ਅੱਤਵਾਦੀਆਂ ਦੀਆਂ ਪਤਨੀਆਂ ਨੇ ਕੀਤੀ ਭਾਰਤੀ ਨਾਗਰਿਕਤਾ ਦੀ ਮੰਗ

05/05/2019 12:22:24 AM

ਸ਼੍ਰੀਨਗਰ— ਆਤਮ ਸਮਰਪਣ ਕਰਨ ਵਾਲੇ ਅੱਤਵਾਦੀਆਂ ਦੇ ਮੁੜ ਵਸੇਬੇ ਲਈ ਇਕ ਯੋਜਨਾ ਦੇ ਤਹਿਤ ਕੰਟਰੋਲ ਲਾਈਨ 'ਤੇ ਆਉਣ ਵਾਲੇ ਕਸ਼ਮੀਰੀ ਅੱਤਵਾਦੀਆਂ ਦੀ ਪਾਕਿਸਤਾਨੀ ਪਤਨੀਆਂ ਨੇ ਸ਼ਨੀਵਾਰ ਨੂੰ ਕੇਂਦਰ ਤੇ ਜੰਮੂ ਕਸ਼ਮੀਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਜਾਂ ਤਾਂ ਭਾਰਤੀ ਨਾਗਰਿਕਤਾ ਦਿੱਤੀ ਜਾਵੇ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ।
ਮਹਿਲਾਨਾਂ ਨੇ ਉਨ੍ਹਾਂ ਦੀ ਹਾਲਤ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਦੀ ਦਖਲ ਅੰਦਾਜੀ ਦੀ ਮੰਗ ਕੀਤੀ।
ਇਕ ਪ੍ਰਦਰਸ਼ਨਕਾਰੀ ਜੇਬਾ ਨੇ ਕਿਹਾ, 'ਰਾਜਪਾਲ ਦੀ ਨਾਗਰਿਕਤਾ ਹਾਸਲ ਕਰਨਾ ਸਾਡਾ ਅਧਿਕਾਰ ਹੈ। ਸਾਨੂੰ ਇਥੇ ਨਾਗਰਿਕ ਬਣਾਇਆ ਜਾਣਾ ਚਾਹੀਦਾ, ਜਿਵੇ ਕਿ ਦੇਸ਼ ਦੇ ਪੁਰਸ਼ਾਂ ਨਾਲ ਵਿਆਹ ਕਰਨ ਵਾਲੀਆਂ ਔਰਤਾਂ ਨਾਲ ਹੁੰਦਾ ਹੈ। ਅਸੀਂ ਭਾਰਤ ਸਰਕਾਰ ਤੇ ਸੂਬਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਜਾਂ ਤਾਂ ਨਾਗਰਿਕਤਾ ਦਿੱਤੀ ਜਾਵੇ ਜਾਂ ਸਾਨੂੰ ਦੇਸ਼ ਨਿਕਾਲਾ ਦਿੱਤਾ ਜਾਵੇ।

Inder Prajapati

This news is Content Editor Inder Prajapati