ਬਿਨਾਂ ਰਸੀਦ ਦਾ ਸੋਨਾ ਵਧਾ ਦੇਵੇਗਾ ਤੁਹਾਡੀ ਮੁਸੀਬਤ

12/09/2019 1:02:56 AM

ਨਵੀਂ ਦਿੱਲੀ, (ਇੰਟ.)- ਸੋਨੇ ਨੂੰ ਲੈ ਕੇ ਭਾਰਤੀਆਂ ’ਚ ਕਾਫੀ ਖਿੱਚ ਰਹੀ ਹੈ। ਇਸ ਦੇ ਬਾਵਜੂਦ ਸੋਨੇ ਦੀ ਪੱਕੀ ਰਸੀਦ ਨਾ ਲੈਣ ਅਤੇ ਬਿਨਾਂ ਹਾਲਮਾਰਕ ਵਾਲੀ ਜਿਊਲਰੀ ਨੂੰ ਅਸੀਂ ਜ਼ਿਆਦਾ ਤਰਜੀਹ ਦਿੰਦੇ ਹਾਂ। ਪੱਕੀ ਰਸੀਦ ਤੁਹਾਨੂੰ ਟੈਕਸ ਵਿਭਾਗ ਦੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਬਚਾਅ ਸਕਦੀ ਹੈ, ਉੱਥੇ ਹੀ ਹਾਲਮਾਰਕ ਸੋਨਾ ਵੇਚਣ ’ਤੇ ਤੁਹਾਨੂੰ ਵਧੀਆ ਮੁੱਲ ਮਿਲਦਾ ਹੈ। ਜ਼ਿਆਦਾਤਰ ਜਿਊਲਰਸ ਸਸਤੇ ਦਾ ਲਾਲਚ ਦੇ ਕੇ ਬਿਨਾਂ ਹਾਲਮਾਰਕਿੰਗ ਅਤੇ ਰਸੀਦ ਦੇ ਬਗੈਰ ਸੋਨਾ ਖਰੀਦਣ ਦੀ ਪੇਸ਼ਕਸ਼ ਕਰਦੇ ਹਨ, ਜੋ ਬਾਅਦ ’ਚ ਮਹਿੰਗਾ ਪੈ ਸਕਦਾ ਹੈ। ਸਰਕਾਰ ਨੇ 2021 ਤੋਂ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਹੈ। ਪੇਸ਼ ਹੈ ਇਕ ਰਿਪੋਰਟ -

ਰਸੀਦ ਅਤੇ ਟੈਕਸ ਦਾ ਨਾਤਾ

ਸਰਕਾਰ ਦੀ ਸਾਲ 2016 ਦੇ ਇਕ ਨੋਟੀਫਿਕੇਸ਼ਨ ਅਨੁਸਾਰ ਵਿਆਹੀ ਔਰਤ 500 ਗ੍ਰਾਮ ਅਤੇ ਅਣਵਿਆਹੀ ਔਰਤ 250 ਗ੍ਰਾਮ ਤਕ ਸੋਨੇ ਦੀ ਜਿਊਲਰੀ ਘਰ ’ਚ ਰੱਖ ਸਕਦੀ ਹੈ। ਉੱਥੇ ਹੀ ਮਰਦਾਂ ਦੇ ਮਾਮਲਿਆਂ ’ਚ ਇਹ ਹੱਦ 100 ਗ੍ਰਾਮ ਹੈ। ਇਸ ਤੋਂ ਜ਼ਿਆਦਾ ਜਿਊਲਰੀ ਘਰ ’ਚ ਮਿਲਣ ’ਤੇ ਜਾਂਚ ’ਚ ਇਸ ਦਾ ਖੁਲਾਸਾ ਹੋਣ ’ਤੇ ਤੁਹਾਡੇ ’ਤੇ ਟੈਕਸ ਵਿਭਾਗ ਕਾਰਵਾਈ ਕਰ ਸਕਦਾ ਹੈ। ਕਲੀਅਰ ਟੈਕਸ ਦੇ ਸੰਸਥਾਪਕ ਅਤੇ ਸੀ.ਈ.ਓ. ਅਰਚਿਤ ਗੁਪਤਾ ਦਾ ਕਹਿਣਾ ਹੈ ਕਿ ਸੋਨੇ ਦੀ ਰਸੀਦ ਹੋਣ ’ਤੇ ਉਸ ਦੇ ਸਰੋਤਾਂ ਨੂੰ ਲੈ ਕੇ ਤੁਸੀਂ ਟੈਕਸ ਵਿਭਾਗ ਨੂੰ ਆਸਾਨੀ ਨਾਲ ਜਵਾਬ ਦੇ ਸਕਦੇ ਹੋ। ਗੁਪਤਾ ਦਾ ਕਹਿਣਾ ਹੈ ਕਿ ਕਿਸੇ ਵੀ ਸਰੋਤ ਤੋਂ ਤੁਹਾਡੀ ਸਾਲਾਨਾ ਆਮਦਨ 50 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਉਸ ਹਾਲਤ ’ਚ ਆਮਦਨ ਟੈਕਸ ਰਿਟਰਨ ’ਚ ਸੋਨੇ ਦੀ ਮਾਤਰਾ ਅਤੇ ਉਸ ਦੀ ਕੀਮਤ ਦੀ ਜਾਣਕਾਰੀ ਦੇਣੀ ਵੀ ਜ਼ਰੂਰੀ ਹੋਵੇਗੀ।

