ਪਤੀ ਨੇ ਪਤਨੀ ਦੀ ਅੰਤਿਮ ਇੱਛਾ ਕੀਤੀ ਪੂਰੀ, ਰਾਮ ਮੰਦਰ ਲਈ ਦਾਨ ਕੀਤੇ 7 ਲੱਖ ਦੇ ਗਹਿਣੇ

02/16/2021 4:00:25 PM

ਜੋਧਪੁਰ— ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਵੱਡੀ ਗਿਣਤੀ ਵਿਚ ਲੋਕਾਂ ਤੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਲੋਕ ਮੰਦਰ ਦੇ ਨਿਰਮਾਣ ਲਈ ਦਿਲ ਖੋਲ੍ਹ ਕੇ ਦਾਨ ਵੀ ਕਰ ਰਹੇ ਹਨ। ਜੋਧਪੁਰ ਤੋਂ ਭਗਵਾਨ ਰਾਮ ਪ੍ਰਤੀ ਸ਼ਰਧਾ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਵੱਖਰਾ ਹੈ। ਰਾਜਸਥਾਨ ਦੇ ਜੋਧਪੁਰ ਦੀ ਰਹਿਣ ਵਾਲੀ ਆਸ਼ਾ ਉਂਝ ਤਾਂ ਇਸ ਦੁਨੀਆ ਵਿਚ ਨਹੀਂ ਰਹੀ ਪਰ ਮਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਾਰੇ ਗਹਿਣੇ ਰਾਮ ਮੰਦਰ ਦੇ ਨਾਮ ਕਰ ਦਿੱਤੇ। ਉਨ੍ਹਾਂ ਦੀ ਅੰਤਿਮ ਇੱਛਾ ਸੀ ਕਿ ਸਸਕਾਰ ਤੋਂ ਪਹਿਲਾਂ ਉਸ ਦੇ ਗਹਿਣੇ ਰਾਮ ਮੰਦਰ ਲਈ ਦਿੱਤੇ ਜਾਣ, ਤਾਂ ਜੋ ਮੰਦਰ ਨਿਰਮਾਣ ਲਈ ਕੰਮ ਆ ਸਕਣ।

ਇਹ ਵੀ ਪੜ੍ਹੋ: ਭਾਈਚਾਰਕ ਸਾਂਝ ਦੀ ਮਿਸਾਲ; ਮੁਸਲਿਮ ਕਾਰੋਬਾਰੀ ਨੇ ਰਾਮ ਮੰਦਰ ਲਈ ਦਾਨ ਕੀਤੇ ਇਕ ਲੱਖ ਰੁਪਏ

ਦਰਅਸਲ ਸ਼੍ਰੀਰਾਮ ਨੂੰ ਸਮਪਰਣ ਮੁਹਿੰਮ ਤਹਿਤ ‘ਸਮਰਪਣ ਫੰਡ’ ਇਕੱਠਾ ਕਰਨ ਵਾਲੇ ਸੂਬਾਈ ਪ੍ਰਚਾਰਕ ਹੇਮੰਤ ਕੋਲ 4 ਫਰਵਰੀ ਨੂੰ ਫੋਨ ਕਾਲ ਆਈ ਅਤੇ ਕਿਹਾ ਕਿ ਮੈਂ ਵਿਜੇ ਸਿੰਘ ਬੋਲ ਰਿਹਾ ਹਾਂ ਅਤੇ ਮੇਰੀ ਪਤਨੀ ਆਸ਼ਾ ਰਾਮ ਮੰਦਰ ਲਈ ਸਾਰੇ ਗਹਿਣੇ ਦਾਨ ’ਚ ਦੇਣਾ ਚਾਹੁੰਦੀ ਹੈ। ਉਹ ਸਾਨੂੰ ਛੱਡ ਕੇ ਚੱਲੀ ਗਈ ਹੈ। ਇਸ ਤੋਂ ਬਾਅਦ ਵਿਜੇ ਦਾ ਮਨ ਭਰ ਆਇਆ ਅਤੇ ਕੁਝ ਬੋਲ ਨਹੀਂ ਸਕੇ। ਫਿਰ ਰੋਂਦੇ ਹੋਏ ਬੋਲੇ ਕਿ ਤੁਸੀਂ ਆਓ ਅਤੇ ਗਹਿਣੇ ਲੈ ਜਾਓ। ਆਸ਼ਾ ਦੀ ਅੰਤਿਮ ਇੱਛਾ ਸੀ ਕਿ ਉਸ ਦੇ ਸਾਰੇ ਗਹਿਣੇ ਸ਼੍ਰੀਰਾਮ ਨੂੰ ਭੇਟ ਕੀਤੇ ਜਾਣ। ਇਹ ਸੁਣ ਕੇ ਹੇਮੰਤ ਹੈਰਾਨ ਰਹਿ ਗਏ। ਫਿਰ ਹੇਮੰਤ ਨੇ ਕਿਹਾ ਕਿ ਤੁਸੀਂ ਸਸਕਾਰ ਕਰੋ, ਅਸੀਂ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਾਂਗੇ। 3 ਫਰਵਰੀ ਨੂੰ ਆਸ਼ਾ ਦਾ ਦਿਹਾਂਤ ਹੋ ਗਿਆ।'

