‘ਗੈਰ-ਸੰਵਿਧਾਨਕ’ ਨਾਗਰਿਕਤਾ ਬਿੱਲ ’ਤੇ ਸੁਪਰੀਮ ਕੋਰਟ ’ਚ ਹੋਵੇਗੀ ਲੜਾਈ : ਚਿਦਾਂਬਰਮ

12/10/2019 6:26:38 PM

ਨਵੀਂ ਦਿੱਲੀ-ਨਾਗਰਿਕਤਾ ਸੋਧ ਬਿੱਲ ਦੇ ਲੋਕ ਸਭਾ ’ਚ ਪਾਸ ਹੋਣ ਪਿੱਛੋਂ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਅੱਜ ਭਾਵ ਮੰਗਲਵਾਰ ਕਿਹਾ ਕਿ ਇਸ ਗੈਰ-ਸੰਵਿਧਾਨਕ ਬਿੱਲ ’ਤੇ ਲੜਾਈ ਹੁਣ ਸੁਪਰੀਮ ਕੋਰਟ ’ਚ ਲੜੀ ਜਾਏਗੀ। ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਇਹ ਬਿੱਲ ਗੈਰ-ਸੰਵਿਧਾਨਕ ਹੈ। ਲੋਕ ਸਭਾ ਨੇ ਇਕ ਅਜਿਹੇ ਬਿੱਲ ਨੂੰ ਪਾਸ ਕੀਤਾ ਹੈ, ਜਿਸ ਨੂੰ ਸੰਵਿਧਾਨ ਮੁਤਾਬਕ ਨਹੀਂ ਕਿਹਾ ਜਾ ਸਕਦਾ। ਹੁਣ ਇਸ ’ਤੇ ਭਵਿੱਖ ਦੀ ਲੜਾਈ ਦੇਸ਼ ਦੇ ਸੁਪਰੀਮ ਕੋਰਟ ’ਚ ਹੋਵੇਗੀ। ਚੁਣੇ ਹੋਏ ਸੰਸਦ ਮੈਂਬਰ ਆਪਣੀ ਜ਼ਿੰਮੇਵਾਰੀ ਨੂੰ ਵਕੀਲਾਂ ਅਤੇ ਜੱਜਾਂ ’ਤੇ ਸੁੱਟ ਰਹੇ ਹਨ।

ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਸੋਮਵਾਰ ਰਾਤ ਨੂੰ ਨਾਗਰਿਕ ਸੋਧ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ। ਬਿੱਲ ਲੋਕ ਸਭਾ 'ਚ ਆਸਾਨੀ ਨਾਲ ਪਾਸ ਹੋ ਗਿਆ ਹੈ ਅਤੇ ਹੁਣ ਮੋਦੀ ਸਰਕਾਰ ਇਸ ਨੂੰ ਬੁੱਧਵਾਰ ਨੂੰ ਰਾਜ ਸਭਾ 'ਚ ਪੇਸ਼ ਕਰੇਗੀ।

Iqbalkaur

This news is Content Editor Iqbalkaur