ਜੱਦੀ ਸੋਨੇ ਦਾ ਮੁੱਲ ਇਸ ਤਰ੍ਹਾਂ ਪਤਾ ਕਰੋ

ਦੇਸ਼ ’ਚ ਜ਼ਿਆਦਾਤਰ ਲੋਕਾਂ ਦੇ ਕੋਲ ਕਈ ਪੀੜ੍ਹੀਆਂ ਤੋਂ ਮਿਲਦੀ ਆ ਰਹੀ ਸੋਨੇ ਦੀ ਮਾਤਰਾ ਜ਼ਿਆਦਾ ਹੈ। ਇਸ ਨੂੰ ਜੱਦੀ ਜਾਇਦਾਦ ਵੀ ਕਹਿੰਦੇ ਹਨ। ਇਸ ਦੀ ਰਸੀਦ ਨਹੀਂ ਹੁੰਦੀ। ਨਾਲ ਹੀ ਉਹ ਜਿਸ ਸਮੇਂ ਖਰੀਦਿਆ ਹੋਵੇਗਾ, ਉਸ ਸਮੇਂ ਦਾ ਮੁੱਲ ਵੀ ਪਤਾ ਨਹੀਂ ਹੋਵੇਗਾ। ਗੁਪਤਾ ਦਾ ਕਹਿਣਾ ਹੈ ਕਿ ਆਮਦਨ ਟੈਕਸ ਰਿਟਰਨ ’ਚ ਲੋੜ ਪੈਣ ’ਤੇ ਇਸ ਦਾ ਸਰੋਤ ਅਤੇ ਮੁੱਲ ਵੀ ਯਾਦ ਰੱਖਣਾ ਹੋਵੇਗਾ। ਇਸ ’ਚ ਵਸੀਅਤ ਵੀ ਸਹਾਇਕ ਹੁੰਦੀ ਹੈ ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਅਜਿਹਾ ’ਚ ਇਸ ਦਾ ਇਕ ਬਿਹਤਰ ਬਦਲ ਵੀ ਹੈ। ਅਜਿਹੀ ਜਿਊਲਰੀ ਜਾਂ ਸੋਨੇ ਦਾ ਮੁੱਲ ਤੁਹਾਨੂੰ ਪਤਾ ਨਹੀਂ ਹੈ ਤਾਂ ਸਰਕਾਰੀ ਨਿਯਮਾਂ ਦੇ ਅਨੁਸਾਰ ਇਕ ਅਪ੍ਰੈਲ 2001 ਦੇ ਆਧਾਰ ’ਤੇ ਉਸ ਦਾ ਮੁੱਲ ਤੈਅ ਕਰਵਾ ਸਕਦੇ ਹੋ।