ਇਹ ਵੀ ਪੜ੍ਹੋ: ਹੈਰਾਨੀਜਨਕ ਮਾਮਲਾ: ਕਰਜ਼ ਉਤਾਰਨ ਲਈ ਮਾਪਿਆਂ ਨੇ 9 ਦਿਨ ਦੇ ਬੱਚੇ ਨੂੰ 80 ਹਜ਼ਾਰ ’ਚ ਵੇਚਿਆ

ਆਸ਼ਾ ਨੇ 1 ਫਰਵਰੀ ਨੂੰ ਆਪਣੇ ਪਤੀ ਵਿਜੇ ਅਤੇ ਪੁੱਤਰ ਮਨੋਹਰ ਨੂੰ ਕਿਹਾ ਸੀ ਕਿ ਉਹ ਸ਼੍ਰੀਰਾਮ ਮੰਦਰ ਲਈ ਆਪਣੇ ਸਾਰੇ ਗਹਿਣੇ ਦੇਣਾ ਚਾਹੁੰਦੀ ਹੈ। ਇਸ ਤੋਂ ਬਾਅਦ ਪੁੱਤਰ ਨੇ ਮਾਂ ਦੀ ਅੰਤਿਮ ਇੱਛਾ ਨੂੰ ਮੰਨਦੇ ਹੋਏ ਕਿਹਾ ਕਿ ਪਤਾ ਕਰ ਕੇ ਦੱਸਦਾ ਹਾਂ ਕਿ ਗਹਿਣੇ ਕਿਵੇਂ ਦਿੱਤੇ ਜਾ ਸਕਦੇ ਹਨ। ਇਸ ਤੋਂ ਬਾਅਦ ਪਰਿਵਾਰ ਨੇ ਸੰਪਰਕ ਕੀਤਾ ਤਾਂ ਨਿਯਮਾਂ ਤਹਿਤ ਗਹਿਣੇ ਨਹੀਂ ਲਏ ਜਾ ਸਕਦੇ ਸਨ। ਪਰਿਵਾਰ ਨੇ 15 ਤੋਲਾ ਸੋਨਾ ਅਤੇ 23 ਗ੍ਰਾਮ ਚਾਂਦੀ ਸੁਨਿਆਰੇ ਨੂੰ ਵੇਚ ਕੇ 7,08,521 ਰੁਪਏ ਪ੍ਰਾਪਤ ਕੀਤੇ ਅਤੇ ਫਿਰ ਦਾਨ ’ਚ ਦਿੱਤੇ। 

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼, ਹੱਕਾਂ ਦੀ ਮੰਗ ਤੇ ਹੁਣ ‘ਭਵਿੱਖ ਸੰਵਾਰਨ’ ’ਚ ਮੋਹਰੀ ਰਾਕੇਸ਼ ਟਿਕੈਤ

ਇਹ ਵੀ ਪੜ੍ਹੋ: ਸਿਰ ’ਤੇ ‘ਲਾਲ ਪੱਗੜੀ’ ਬੰਨ੍ਹ ਗਾਜ਼ੀਪੁਰ ਬਾਰਡਰ ’ਤੇ ਬੂਟਿਆਂ ਨੂੰ ਪਾਣੀ ਦਿੰਦੇ ਦਿੱਸੇ ਰਾਕੇਸ਼ ਟਿਕੈਤ 

Tanu

This news is Content Editor Tanu