ਔਰਤ ਨੇ 2 ਸਿਰ ਅਤੇ 3 ਹੱਥਾਂ ਵਾਲੇ ਅਨੋਖੇ ਬੱਚੇ ਨੂੰ ਦਿੱਤਾ ਜਨਮ

04/01/2022 1:49:42 PM

ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ 'ਚ ਇਕ ਔਰਤ ਨੇ 2 ਸਿਰ ਅਤੇ 3 ਹੱਥਾਂ ਵਾਲੇ ਅਨੋਖੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੀ ਬਿਹਤਰ ਦੇਖਭਾਲ ਲਈ ਉਸ ਨੂੰ ਹੁਣ ਇੰਦੌਰ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਬਾਲ ਮੈਡੀਕਲ ਵਿਭਾਗ ਦੇ ਡਾਕਟਰ ਬ੍ਰਜੇਸ਼ ਲਾਹੋਟੀ ਨੇ ਦੱਸਿਆ ਕਿ ਪੈਦਾ ਹੋਏ ਬੱਚੇ ਦੇ 2 ਸਿਰ, 3 ਹੱਥ ਅਤੇ 2 ਪੈਰ ਹਨ। ਇਹ ਇਕ ਤਰ੍ਹਾਂ ਦੀ ਜਟਿਲ ਬੀਮਾਰੀ ਹੈ। ਬੱਚਾ ਹਾਲੇ ਹਸਪਤਾਲ 'ਚ ਦਾਖ਼ਲ ਹੈ ਅਤੇ ਖ਼ਤਰੇ ਤੋਂ ਬਾਹਰ ਨਹੀਂ ਹੈ। ਬੱਚੇ ਦਾ ਭਾਰ 3 ਕਿਲੋ 100 ਗ੍ਰਾਮ ਹੈ।

ਦੱਸਣਯੋਗ ਹੈ ਕਿ ਜਾਵਰਾ ਵਾਸੀ ਸ਼ਾਹੀਨ ਨੇ ਇਕ ਅਨੋਖੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ 2 ਸਿਰ ਅਤੇ ਤਿੰਨ ਹੱਥ ਹਨ। ਇਸ 'ਚ ਤੀਜਾ ਹੱਥ 2 ਚਿਹਰਿਆਂ ਵਿਚਾਲੇ ਪਿੱਛੇ ਵੱਲ ਹੈ। ਜਨਮ ਤੋਂ ਬਾਅਦ ਬੱਚੇ ਨੂੰ ਰਤਲਾਮ 'ਚ ਐੱਸ.ਐੱਨ.ਸੀ.ਯੂ. 'ਚ ਕੁਝ ਸਮੇਂ ਲਈ ਰੱਖਿਆ ਗਿਆ ਅਤੇ ਬਾਅਦ 'ਚ ਚੰਗੇ ਇਲਾਜ ਲਈ ਇੰਦੌਰ 'ਚ ਐੱਮ.ਵਾਈ. ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਡਾਕਟਰਾਂ ਨੇ 2 ਸਿਰ ਅਤੇ 3 ਹੱਥਾਂ ਵਾਲੇ ਬੱਚਿਆਂ ਨੂੰ ਕਰੋੜਾਂ 'ਚ ਇਕ ਕੇਸ ਮੰਨਿਆ ਹੈ। ਵਿਗਿਆਨ ਦੀ ਭਾਸ਼ਾ 'ਚ ਇਸ ਤਰ੍ਹਾਂ ਦੀ ਸਥਿਤੀ ਨੂੰ ਪੋਲੀਸੈਫਲੀ ਕੰਡੀਸ਼ਨ ਕਿਹਾ ਜਾਂਦਾ ਹੈ।

DIsha

This news is Content Editor DIsha