ਜਿਊਲਰੀ ਖਰੀਦਣ ਸਮੇਂ ਬੀ.ਆਈ.ਐੱਸ. ਹਾਲਮਾਰਕ ਜ਼ਰੂਰ ਦੇਖੋ

ਅਸਲੀ ਸੋਨੇ ਦੀ ਪਛਾਣ ਕਰਨਾ ਅਾਸਾਨ ਨਹੀਂ ਹੁੰਦਾ, ਖਾਸ ਤੌਰ ’ਤੇ ਆਮ ਆਦਮੀ ਦੇ ਲਈ ਪਰ ਕੁਝ ਸਾਵਧਾਨੀਅਾਂ ਵਰਤ ਕੇ ਤੁਸੀਂ ਗਲਤ ਚੀਜ਼ ਖਰੀਦਣ ਤੋਂ ਬਚ ਸਕਦੇ ਹੋ। ਸਭ ਤੋਂ ਵਧੀਆ ਹੈ ਹਾਲਮਾਰਕ ਦੇਖ ਕੇ ਸੋਨਾ ਖਰੀਦਣਾ। ਹਾਲਮਾਰਕ ਸਰਕਾਰੀ ਗਾਰੰਟੀ ਹੈ। ਹਾਲਮਾਰਕ ਭਾਰਤ ਦੀ ਇਕ ਮਾਤਰ ਏਜੰਸੀ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ.ਆਈ.ਐੱਸ.) ਵਲੋਂ ਕੀਤਾ ਜਾਂਦਾ ਹੈ। ਹਾਲਮਾਰਕ ’ਚ ਕਿਸੇ ਉਤਪਾਦ ਨੂੰ ਤੈਅ ਮਾਪ ਦੰਡਾਂ ’ਤੇ ਪ੍ਰਮਾਣਿਤ ਕੀਤਾ ਜਾਂਦਾ ਹੈ। ਭਾਰਤ ’ਚ ਬੀ.ਆਈ.ਐੱਸ. ਉਹ ਸੰਸਥਾ ਹੈ, ਜੋ ਉਪਭੋਗਤਾਵਾਂ ਨੂੰ ਉਲਲੱਬਧ ਕਰਾਏ ਜਾ ਰਹੇ ਸੋਨੇ ਦੀ ਗੁਣਵੱਤਾ ਪੱਧਰ ਦੀ ਜਾਂਚ ਕਰਦੀ ਹੈ। ਸੋਨੇ ਦੇ ਸਿੱਕੇ ਜਾਂ ਗਹਿਣੇ ਜੋ ਬੀ.ਆਈ.ਐੱਸ. ਵਲੋਂ ਹਾਲਮਾਰਕ ਕੀਤਾ ਗਿਆ ਹੈ, ਉਸ ’ਤੇ ਬੀ.ਆਈ.ਐੱਸ. ਦਾ ਲੋਗੋ ਲਾਉਣਾ ਜ਼ਰੂਰੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਬੀ.ਆਈ.ਐੱਸ ਦੀਆਂ ਲਾਇਸੈਂਸ ਪ੍ਰਾਪਤ ਪ੍ਰਯੋਗਸ਼ਾਲਾਵਾਂ ’ਚ ਇਸ ਦੀ ਸ਼ੁੱਧਤਾ ਦੀ ਜਾਂਚ ਕੀਤੀ ਗਈ ਹੈ ਪਰ ਕਈ ਜਿਊਲਰਸ ਬਿਨਾਂ ਜਾਂਚ ਪ੍ਰਕਿਰਿਆ ਪੂਰੀ ਕੀਤੇ ਹੀ ਹਾਲਮਾਰਕ ਲਾ ਰਹੇ ਹਨ। ਅਜਿਹੇ ’ਚ ਇਹ ਦੇਖਣਾ ਜ਼ਰੂਰੀ ਹੈ ਕਿ ਹਾਲਮਾਰਕ ਅਸਲੀ ਹੈ ਜਾਂ ਨਹੀਂ । ਅਸਲੀ ਹਾਲਮਾਰਕ ’ਤੇ ਭਾਰਤੀ ਮਾਨਕ ਬਿਊਰੋ ਦਾ ਤਿਕੋਣਾ ਨਿਸ਼ਾਨ ਹੁੰਦਾ ਹੈ। ਉਸ ’ਤੇ ਹਾਲਮਾਰਕਿੰਗ ਕੇਂਦਰ ਦੇ ਲੋਗੋ ਦੇ ਨਾਲ ਸੋਨੇ ਦੀ ਸ਼ੁੱਧਤਾ ਵੀ ਲਿਖੀ ਹੁੰਦੀ ਹੈ। ਉਸੇ ’ਚ ਜਿਊਲਰੀ ਨਿਰਮਾਣ ਦਾ ਸਾਲ ਅਤੇ ਉਤਪਾਦਨ ਦਾ ਲੋਗੋ ਵੀ ਹੁੰਦਾ ਹੈ।

