ਆਪਣਾ ਖੂਨ ਵਹਾ ਦਿਆਂਗੀ ਪਰ ਬੰਗਾਲ ਦੀ ਵੰਡ ਕਦੇ ਵੀ ਨਹੀਂ ਹੋਣ ਦਿਆਂਗੀ : ਮਮਤਾ

06/07/2022 9:18:50 PM

ਅਲੀਪੁਰ ਦੁਆਰ (ਭਾਸ਼ਾ)–ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਵੱਲੋਂ ਪੱਛਮੀ ਬੰਗਾਲ ’ਚੋਂ ਇਕ ਵੱਖਰਾ ਸੂਬਾ ਬਣਾਉਣ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਕਿਹਾ ਕਿ ਸੂਬੇ ਦੀ ਵੰਡ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਲੋੜ ਪੈਣ ’ਤੇ ਮੈਂ ਆਪਣਾ ਖੂਨ ਤੱਕ ਵਹਾਉਣ ਲਈ ਤਿਆਰ ਹਾਂ। ਮਮਤਾ ਨੇ ਭਾਜਪਾ ’ਤੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਸੂਬੇ ’ਚ ਵੱਖਵਾਦ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉੱਤਰੀ ਬੰਗਾਲ ’ਚ ਸਭ ਭਾਈਚਾਰਿਆਂ ਦੇ ਲੋਕ ਦਹਾਕਿਆਂ ਤੋਂ ਮਿਲ ਕੇ ਰਹਿ ਰਹੇ ਹਨ।

ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨਾ ਦੌਰੇ 'ਤੇ ਪਹੁੰਚੇ ਵੀਅਤਨਾਮ

ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਹਨ ਅਤੇ ਭਾਜਪਾ ਹੁਣ ਇਕ ਵੱਖਰੇ ਸੂਬੇ ਦੀ ਮੰਗ ਕਰਦੀ ਹੈ। ਕਦੇ ਉਹ ਗੋਰਖਾਲੈਂਡ ਦੀ ਮੰਗ ਉਠਾ ਦਿੰਦੀ ਹੈ ਅਤੇ ਕਦੇ ਉੱਤਰੀ ਬੰਗਾਲ ਬਣਾਉਣ ਦੀ ਮੰਗ ਕਰਨ ਲੱਗ ਪੈਂਦੀ ਹੈ। ਮੈਂ ਕਿਸੇ ਕੀਮਤ ’ਤੇ ਬੰਗਾਲ ਦੀ ਵੰਡ ਨਹੀਂ ਹੋਣ ਦਿਆਂਗੀ। ਮੈਂ ਕਿਸੇ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਦੀ ਨਹੀਂ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਪਾਰਟੀ ਦੀ ਇਕ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲੋਕਸਭਾ ਚੋਣਾਂ ਕਰੀਬ ਆਉਣ ਦੇ ਨਾਲ ਹੀ ਭਾਜਪਾ ਵੱਖ ਸੂਬੇ ਦੀ ਮੰਗ ਕਰ ਰਹੀ ਹੈ। ਭਾਜਪਾ ਕਦੇ ਗੋਰਖਾਲੈਂਡ ਦੀ ਮੰਗ ਕਰ ਰਹੀ ਹੈ ਤਾਂ ਕਦੇ ਵੱਖ ਉੱਤਰ ਬੰਗਾਲ ਦੀ ਮੰਗ ਕਰ ਰਹੀ ਹੈ। ਮੈਂ ਲੋੜ ਪੈਣ 'ਤੇ ਆਪਣਾ ਖੂਨ ਤੱਕ ਵਹਾਉਣ ਲਈ ਤਿਆਰ ਹਾਂ ਪਰ ਸੂਬੇ ਦੀ ਕਦੇ ਵੰਡ ਨਹੀਂ ਹੋਣ ਦੇਵਾਂਗੀ।

ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਪੱਛਮੀ ਦੇਸ਼ਾਂ ਤੋਂ ਮਿਲੀਆਂ ਤੋਪਾਂ ਨੂੰ ਨਸ਼ਟ ਕਰ ਦਿੱਤਾ : ਰੂਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News