ਇਕ-ਦੂਜੇ ਦੇ ਹੋਏ ‘ਮਾਨ’ ਤੇ ‘ਪ੍ਰੀਤ’, CM ਕੇਜਰੀਵਾਲ ਨੇ ਦਿੱਤੀ ਵਧਾਈ

07/07/2022 3:29:52 PM

ਨਵੀਂ ਦਿੱਲੀ–  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਵੀਰਵਾਰ ਨੂੰ ਵਿਆਹ ਦੇ ਬੰਧਨ ’ਚ ਬੱਝ ਗਏ ਹਨ। 48 ਸਾਲਾ ਭਗਵੰਤ ਮਾਨ ਨੇ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ 32 ਸਾਲਾ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਰਚਾਇਆ ਹੈ। ਇਸ ਵਿਆਹ ਦਾ ਪਿੰਡ ਪਿਹੋਵਾ ਦੀ ਸਿਆਸਤ ’ਤੇ ਵੀ ਅਸਰ ਪਵੇਗਾ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲਾੜੀ ਬਣੀ ਗੁਰਪ੍ਰੀਤ ਕੌਰ ਦਾ ਪਰਿਵਾਰ ਖ਼ੁਦ ਵੀ ਸਿਆਸੀ ਰਸੂਖ਼ ਰੱਖਦਾ ਹੈ।

ਇਹ ਵੀ ਪੜ੍ਹੋ- CM ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ, ਦੇਖੋ ਖੁਸ਼ੀ ਦੇ ਪਲ ਬਿਆਨ ਕਰਦੀਆਂ ਤਸਵੀਰਾਂ

ਮਾਨ ਦੇ ਵਿਆਹ ’ਚ ਅਰਵਿੰਦ ਕੇਜਰੀਵਾਲ ਮੌਕੇ ਸ਼ਿਰਕਤ ਕੀਤੀ ਅਤੇ ਮਾਨ ਦੇ ਪਿਤਾ ਵਜੋਂ ਰਸਮਾਂ ਨਿਭਾਈਆਂ। ਭਗਵੰਤ ਮਾਨ ਅਤੇ ਗੁਰਪ੍ਰੀਤ ਦੇ ਵਿਆਹ ਦੇ ਬੰਧਨ ’ਚ ਬੱਝਣ ਮਗਰੋਂ ਕੇਜਰੀਵਾਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ‘‘ਭਗਵੰਤ ਮਾਨ ਅਤੇ ਗੁਰਪ੍ਰੀਤ ਭਰਜਾਈ ਨੂੰ ਵਿਆਹ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਤੁਹਾਨੂੰ ਦੋਹਾਂ ਨੂੰ ਭਗਵਾਨ ਖੂਬ ਖੁਸ਼ ਰੱਖੇ ਅਤੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਣ। 

ਇਸ ਮੌਕੇ ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਧੀ ਹਰਸ਼ਿਤਾ ਨੇ ਨਵੀਂ ਵਿਆਹੀ ਜੋੜੀ ਨੂੰ ਤੋਹਫ਼ਾ ਵੀ ਭੇਟ ਕੀਤਾ।

ਇਹ ਵੀ ਪੜ੍ਹੋ- ਪੰਜਾਬ ਦੇ CM ਭਗਵੰਤ ਮਾਨ ਹੀ ਨਹੀਂ ਇਹ ਵੱਡੇ ਨੇਤਾ ਵੀ ਮੰਤਰੀ ਅਹੁਦੇ ’ਤੇ ਰਹਿੰਦਿਆਂ ਕਰਵਾ ਚੁੱਕੇ ‘ਦੂਜਾ ਵਿਆਹ’

ਦੱਸ ਦੇਈਏ ਕਿ ਮਾਨ ਦਾ ਇਹ ਦੂਜਾ ਵਿਆਹ ਹੈ। ਉਹ ਸਾਲ 2015 ’ਚ ਆਪਣੀ ਪਤਨੀ ਤੋਂ ਵੱਖ ਹੋ ਗਏ ਸਨ। ਪਹਿਲੇ ਵਿਆਹ ਤੋਂ ਮੁੱਖ ਮੰਤਰੀ ਮਾਨ ਦੇ ਦੋ ਬੱਚੇ- 21 ਸਾਲ ਦੀ ਸੀਰਤ ਕੌਰ ਅਤੇ 17 ਸਾਲ ਦਾ ਦਿਲਸ਼ਾਨ ਹੈ। ਭਗਵੰਤ ਮਾਨ ਅਜਿਹੇ ਨੇਤਾਵਾਂ ਦੀ ਸੂਚੀ ’ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਮੰਤਰੀ ਅਹੁਦੇ ’ਤੇ ਰਹਿੰਦੇ ਹੋਏ ਦੂਜਾ ਵਿਆਹ ਕਰਵਾਇਆ।

Tanu

This news is Content Editor Tanu