ਸੋਨਾ ਮੁਦਰੀਕਰਨ ’ਚ ਵੀ ਰਸੀਦ ਫਾਇਦੇਮੰਦ

ਸੋਨਾ ਮੁਦਰੀਕਰਨ ਯੋਜਨਾ (ਜੀ.ਐੱਮ.ਐੱਸ.) ਦੀ ਸ਼ੁਰੂਆਤ 2015 ’ਚ ਵੀ ਕੀਤੀ ਸੀ। ਇਸ ਸਾਲ ਦੀ ਸ਼ੁਰੂਆਤ ’ਚ ਆਰ.ਬੀ.ਆਈ. ਨੇ ਸੋਨਾ ਮੁਦਰੀਕਰਨ ਯੋਜਨਾ ਨੂੰ ਆਕਰਸ਼ਕ ਬਣਾਉਣ ਲਈ ਕੁਝ ਬਦਲਾਅ ਕੀਤੇ ਸਨ। ਪਹਿਲਾਂ ਇਹ ਯੋਜਨਾ ਵਿਅਕਤੀਗਤ ਅਤੇ ਸੰਯੁਕਤ ਜਮ੍ਹਾਕਰਤਾਵਾਂ ਦੇ ਲਈ ਖੁੱਲ੍ਹੀ ਸੀ। ਬੈਂਕ ਨੇ ਇਸ ’ਚ ਪਰਮਾਰਥ ਸੇਵਾਵਾਂ ਦੇਣ ਵਾਲੇ ਸੰਸਥਾਵਾਂ ਅਤੇ ਕੇਂਦਰ ਸਰਕਾਰ ਸਮੇਤ ਹੋਰਨਾਂ ਨੂੰ ਸ਼ਾਮਲ ਕੀਤਾ ਹੈ। ਇਹ ਯੋਜਨਾ ਬੈਂਕਾਂ ਦੇ ਗਾਹਕਾਂ ਨੂੰ ਨਿਸ਼ਕਰਿਆ ਪਏ ਸੋਨੇ ਨੂੰ ਨਿਸ਼ਚਿਤ ਮਿਆਦ ਦੇ ਲਈ ਜਮ੍ਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ’ਤੇ ਉਸ ਨੂੰ 2.50 ਫੀਸਦੀ ਤਕ ਦਾ ਵਿਆਜ ਮਿਲਦਾ ਹੈ। ਸੋਨਾ ਮੁਦਰੀਕਰਨ ਯੋਜਨਾ ਦਾ ਉਦੇਸ਼ ਇਹ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਬਣਾਈ ਜਾਵੇ ਕਿ ਜਿਸ ਦੇ ਤਹਿਤ ਸੋਨੇ ਦੀ ਦਰਾਮਦ ’ਤੇ ਦੇਸ਼ ਦੀ ਨਿਰਭਰਤਾ ਘੱਟ ਹੋਵੇ ਅਤੇ ਘਰੇਲੂ ਮੰਗ ਨੂੰ ਪੂਰਾ ਕੀਤਾ ਜਾ ਸਕੇ। ਜੀ.ਐੱਮ.ਐੱਸ. ਨਾਲ ਭਾਰਤੀ ਰਤਨ ਅਤੇ ਗਹਿਣੇ ਖੇਤਰ ਨੂੰ ਫਾਇਦਾ ਹੋਵੇਗਾ। ਇਹ ਖੇਤਰ ਭਾਰਤ ਦੀ ਦਰਾਮਦ ’ਚ ਮੁੱਖ ਯੋਗਦਾਨ ਕਰਦਾ ਹੈ । ਭਾਰਤ ਦੀ ਕੁਲ ਬਰਾਮਦ ’ਚ ਰਤਨਾ ਅਤੇ ਗਹਿਣਿਆਂ ਦਾ ਲਗਭਗ 12 ਫੀਸਦੀ ਯੋਗਦਾਨ ਹੁੰਦਾ ਹੈ, ਜਿਨ੍ਹਾਂ ’ਚ ਸਿਰਫ ਸੋਨੇ ਸਮੱਗਰੀਆਂ ਦਾ ਮੁਲ ਲਗਭਗ 13 ਅਰਬ ਅਮਰੀਕੀ ਡਾਲਰ ਤੋਂ ਵਧ ਰਹਿੰਦਾ ਹੈ। ਇਕੱਠੇ ਕੀਤੇ ਹੋਏ ਸੋਨੇ ਦੀ ਵਰਤੋਂ ਨਾਲ ਨਾ ਕੇਵਲ ਭਾਰਤੀ ਰਿਜ਼ਰਵ ਬੈਂਕ ਦੇ ਸੋਨੇ ਭੰਡਾਰ ’ਚ ਵਾਧਾ ਹੋਵੇਗਾ ਸਗੋਂ ਸਰਕਾਰ ਦੀ ਉਧਾਰ ਲਾਗਤ ਹੋਰ ਘੱਟ ਹੋਵੇਗੀ।

