ਰਾਜਸਥਾਨ : ਚੋਰੀ ਕਰਨ ਘਰ ''ਚ ਦਾਖ਼ਲ ਹੋਏ ਬਦਮਾਸ਼ਾਂ ਨੇ ਪਤੀ ਦੇ ਸਾਹਮਣੇ ਪਤਨੀ ਨਾਲ ਕੀਤਾ ਗੈਂਗਰੇਪ

11/12/2022 2:56:23 PM

ਜੈਪੁਰ (ਭਾਸ਼ਾ)- ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ 'ਚ 45 ਸਾਲਾ ਔਰਤ ਨਾਲ ਉਸ ਦੇ ਪਤੀ ਦੇ ਸਾਹਮਣੇ ਚਾਰ ਲੋਕਾਂ ਵਲੋਂ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੋਸ਼ ਹੈ ਕਿ ਚੋਰੀ ਦੀ ਨੀਅਰ ਨਾਲ ਘਰ 'ਚ ਦਾਖ਼ਲ ਹੋਏ ਚਾਰ ਲੋਕਾਂ ਨੇ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ, ਘਟਨਾ ਬੁੱਧਵਾਰ ਦੀ ਹੈ ਪਰ ਸਦਮੇ ਕਾਰਨ ਜੋੜਾ ਵੀਰਵਾਰ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਿਆ। ਇਸ ਤੋਂ ਬਾਅਦ ਪੁਲਸ ਨਾਲ ਸੰਪਰਕ ਕਰਨ ਦਾ ਫ਼ੈਸਲਾ ਕੀਤਾ ਅਤੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕਰਨ ਲਈ ਸਥਾਨਕ ਪੁਲਸ ਥਾਣੇ ਪਹੁੰਚੇ। ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਸ ਨੇ ਸ਼ਨੀਵਾਰ ਨੂੰ ਤਿੰਨ ਦੋਸ਼ੀਆਂ ਨੂੰ ਫੜ ਲਿਆ ਅਤੇ ਚੌਥੇ ਦੋਸ਼ੀ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪ੍ਰੇਮਿਕਾ ਦੇ ਹੱਥ-ਪੈਰ ਤੋੜ ਕੇ ਕਤਲ ਕਰਨ ਵਾਲੇ ਦੋਸ਼ੀ ਨੇ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

ਪਿੰਡਵਾੜਾ ਦੇ ਪੁਲਸ ਡਿਪਟੀ ਕਮਿਸ਼ਨਰ ਜੇਠੂ ਸਿੰਘ ਨੇ ਕਿਹਾ ਕਿ ਔਰਤ ਦਾ ਪਤੀ ਚੌਕੀਦਾਰ ਦੇ ਰੂਪ 'ਚ ਕੰਮ ਕਰਦਾ ਹੈ। ਬੁੱਧਵਾਰ ਰਾਤ ਜਦੋਂ ਦੋਵੇਂ ਸੌਣ ਦੀ ਤਿਆਰੀ 'ਚ ਸਨ, ਉਦੋਂ ਚਾਰ ਲੋਕ ਜ਼ਬਰਨ ਘਰ 'ਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਬੰਧਕ ਬਣਾ  ਲਿਆ। ਅਧਿਕਾਰੀ ਅਨੁਸਾਰ,''ਉਨ੍ਹਾਂ ਨੇ ਪਤੀ ਦੇ ਕੱਪੜੇ ਉਤਰਵਾ ਦਿੱਤੇ ਅਤੇ ਉਸ ਦੀ ਜੇਬ 'ਚੋਂ 1400 ਰੁਪਏ ਕੱਢ ਲਏ। ਉਨ੍ਹਾਂ ਨੇ ਘਰ 'ਚ ਹੋਰ ਨਕਦੀ ਅਤੇ ਹੋਰ ਕੀਮਤੀ ਸਾਮਾਨ ਬਾਰੇ ਪੁੱਛਿਆ ਪਰ ਜੋੜੇ ਕੋਲ ਚਾਂਦੀ ਦੇ ਕੁਝ ਗਹਿਣਿਆਂ ਤੋਂ ਇਲਾਵਾ ਕੁਝ ਨਹੀਂ ਸੀ। ਜਦੋਂ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਕੁਝ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਔਰਤ ਦੇ ਪਤੀ ਦੇ ਸਾਹਮਣੇ ਵਾਰੀ-ਵਾਰੀ ਨਾਲ ਉਸ ਨਾਲ ਜਬਰ ਜ਼ਿਨਾਹ ਕੀਤਾ।'' ਅਧਿਕਾਰੀ ਨੇ ਕਿਹਾ ਕਿ ਥਾਣੇ 'ਚ ਸੂਚਨਾ ਮਿਲਦੇ ਹੀ ਪੁਲਸ ਹਰਕਤ 'ਚ ਆ ਗਈ ਅਤੇ ਵੱਖ-ਵੱਖ ਥਾਣਿਆਂ ਦੇ ਪੁਲਸ ਕਰਮੀ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ 'ਚ ਜੁਟ ਗਏ। ਉਨ੍ਹਾਂ ਕਿਹਾ,''ਦੋਸ਼ੀਆਂ ਦੀ ਜਲਦ ਪਛਾਣ ਕਰ ਲਈ ਗਈ ਅਤੇ ਉਨ੍ਹਾਂ 'ਚੋਂ ਤਿੰਨ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਡੀ ਟੀਮ ਚੌਥੇ ਦੋਸ਼ੀ ਦੀ ਭਾਲ ਕਰ ਰਹੀ ਹੈ ਅਤੇ ਉਹ ਵੀ ਜਲਦ ਫੜਿਆ ਜਾਵੇਗਾ।''

ਇਹ ਵੀ ਪੜ੍ਹੋ : ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਦੱਬਿਆ ਬਚਪਨ, 10 ਸਾਲ ਦੀ ਮਾਸੂਮ ਠੇਲਾ ਲਗਾ ਕੇ ਚਲਾ ਰਹੀ ਪਰਿਵਾਰ

DIsha

This news is Content Editor DIsha