ਨਸਬੰਦੀ ਤੋਂ ਬਾਅਦ ਔਰਤ ਹੋਈ ਗਰਭਵਤੀ, HC ਨੇ ਕਿਹਾ- 3 ਲੱਖ ਮੁਆਵਜ਼ਾ ਦਿਓ, ਸਰਕਾਰ ਬੱਚੇ ਦਾ ਚੁੱਕੇ ਪੂਰਾ ਖ਼ਰਚਾ

05/02/2023 12:58:52 PM

ਨੈਸ਼ਨਲ ਡੈਸਕ- ਨਸਬੰਦੀ ਕਰਾਉਣ ਦੇ ਬਾਵਜੂਦ ਇਕ ਔਰਤ ਦੇ ਗਰਭਵਤੀ ਹੋਣ ਦਾ ਮਾਮਲਾ ਮਦਰਾਸ ਹਾਈ ਕੋਰਟ ਪਹੁੰਚਿਆ ਹੈ। ਮਦਰਾਸ ਹਾਈ ਕੋਰਟ ਨੇ ਔਰਤ ਦੇ ਪੱਖ 'ਚ ਫ਼ੈਸਲਾ ਸੁਣਾਉਂਦੇ ਹੋਏ ਤਾਮਿਲਨਾਡੂ ਸਰਕਾਰ ਨੂੰ ਉਸ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਸਰਕਾਰ ਨੂੰ ਸਰਕਾਰੀ ਜਾਂ ਨਿੱਜੀ ਸੰਸਥਾ 'ਚ ਔਰਤ ਦੇ ਤੀਜੇ ਬੱਚੇ ਦਾ ਸਿੱਖਿਆ ਦਾ ਖ਼ਰਚਾ ਵੀ ਚੁੱਕਣ ਦਾ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਭਵਿੱਖ 'ਚ ਕਿਤਾਬਾਂ, ਸਟੇਸ਼ਨਰੀ, ਡਰੈੱਸ ਅਤੇ ਹੋਰ ਸਿੱਖਿਅਕ ਜ਼ਰੂਰਤਾਂ ਨਾਲ ਸਬੰਧਤ ਸਾਰੇ ਖ਼ਰਚਿਆਂ ਦਾ ਬੋਝ ਚੁੱਕੇ।

ਇਹ ਵੀ ਪੜ੍ਹੋ- ਦੁਖ਼ਦ ਖ਼ਬਰ; ਝੌਂਪੜੀ 'ਚ ਅੱਗ ਲੱਗਣ ਨਾਲ 4 ਨਾਬਾਲਗ ਭੈਣਾਂ ਦੀ ਮੌਤ

ਜਸਟਿਸ ਬੀ ਪੁਗਾਲੇਂਧੀ ਦੀ ਬੈਂਚ ਨੇ ਬੱਚੇ ਦੇ ਪਾਲਣ-ਪੋਸ਼ਣ ਅਤੇ ਹੋਰ ਲੋੜਾਂ ਲਈ 1.20 ਲੱਖ ਰੁਪਏ ਸਾਲਾਨਾ ਜਾਂ 10,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵੀ ਹੁਕਮ ਦਿੱਤਾ ਹੈ। ਇਹ ਰਕਮ ਬੱਚੇ ਦੇ ਗ੍ਰੈਜੂਏਟ ਹੋਣ ਜਾਂ 21 ਸਾਲ ਦੇ ਹੋਣ ਤੱਕ ਦਿੱਤੀ ਜਾਵੇਗੀ। ਇਹ ਫ਼ੈਸਲਾ 2016 ਵਿਚ ਮਦੁਰੈ ਬੈਂਚ ਵਿਚ ਥੂਥੂਕੁਡੀ ਦੀ ਇਕ ਔਰਤ ਵਲੋਂ ਦਾਇਰ ਪਟੀਸ਼ਨ 'ਤੇ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗੈਂਗ ਦੇ ਮੈਂਬਰਾਂ ਵਲੋਂ ਕਤਲ

ਪੀੜਤ ਔਰਤ ਘਰੇਲੂ ਔਰਤ ਹੈ ਅਤੇ ਉਸਦਾ ਪਤੀ ਖੇਤਾਂ ਵਿਚ ਮਜ਼ਦੂਰੀ ਕਰਦਾ ਹੈ। ਔਰਤ ਦੇ ਪਹਿਲਾਂ ਹੀ ਦੋ ਬੱਚੇ ਹਨ। 2013 'ਚ ਔਰਤ ਨੇ ਥੂਥੂਕੁਡੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਨਸਬੰਦੀ ਕਰਵਾਈ ਸੀ। ਹਾਲਾਂਕਿ ਡਾਕਟਰੀ ਅਣਗਹਿਲੀ ਕਾਰਨ ਮਾਰਚ 2014 'ਚ ਔਰਤ ਮੁੜ ਗਰਭਵਤੀ ਹੋ ਗਈ ਅਤੇ ਜਨਵਰੀ 2015 'ਚ ਉਸ ਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ- ਸਵੇਰੇ-ਸਵੇਰੇ ਦਫ਼ਤਰ ਪਹੁੰਚੇ CM ਮਾਨ, ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ

Tanu

This news is Content Editor Tanu