ਨੋਇਡਾ: ਗੌਰ ਸਿਟੀ ਦੇ ਇਕ ਫਲੈਟ ''ਚ ਦਾਖ਼ਲ ਹੋ ਕੇ ਔਰਤ ਅਤੇ ਬੱਚੀ ਦਾ ਕੀਤਾ ਕਤਲ

Wednesday, Dec 06, 2017 - 11:10 AM (IST)

ਨੋਇਡਾ— ਗ੍ਰੇਟਰ ਨੋਇਡਾ ਵੈਸਟ ਦੀ ਗੌਰ ਸਿਟੀ ਦੇ ਇਕ ਫਲੈਟ 'ਚ ਇਕ ਔਰਤ ਅਤੇ ਉਸ ਦੀ ਬੱਚੀ ਦੀ ਲਾਸ਼ ਮਿਲੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਮੰਜੇ 'ਤੇ ਪਾ ਕੇ ਕੰਬਲ ਨਾਲ ਢੱਕ ਦਿੱਤਾ ਗਿਆ ਸੀ। ਘਟਨਾ ਦੇ ਬਾਅਦ ਤੋਂ ਘਰ ਤੋਂ 15 ਸਾਲ ਦਾ ਬੇਟਾ ਗਾਇਬ ਹੈ।
ਜਾਣਕਾਰੀ ਮੁਤਾਬਕ ਨੋਇਡਾ ਪੁਲਸ ਨੂੰ ਮੰਗਲਵਾਰ ਦੇਰ ਰਾਤੀ ਇਕ ਕਾਲ ਆਈ ਕਿ ਗੌਰ ਸਿਟੀ ਦੇ ਫਲੈਟ ਨੰਬਰ 1446 'ਚ ਮਾਂ ਅਤੇ 10 ਸਾਲ ਦੀ ਬੇਟੀ ਦੀ ਲਾਸ਼ ਪਈ ਮਿਲੀ ਅਤੇ ਫਲੈਟ ਬਾਹਰ ਤੋਂ ਬੰਦ ਸੀ। ਇਸ ਦੇ ਬਾਅਦ ਮੌਕੇ 'ਤੇ ਪੁੱਜ ਕੇ ਪੁਲਸ ਨੇ ਫਲੈਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਇਕ ਉਥੇ ਇਕ ਮਾਂ ਅਤੇ ਉਸ ਦੀ ਬੇਟੀ ਦੀ ਲਾਸ਼ ਮਿਲੀ। ਪੁਲਸ ਨੂੰ ਮੌਕੇ ਤੋਂ ਇਕ ਕ੍ਰਿਕਟ ਬੈਟ ਅਤੇ ਇਕ ਤੇਜ਼ਧਾਰ ਕੈਂਚੀ ਮਿਲੀ ਹੈ। ਜਿਸ 'ਤੇ ਖੂਨ ਲੱਗਾ ਹੋਇਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕੁੱਟ-ਕੁੱਟ ਕੇ ਅਤੇ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕੀਤਾ ਗਿਆ ਹੈ।
ਇਹ ਫਲੈਟ ਅਗਰਵਾਲ ਫੈਮਿਲੀ ਦਾ ਹੈ। ਜਿਨ੍ਹਾਂ ਦਾ ਟਾਇਲਸ ਦਾ ਕਾਰੋਬਾਰ ਹੈ ਅਤੇ ਉਹ ਕੰਮ ਦੇ ਸਿਲਸਿਲੇ 'ਚ ਅਹਿਮਦਾਬਾਦ ਗਏ ਸੀ। 4 ਤਾਰੀਕ ਦੀ ਸ਼ਾਮ ਤੋਂ ਉਹ ਘਰ ਦੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕਈ ਘੰਟਿਆਂ ਤੱਕ ਕੋਸ਼ਿਸ਼ ਕਰਨ ਦੇ ਬਾਅਦ ਵੀ ਕੋਈ ਸੰਪਰਕ ਨਹੀਂ ਹੋ ਪਾਇਆ। ਇਸ ਦੇ ਬਾਅਦ ਉਨ੍ਹਾਂ ਨੇ ਘਰ ਦੇ ਕੋਲ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਇਸ ਦੇ ਬਾਅਦ ਜਦੋਂ ਰਿਸ਼ਤੇਦਾਰਾਂ ਨੇ ਉਥੇ ਪੁੱਜ ਕੇ ਦੇਖਿਆ ਤਾਂ ਫਲੈਟ ਬਾਹਰ ਤੋਂ ਬੰਦ ਸੀ। ਉਨ੍ਹਾਂ ਨੇ ਖਿੜਕੀ ਤੋੜ ਕੇ ਅੰਦਰ ਦੇਖਿਆ ਤਾਂ ਉਨ੍ਹਾਂ ਨੇ ਮਾਂ ਅੰਜਲੀ ਤੇ ਬੇਟੀ ਦੀ ਲਾਸ਼ ਦੇਖ, ਜਿਸ ਦੇ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।


Related News