ਇਸ ਖੂਬਸੂਰਤ ਹਸੀਨਾ ਨੇ ਖੁਦ ਨਾਲ ਹੀ ਖੇਡਿਆ ਇਹ ਖਤਰਨਾਕ ਖੇਡ

04/29/2016 3:06:41 PM

ਮੁੰਬਈ— ਇੱਥੇ ਇਕ 22 ਸਾਲਾ ਫੈਸ਼ਨ ਡਿਜ਼ਾਈਨਰ ਨੇ ਮਲਵਾਨੀ ਸਥਿਤ ਆਪਣੇ ਘਰ ''ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਹਿਨਾ ਗੁਲਾਮ ਮੁਹੰਮਦ ਜਿਲਾਨੀ ਦੇ ਤੌਰ ''ਤੇ ਹੋਈ ਹੈ, ਜੋ ਪਰਲ ਅਕੈਡਮੀ ਤੋਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਸੀ। ਪੁਲਸ ਅਨੁਸਾਰ ਜੰਮੂ-ਕਸ਼ਣੀਰ ਦੀ ਹਿਨਾ ਇੱਥੇ ਕਿਰਾਏ ''ਤੇ ਇਕੱਲੇ ਹੀ ਰਹਿੰਦੀ ਸੀ। ਇਸ ਤੋਂ ਪਹਿਲਾਂ ਉਹ ਵਕੋਲਾ ਸਥਿਤ ਹੋਸਟਲ ''ਚ ਰਹਿੰਦੀ ਸੀ, ਜਦੋਂ ਕਿ ਹਿਨਾ ਦੇ ਮਾਤਾ-ਪਿਤਾ ਅਤੇ ਭਰਾ ਕੋਲਕਾਤਾ ''ਚ ਰਹਿੰਦੇ ਹਨ। 
ਮਲਵਾਨੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੀ ਸਵੇਰ ਤੋਂ ਉਸ ਦੇ ਰਿਸ਼ਤੇਦਾਰਾਂ ਨੇ ਕਈ ਫੋਨ ਕੀਤੇ। ਜਦੋਂ ਸ਼ਾਮ ਤੱਕ ਕੋਈ ਜਵਾਬ ਨਹੀਂ ਆਇਆ ਤਾਂ ਉਸ ਦੇ ਅੰਕਲ ਨੇ ਆਪਣੇ ਬੇਟੇ ਨੂੰ ਸ਼ਾਮ 5.15 ਵਜੇ ਹਿਨਾ ਦੀ ਖਬਰ ਲੈਣ ਭੇਜਿਆ। ਹਿਨਾ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਉਹ ਇਸ ਨੂੰ ਖੋਲ੍ਹਣ ''ਚ ਅਸਮਰੱਥ ਰਿਹਾ। ਉਸ ਨੇ ਦੱਸਿਆ ਕਿ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਪੱਖੇ ਨਾਲ ਲਟਕਦੀ ਹਿਨਾ ਨੂੰ ਤੁਰੰਤ ਕਾਂਡੀਵਲੀ ਵੈਸਟ ''ਚ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਪੁਲਸ ਅਨੁਸਾਰ ਹਿਨਾ ਪਰੇਸ਼ਾਨ ਸੀ ਅਤੇ ਇਸ ਲਈ ਦਵਾਈਆਂ ਵੀ ਲੈਂਦੀ ਸੀ। ਉਸ ਦੇ ਪਰਿਵਾਰ ''ਚ ਕਈ ਮੈਂਬਰਾਂ ਨੂੰ ਵੀ ਪਰੇਸ਼ਾਨੀ ਦੀ ਸਮੱਸਿਆ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮੌਕੇ ''ਤੇ ਪੁਲਸ ਨੂੰ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜੋ 4 ਪੇਜ਼ਾਂ ਦਾ ਹੈ। ਇਸ ਨੋਟ ''ਚ ਹਿਨਾ ਨੇ ਆਪਣੇ ਪਰਿਵਾਰ ਵਾਲਿਆਂ ਤੋਂ ਇਸ ਕਦਮ ਲਈ ਮੁਆਫ਼ੀ ਮੰਗੀ ਹੈ। ਸੀਨੀਅਰ ਇੰਸਪੈਕਟਰ ਮਿਲਿੰਦ ਖੇਤਲੇ ਨੇ ਕਿਹਾ,''''ਅਸੀਂ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ।

Disha

This news is News Editor Disha