ਜ਼ਿਆਦਾ ਮਹਿੰਗੀ ਨਹੀਂ ਹਾਲਮਾਰਕ ਜਿਊਲਰੀ

ਹਾਲਮਾਰਕ ਕਾਰਣ ਜ਼ਿਆਦਾ ਮਹਿੰਗੀ ਹੋਣ ਦੇ ਨਾਮ ’ਤੇ ਜਿਊਲਰ ਤੁਹਾਨੂੰ ਬਗੈਰ ਹਾਲਮਾਰਕ ਵਾਲੀ ਸਸਤੀ ਜਿਊਲਰੀ ਦੀ ਪੇਸ਼ਕਸ਼ ਕਰਦਾ ਹੈ ਤਾਂ ਸਾਵਧਾਨ ਹੋ ਜਾਓ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਤੀ ਜਿਊਲਰੀ ਹਾਲਮਾਰਕ ਦਾ ਖਰਚ ਸਿਰਫ 35 ਰੁਪਏ ਆਉਂਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਅਸਲੀ ਸੋਨਾ 24 ਕੈਰੇਟ ਦਾ ਹੀ ਹੁੰਦਾ ਹੈ ਪਰ ਇਸ ਦੀ ਜਿਊਲਰੀ ਨਹੀਂ ਬਣਦੀ ਹੈ, ਕਿਉਂਕਿ ਇਹ ਬਹੁਤ ਮੁਲਾਇਮ ਹੁੰਦਾ ਹੈ। ਆਮ ਤੌਰ ’ਤੇ ਗਹਿਣਿਆਂ ਲਈ 22 ਕੈਰੇਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ’ਚ 91.66 ਫੀਸਦੀ ਸੋਨਾ ਹੁੰਦਾ ਹੈ। ਹਾਲਮਾਰਕ ’ਚ 5 ਅੰਕ ਹੁੰਦੇ ਹਨ। ਸਾਰੇ ਕੈਰੇਟਾਂ ਦਾ ਹਾਲਮਾਰਕ ਵੱਖ–ਵੱਖ ਹੁੰਦਾ ਹੈ ਜਿਵੇਂ ਕਿ 22 ਕੈਰੇਟ ’ਤੇ 916 , 21 ਕੈਰੇਟ ’ਤੇ 875 ਅਤੇ 18’ਤੇ 750 ਲਿਖਿਆ ਹੁੰਦਾ ਹੈ। ਇਸ ਨਾਲ ਸ਼ੁੱਧਤਾ ’ਚ ਸ਼ੱਕ ਨਹੀਂ ਰਹਿੰਦਾ। ਸੋਨਾ ਖਰੀਦਦੇ ਸਮੇਂ ਤੁਸੀਂ ਅਥਾਨਿਟੀਸਿਟੀ/ਪਿਓਰਿਟੀ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ ’ਚ ਗੋਲਡ ਦੀ ਕੈਰੇਟ ਗੁਣਵੱਤਾ ਵੀ ਚੈੱਕ ਕਰ ਲਓ। ਨਾਲ ਹੀ ਜਿਊਲਰੀ ’ਚ ਲੱਗੇ ਜ਼ੈਮ ਸਟੋਨ ਦੇ ਲਈ ਵੀ ਵੱਖਰਾ ਸਰਟੀਫਿਕੇਟ ਜ਼ਰੂਰ ਲਓ।

