ਲਾਕਡਾਊਨ ’ਚ ਠੇਕੇ ਬੰਦ ਹੋਣ ਨਾਲ ਦੇਸ਼ ’ਚ ਸ਼ਰਾਬੀਆਂ ਦੇ ਬੁਰੇ ਦਿਨ

04/03/2020 9:29:27 PM

ਨਵੀਂ ਦਿੱਲੀ– ਕੋਰੋਨਾ ਵਾਇਰਸ ਕਾਰਣ ਹੋਏ ਲਾਕਡਾਊਨ ਨਾਲ ਲੋਕਾਂ ਵਿਚ ਤਣਾਅ ਨੂੰ ਲੈ ਕੇ ਤਾਂ ਚਰਚਾ ਹੋ ਰਹੀ ਹੈ ਪਰ ਨਾਲ ਹੀ ਸ਼ਰਾਬ ਦੀ ਲਤ ਵਾਲਿਆਂ ਨਾਲ ਜੁੜੀ ਚਿੰਤਾ ਵੀ ਹੋ ਗਈ ਹੈ। ਕੇਰਲ ਵਿਚ 38 ਸਾਲ ਦੇ ਇਕ ਵਿਅਕਤੀ ਨੇ ਆਪਣੀ ਜਾਨ ਦੇ ਦਿੱਤੀ। ਉਸ ਨੂੰ ਪਿਛਲੇ 3 ਦਿਨ ਤੋਂ ਸ਼ਰਾਬ ਨਹੀਂ ਮਿਲੀ ਸੀ ਅਤੇ ਇਸ ਕਾਰਣ ਉਸਨੇ ਆਤਮਹੱਤਿਆ ਕਰ ਲਈ। ਤ੍ਰਿਸ਼ੂਰ ਪੁਲਸ ਸਟੇਸ਼ਨ ’ਚ ਦਰਜ ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਇਸ ਵਿਅਕਤੀ ਨੇ ਇਕ ਸੁਸਾਈਡ ਨੋਟ ਛੱਡਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਪਿਛਲੇ 3 ਦਿਨ ਤੋਂ ਸ਼ਰਾਬ ਨਹੀਂ ਪੀ ਸਕਿਆ ਸੀ ਅਤੇ ਉਹ ਇਸਨੂੰ ਬਰਦਾਸ਼ਤ ਨਹੀਂ ਕਰ ਪਾਇਆ। ਕਰਨਾਟਕ ਦੇ ਤੁਮਾਕੁਰੂ ਜ਼ਿਲੇ ਦੇ ਇਕ ਵਿਅਕਤੀ ਨੇ ਸ਼ਰਾਬ ਨਾ ਮਿਲਣ ਕਾਰਣ ਆਤਮਹੱਤਿਆ ਦਾ ਯਤਨ ਕੀਤਾ। ਗੱਲ ਇੰਨੀ ਹੀ ਨਹੀਂ ਹੈ, ਕੇਰਲ ਅਤੇ ਕਰਨਾਟਕ ਵਿਚ 9 ਲੋਕਾਂ ਨੇ ਇਸ ਲਈ ਖੁਦਕੁਸ਼ੀ ਕਰ ਲਈ ਕਿਉਂਕਿ ਲਾਕਡਾਊਨ ਵਿਚ ਠੇਕੇ ਬੰਦ ਹੋਣ ਨਾਲ ਉਨ੍ਹਾਂ ਨੂੰ ਸ਼ਰਾਬ ਨਹੀਂ ਮਿਲੀ। ਕੇਰਲ ਅਤੇ ਕਰਨਾਟਕ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਹਨ।


