ਚਾਰ ਔਰਤ ਦੇ ਕੱਟੇ ਗਏ ਵਾਲ, ਨਹੀਂ ਲੱਗ ਪਾਈ ਭਣਕ

08/08/2017 5:45:17 PM

ਸਿਤਾਰਗੰਜ— ਉਧਮਸਿੰਘ ਨਗਰ ਜ਼ਿਲੇ ਦੇ ਸਿਤਾਰਗੰਜ 'ਚ ਵਾਲ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਦੀ ਰਾਤ ਨੂੰ ਮੰਗਲਵਾਰ ਸਵੇਰੇ 2 ਪਿੰਡਾਂ ਦੀਆਂ 4 ਔਰਤਾਂ ਦੇ ਵਾਲ ਕੱਟੇ ਗਏ। ਜਿਸ ਨਾਲ ਦੋਹਾਂ ਪਿੰਡਾਂ 'ਚ ਹੱਲਚੱਲ ਮਚ ਗਈ। ਪੀੜਿਤ ਪਰਿਵਾਕਰ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਸ ਜਾਂਚ ਕਰ ਰਹੀ ਹੈ। 
ਉਤਰਾਖੰਡ 'ਚ ਵੀ ਇੰਨੀ ਦਿਨੋਂ ਵਾਲ ਕੱਟਣ ਕਾਰਨ ਡਰ ਫੈਲਿਆ ਹੋਇਆ ਹੈ। ਕਈ ਜ਼ਿਲਿਆਂ 'ਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਅਜਿਹਾ ਹੀ ਤਾਜ਼ਾ ਮਾਮਲਾ ਸਿਤਾਰਗੰਜ ਦਾ ਹੈ। ਜਿੱਥੇ ਖੇਤਰ ਦੇ ਦੋ ਪਿੰਡਾਂ 'ਚ 4 ਔਰਤਾਂ ਦੇ ਵਾਲ ਕੱਟ ਲਏ ਗਏ। ਵਾਲ ਕੱਟਣ ਦੀ ਪਹਿਲੀ ਘਟਨਾ ਸੋਮਵਾਰ ਰਾਤੀ ਨਕਟਪੁਰਾ ਪਿੰਡ 'ਚ ਹੋਈ। ਜਦੋਂ ਕਾਸਿਮ ਦੀ ਪਤਨੀ ਨਜਮਾ ਬਾਥਰੂਮ ਗਈ ਸੀ। ਉਦੋਂ ਅਚਾਨਕ ਉਸ ਦੇ ਵਾਲ ਕੱਟ ਲਏ ਗਏ ਅਤੇ ਉਹ ਬੇਹੋਸ਼ ਹੋ ਗਈ। ਦੂਜੀ ਘਟਨਾ ਵੀ ਇਸੀ ਪਿੰਡ ਦੀ ਹੈ। ਜਿੱਥੇ ਵਾਸੀ ਅਨੀਸ ਦੀ ਬੇਟੀ ਮੁਸਤਕੀਮ ਬੈਠੇ-ਬੈਠੇ ਅਚਾਨਕ ਬੇਹੋਸ਼ ਹੋ ਗਈ ਅਤੇ ਉਸ ਦੇ ਵਾਲ ਕੱਟੇ ਗਏ।
ਤੀਜੀ ਘਟਨਾ ਵੀ ਨਕਟਪੁਰਾ ਪਿੰਡ ਦੀ ਹੈ। ਇੱਥੇ ਅੱਜ ਵਸੀਰੂਦੀਨ ਦੀ ਬੇਟੀ ਫਰਜਾਨਾ ਆਪਣੇ ਕਮਰੇ ਦੇ ਬਾਹਰ ਖੜ੍ਹੀ ਸੀ ਕਿ ਅਚਾਨਕ ਉਸ ਦੇ ਵਾਲ ਕੱਟੇ ਗਏ ਅਤੇ ਚੌਥੀ ਘਟਨਾ ਸਾਬੇਪੁਰ ਪਿੰਡ ਦੀ ਹੈ। ਇੱਥੇ ਸਰਵਨ ਦੀ ਪਤਨੀ ਸੁਖਮੀਤ ਕੌਰ ਜਦੋਂ ਨਹਾ ਕੇ ਬਾਹਰ ਆਈ ਤਾਂ ਅਚਾਨਕ ਬੇਹੋਸ਼ ਹੋ ਗਈ। ਜਿਸ ਦੇ ਬਾਅਦ ਉਸ ਦੇ ਵਾਲ ਕੱਟੇ ਗਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।