ਆਸਾਨੀ ਨਾਲ ਮਿਲਦਾ ਹੈ ਗੋਲਡ ਲੋਨ

ਕਈ ਬੈਂਕ ਅਤੇ ਐੱਨ.ਬੀ.ਐੱਫ.ਸੀ. ਇਕ ਘੰਟੇ ਤੋਂ ਵੀ ਘੱਟ ਸਮੇਂ ’ਚ ਗੋਲਡ ਲੋਨ ਦੇ ਦਿੰਦੇ ਹਨ। ਇਸ ’ਤੇ ਵਿਆਜ ਵੀ ਪਰਸਨਲ ਲੋਨ ਦੇ ਮੁਕਾਬਲੇ ਘੱਟ ਹੁੰਦਾ ਹੈ। ਲੋਨ ਦੇਣ ਤੋਂ ਪਹਿਲਾਂ ਬੈਂਕ ਆਮ ਤੌਰ ’ਤੇ ਸਿੱਬਲ ਸਕੋਰ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦੇ ਹਨ ਪਰ ਗੋਲਡ ਲੋਨ ਦੇ ਮਾਮਲੇ ’ਚ ਇਸ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਸੋਨੇ ਦੀ ਰਸੀਦ ਹੋਣ ਅਤੇ ਹਾਲਮਾਰਕ ਹੋਣ ’ਤੇ ਤੁਹਾਨੂੰ ਲੋਨ ਵੀ ਜ਼ਿਆਦਾ ਮਿਲ ਜਾਂਦਾ ਹੈ। ਉਪਭੋਗਤਾ ਬਿਨਾਂ ਹਾਲਮਾਰਕ ਵਾਲੀ ਜਿਊਲਰੀ ਲੈ ਕੇ ਬੈਂਕ ਦੇ ਕੋਲ ਜਾਂਦੇ ਹਨ ਅਤੇ ਉੱਥੇ ਜਾਂਚ ’ਚ ਸ਼ੁੱਧਤਾ ਬਹੁਤ ਘੱਟ ਮਿਲਦੀ ਹੈ ਤਾਂ ਉਨ੍ਹਾਂ ਨੂੰ ਝਟਕਾ ਲੱਗਦਾ ਹੈ। ਅਜਿਹੇ ’ਚ ਰਸੀਦ ਅਤੇ ਹਾਲਮਾਰਕ ਨੂੰ ਨਜ਼ਰ–ਅੰਦਾਜ਼ ਨਾ ਕਰੋ।

ਸੋਨੇ ’ਚ ਨਿਵੇਸ਼ ਤੋਂ ਦੂਰ ਹੋ ਰਹੇ ਹਨ ਨੌਜਵਾਨ

ਸਾਲ 1996 ਦੇ ਬਾਅਦ ਪੈਦਾ ਹੋਏ ਲੋਕ (ਜਨਰੇਸ਼ਨ ਜ਼ੈੱਡ) ਸੋਨੇ ’ਚ ਨਿਵੇਸ਼ ਅਤੇ ਬੱਚਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਹੀਂ ਹਨ। ਇਕ ਵਿਸ਼ਵ ਰਿਪੋਰਟ ਅਨੁਸਾਰ ਵਿੱਤੀ ਯੋਜਨਾ ਦੇ ਮੱਦੇਨਜ਼ਰ ਇਹ ਚੰਗਾ ਸੰਕੇਤ ਨਹੀਂ ਹੈ। ਵਿੱਤੀ ਸਲਾਹਕਾਰਾਂ ਦਾ ਕਹਿਣਾ ਹੈ ਕਿ ਕੁਲ ਨਿਵੇਸ਼ ’ਚੋਂ ਘੱਟੋ–ਘੱਟ 10 ਫੀਸਦੀ ਨਿਵੇਸ਼ ਸੋਨੇ ’ਚ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਨਿਵੇਸ਼ ਪੋਰਟਫੋਲੀਓ ਸੰਤੁਲਨ ਬਣਿਆ ਰਹਿੰਦਾ ਹੈ।


Bharat Thapa

Content Editor

Related News