ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤੀ ਹਵਾਈ ਫੌਜ ਦੇ ਚੀਫ ਵਲੋਂ ਕੀਤਾ ਗਿਆ ਸਨਮਾਨਤ

10/06/2019 10:12:44 AM

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਦੇ ਚੀਫ ਏਅਰ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ 51 ਸਕੁਐਰਡਨ ਨੂੰ ਸਨਮਾਨਤ ਕੀਤਾ। 27 ਫਰਵਰੀ ਨੂੰ ਪਾਕਿਸਤਾਨੀ ਐੱਫ-16 ਨੂੰ ਦੌੜਾਉਣ ਲਈ 51 ਸਕੂਐਰਡਨ ਨੂੰ ਯੂਨਿਟ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਸਤੀਸ਼ ਪਵਾਰ ਨੇ ਇਹ ਸਨਮਾਨ ਲਿਆ। ਇਸ ਤੋਂ ਇਲਾਵਾ ਬਾਲਾਕੋਟ ਏਅਰਸਟ੍ਰਾਈਕ ਨੂੰ ਅੰਜਾਮ ਦੇਣ ਵਾਲੇ 9 ਸਕੁਐਰਡਨ ਨੂੰ ਵੀ ਸਨਮਾਨਤ ਕੀਤਾ ਗਿਆ।

ਇਸ ਸਕੁਐਰਨ ਦੇ ਹੀ ਮਿਰਾਜ 2000 ਲੜਾਕੂ ਜਹਾਜ਼ਾਂ ਨੇ 'ਆਪਰੇਸ਼ਨ ਬੰਦਰ' ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਸੀ। 9 ਸਕੁਐਰਡਨ ਨੂੰ ਵੀ ਯੂਨਿਟ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਬਾਲਾਕੋਟ ਏਅਰਸਟ੍ਰਾਈਕ ਅਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਨੂੰ ਅਸਫ਼ਲ ਕਰਨ ਵਾਲੀ ਸਕੁਐਰਡਨ ਲੀਡਰ ਮਿੰਟੀ ਅਗਰਵਾਲ ਦੀ 601 ਸਿਗਨਲ ਯੂਨਿਟ ਨੂੰ ਵੀ ਯੂਨਿਟ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ।

ਅਭਿਨੰਦਨ ਨੇ 27 ਫਰਵਰੀ ਨੂੰ ਮਿਗ-21 ਤੋਂ ਉਡਾਣ ਭਰਦੇ ਹੋਏ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨੀ ਐੱਫ-16 ਜਹਾਜ਼ ਨੂੰ ਮਾਰ ਸੁੱਟਿਆ ਸੀ। ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਹ ਪੀ.ਓ.ਕੇ. 'ਚ ਲੈਂਡ ਹੋਏ ਸਨ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਅਭਿਨੰਦਨ ਨੂੰ ਹਿਰਾਸਤ 'ਚ ਲੈ ਲਿਆ ਸੀ। ਮੈਡੀਕਲ ਟੈਸਟ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਜਹਾਜ਼ ਉਡਾਉਣ ਦੀ ਮਨਜ਼ੂਰੀ ਮਿਲ ਗਈ ਸੀ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਹੀ ਉਨ੍ਹਾਂ ਨੇ ਲੜਾਕੂ ਜਹਾਜ਼ ਉੱਡਾਇਆ ਸੀ। ਇੰਡੀਅਨ ਏਅਰਫੋਰਸ ਚੀਫ ਬੀ.ਐੱਸ. ਧਨੋਆ ਨੇ ਵਿੰਗ ਕਮਾਂਡਰ ਅਭਿਨੰਦਨ ਨਾਲ ਲੜਾਕੂ ਜਹਾਜ਼ ਮਿਗ-21 'ਚ ਉਡਾਣ ਭਰੀ ਸੀ।

DIsha

This news is Content Editor DIsha