2019 ਦੇ ਇਕ ਸਰਕਾਰੀ ਸਰਵੇ ਅਨੁਸਾਰ ਦੇਸ਼ ਵਿਚ 16 ਕਰੋੜ ਭਾਰਤੀ ਸ਼ਰਾਬ ਪੀਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਦੀ ਔਸਤ ਦੇਖੀਏ ਤਾਂ ਭਾਰਤ ਵਿਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਘੱਟ ਹੈ ਪਰ ਇਥੇ ਸ਼ਰਾਬ ਪੀਣ ਵਾਲੇ ਬਹੁਤ ਜ਼ਿਆਦਾ ਪੀਂਦੇ ਹਨ। ਦੇਸ਼ ਵਿਚ ਬਹੁਤ ਜ਼ਿਆਦਾ ਪੀਣ ਵਾਲਿਆਂ ਦੀ ਗਿਣਤੀ ਬਹੁਤ ਹੈ।
ਕੇਰਲ ਵਿਚ ਡਿਸਟ੍ਰਿਕਟ ਮੈਂਟਲ ਹੈਲਥ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਕਿਰਨ ਪੀ. ਐੱਸ. ਦਾ ਕਹਿਣਾ ਹੈ ਕਿ ਸਾਡੇ ਹੈਲਥ ਵਰਕਰਜ਼ ਗ੍ਰਾਮ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਘਰ-ਘਰ ਜਾ ਰਹੇ ਹਨ। ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਸ਼ੇ ਦੀ ਆਦਤ ਹੈ ਤਾਂ ਉਨ੍ਹਾਂ ਦੇ ਕਿਨ੍ਹਾਂ ਲੱਛਣਾਂ ’ਤੇ ਨਜ਼ਰ ਰੱਖੀ ਜਾਵੇ।
ਪਰਿਵਾਰਕ ਮੈਂਬਰ ਇਨ੍ਹਾਂ ਲੱਛਣਾਂ ’ਤੇ ਰੱਖਣ ਨਜ਼ਰ-
1. ਨੀਂਦ ਨਾ ਆਉਣਾ, ਬੇਚੈਨੀ, ਉਬਾਸੀਆਂ ਆਉਣੀਆਂ, ਉਲਟੀ ਹੋਣਾ ਅਤੇ ਹੱਥਾਂ ਵਿਚ ਝਨਝਨਾਹਟ ਹੋਣਾ। ਇਸ ਨੂੰ ਮਾਈਲਡ ਵਿਦਡ੍ਰਾਲ ਸਟੇਟਸ ਕਿਹਾ ਜਾਂਦਾ ਹੈ।
2. ਝਟਕੇ ਲੱਗਣਾ, ਗੁੱਸਾ ਅਤੇ ਚਿੜਚਿੜਾਹਟ ਹੋਣਾ। ਇਸ ਨੂੰ ਮਾਡ੍ਰੇਟ ਵਿਦਡ੍ਰਾਲ ਸਟੇਟਸ ਕਿਹਾ ਜਾਂਦਾ ਹੈ।
3. ਸਮਾਂ, ਸਥਾਨ ਅਤੇ ਲੋਕਾਂ ਨੂੰ ਲੈ ਕੇ ਭਰਮ ਹੋਣਾ, ਸ਼ੱਕ ਪੈਦਾ ਹੋਣਾ, ਡਰ ਲੱਗਣਾ, ਗੈਰ-ਅਸਲੀਅਤ ਵਾਲੀਆਂ ਚੀਜ਼ਾਂ ਦਾ ਭਰਮ ਹੋਣਾ, ਗੁੱਸਾ ਆਉਣਾ। ਇਸ ਨੂੰ ਸੀਵੀਅਰ ਵਿਦਡ੍ਰਾਲ ਸਟੇਟਸ ਕਿਹਾ ਜਾਂਦਾ ਹੈ।
ਵਿਦਡ੍ਰਾਲ ਵਾਲੇ 80.90 ਫੀਸਦੀ ਦਾ ਇਲਾਜ ਸੰਭਵ
ਬੇਂਗਲੁਰੂ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ‘ਮਿਨਹਾਂਸ ਦੇ ਸਾਈਕੇਟਰੀ ਵਿਭਾਗ ਵਿਚ ਐਡੀਸ਼ਨਲ ਪ੍ਰੋਫੈਸਰ ਡਾ. ਟੀ. ਐੱਸ. ਜੈਸੂਰਿਆ ਨੇ ਕਿਹਾ ਕਿ ਇਹ ਸਾਰੇ ਲੋਕਾਂ ਨੂੰ ਹੁੰਦਾ ਹੈ। ਵਿਦਡ੍ਰਾਲ ਲੱਛਣਾਂ ਵਾਲੇ 80.90 ਫੀਸਦੀ ਲੋਕਾਂ ਦਾ ਦਵਾਈਆਂ ਨਾਲ ਇਲਾਜ ਹੋ ਸਕਦਾ ਹੈ। ਮਾਈਲਡ ਅਤੇ ਮਾਡ੍ਰੇਟ ਲੱਛਣਾਂ ਵਾਲੇ ਲੋਕਾਂ ਵਿਚ ਕਰੀਬ 100 ਫੀਸਦੀ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਇਸਦੇ ਗੰਭੀਰ ਨਤੀਜੇ ਹੋ ਸਕਦੇ ਹਨ। ਇਨ੍ਹਾਂ ਨੂੰ ਭਰਮ ਜਾਂ ਦਿਮਾਗ ਵਿਚ ਝਟਕੇ ਵੀ ਲੱਗ ਸਕਦੇ ਹਨ। ਇਹ ਮੈਡੀਕਲ ਐਮਰਜੈਂਸੀ ਦੀ ਹਾਲਤ ਹੁੰਦੀ ਹੈ, ਜਿਸ ਵਿਚ ਮੌਤ ਵੀ ਹੋ ਸਕਦੀ ਹੈ।

Gurdeep Singh

This news is Content Editor Gurdeep Singh