ਆਪਣੀ ਮੁਹਿੰਮ ਤੋਂ ਪਿੱਛੇ ਹਟੀ ਗੁਰਮੇਹਰ

02/28/2017 12:48:03 PM

ਨਵੀਂ ਦਿੱਲੀ— ਟਵਿੱਟਰ ''ਤੇ ਇਤਰਾਜ਼ਯੋਗ ਟਿੱਪਣੀਆਂ ਅਤੇ ਧਮਕੀਆਂ ਮਿਲਣ ਤੋਂ ਬਾਅਦ ਕਾਰਗਿਲ ਦੇ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ਨੇ ਰਾਮਜਸ ਕਾਲਜ ''ਚ ਵਿਦਿਆਰਥੀ ਧਿਰਾਂ ਦਰਮਿਆਨ ਹੋਈ ਹਿੰਸਾ ਦੇ ਵਿਰੋਧ ''ਚ ਸ਼ੁਰੂ ਕੀਤੇ ਗਏ ਆਪਣੇ ਮੁਹਿੰਮ ਤੋਂ ਮੰਗਲਵਾਰ ਨੂੰ ਪਿੱਛੇ ਹੱਟਣ ਦਾ ਐਲਾਨ ਕੀਤਾ। ਗੁਰਮੇਹਰ ਨੇ ਇਸ ਮਾਮਲੇ ਨੂੰ ਲੈ ਕੇ ਕਈ ਟਵੀਟ ਕੀਤੇ, ਜਿਸ ''ਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ''ਚ ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ.ਐੱਸ.ਯੂ.ਆਈ. (ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ) ਵੱਲੋਂ ਸ਼ਾਂਤੀ ਮਾਰਚ ਮੁਹਿੰਮ ''ਚ ਵਿਦਿਆਰਥੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਗੁਰਮੇਹਰ ਨੇ ਕਿਹਾ,''''ਮੈਂ ਮੁਹਿੰਮ ਤੋਂ ਪਿੱਛੇ ਹੱਟ ਰਹੀ ਹਾਂ। ਸਾਰਿਆਂ ਨੂੰ ਵਧਾਈ। ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਮੈਨੂੰ ਇਕੱਲਾ ਛੱਡ ਦਿਓ। ਮੈਂ ਜੋ ਕਹਿਣਾ ਸੀ, ਮੈਂ ਕਹਿ ਦਿੱਤਾ। ਜੇਕਰ ਕੋਈ ਮੇਰੀ ਸਾਹਸ ਅਤੇ ਬਹਾਦਰੀ ''ਤੇ ਸਵਾਲ ਕਰਦਾ ਹੈ ਤਾਂ ਮੈਂ ਕਹਿਣਾ ਚਾਹਾਂਗੀ ਕਿ ਮੈਂ ਪਹਿਲਾਂ ਹੀ ਕਾਫੀ ਸਾਹਸ ਦਿਖਾ ਚੁਕੀ ਹਾਂ।'''' ਉਸ ਨੇ ਕਿਹਾ,''''ਇਹ ਮੁਹਿੰਮ ਵਿਦਿਆਰਥੀਆਂ ਨਾਲ ਜੁੜਿਆ ਹੋਇਆ ਹੈ ਨਾ ਕਿ ਮੇਰੇ ਨਾਲ। ਕ੍ਰਿਪਾ ਵੱਡੀ ਗਿਣਤੀ ''ਚ ਮਾਰਚ ''ਚ ਸ਼ਾਮਲ ਹੋਵੇ। ਸ਼ੁਭਕਾਮਨਾਵਾਂ।'''' 
ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਦੇ ਇਕ ਪ੍ਰੋਗਰਾਮ ''ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਅਤੇ ਸ਼ਹਿਲਾ ਰਸ਼ੀਦ ਨੂੰ ਬੁਲਾਉਣ ਦੇ ਮਾਮਲੇ ਨੇ ਹਿੰਸਕ ਰੂਪ ਲੈ ਲਿਆ ਸੀ। ਕਾਲਜ ਦੇ ਇਕ ਪ੍ਰੋਗਰਾਮ ''ਚ ਜੇ.ਐੱਨ.ਯੂ. ਦੇ ਇਨ੍ਹਾਂ ਦੋਹਾਂ ਲੋਕਾਂ ਨੂੰ ਬੁਲਾਉਣ ਦੇ ਵਿਰੋਧ ''ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਰਕਰਾਂ ਨੇ ਰਾਮਜਸ ਕਾਲਜ ''ਚ ਹੰਗਾਮਾ ਕੀਤਾ ਸੀ, ਜਿਸ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਦਾ ਸੱਦਾ ਵਾਪਸ ਲੈ ਲਿਆ ਸੀ। ਇਸ ਦੌਰਾਨ ਏ.ਬੀ.ਵੀ.ਪੀ. ਅਤੇ ਆਈਸਾ ਦੇ ਵਰਕਰਾਂ ਦਰਮਿਆਨ ਹਿੰਸਕ ਝੜਪ ਹੋਈ ਸੀ। ਜ਼ਿਕਰਯੋਗ ਹੈ ਕਿ ਰਾਮਜਸ ਕਾਲਜ ''ਚ ਹਿੰਸਾ ਦੇ ਵਿਰੋਧ ''ਚ ਐੱਨ.ਐੱਸ.ਯੂ.ਆਈ. ਵੱਲੋਂ ਸ਼ਾਂਤੀ ਮਾਰਚ ਕੱਢੇ ਜਾਣ ਦੀ ਅਪੀਲ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਗੁਰਮੇਹਰ ਨੂੰ ਧਮਕੀਆਂ ਮਿਲਣ ਲੱਗੀਆਂ ਸਨ।

Disha

This news is News Editor Disha