ਪਤਨੀ ਨੇ ਚਾਹ ਦੇਣ ਤੋਂ ਕੀਤਾ ਮਨ੍ਹਾ ਤਾਂ ਪਤੀ ਨੇ ਕਰ ਦਿੱਤਾ ਕਤਲ

03/25/2019 10:30:11 AM

ਕੋਲਹਾਪੁਰ— ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ 'ਚ ਇਕ 49 ਸਾਲਾ ਵਿਅਕਤੀ ਵਲੋਂ ਆਪਣੀ 38 ਸਾਲਾ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਤੀ ਨੇ ਗੁੱਸੇ 'ਚ ਸਿਰਫ ਇਸ ਲਈ ਪਤਨੀ ਦਾ ਕਤਲ ਕਰ ਦਿੱਤਾ, ਕਿਉਂਕਿ ਉਸ ਨੇ ਚਾਹ ਅਤੇ ਨਾਸ਼ਤਾ ਤਿਆਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਮੇਸ਼ ਗਾਇਕਵਾੜ ਨੇ ਨਾਇਲੋਨ ਦੀ ਰੱਸੀ ਨਾਲ ਆਪਣੀ ਪਤਨੀ ਮੰਗਲ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਸ ਨੇ ਸ਼ਨੀਵਾਰ ਦੀ ਸ਼ਾਮ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇੱਥੋਂ ਕਰੀਬ 390 ਕਿਲੋਮੀਟਰ ਦੂਰ ਸ਼ਿਰੋਲ ਤਹਿਸੀਲ 'ਚ ਕੁਰੂੰਦਵਾੜ 'ਚ ਇਹ ਘਟਨਾ ਹੋਈ।

ਛੋਟੀ-ਛੋਟੀ ਗੱਲ 'ਤੇ ਕਰਦੇ ਸਨ ਝਗੜਾ
ਅਧਿਕਾਰੀ ਨੇ ਦੱਸਿਆ ਕਿ ਗਾਇਕਵਾੜਾ ਅਤੇ ਮੰਗਲ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਕਰਦੇ ਸਨ। ਸ਼ਨੀਵਾਰ ਦੀ ਰਾਤ ਗੱਲ ਉਸ ਸਮੇਂ ਵਿਗੜ ਗਈ, ਜਦੋਂ ਉਸ ਨੇ ਪਤਨੀ ਨੂੰ ਨਾਸ਼ਤਾ ਬਣਾਉਣ ਲਈ ਕਿਹਾ, ਕਿਉਂਕਿ ਉਸ ਦਾ ਵਰਤ ਸੀ ਅਤੇ ਬਾਅਦ 'ਚ ਸ਼ਾਮ ਨੂੰ ਚਾਹ ਬਚਾਉਣ ਲਈ ਕਿਹਾ ਪਰ ਮੰਗਲ ਨੇ ਚਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਪਤੀ ਨਾਲ ਬਹਿਸ ਕੀਤੀ। ਉਸ ਤੋਂ ਬਾਅਦ ਉਹ ਆਪਣਾ ਸਾਮਾਨ ਚੁੱਕ ਕੇ ਆਪਣੇ ਪੇਕੇ ਲਈ ਨਿਕਲ ਗਈ। ਮੰਗਲ ਬੱਸ ਸਟਾਪ 'ਤੇ ਖੜ੍ਹੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਸ ਸਮੇਂ ਗਾਇਕਵਾੜ ਉੱਥੇ ਪਹੁੰਚ ਗਿਆ ਅਤੇ ਉਸ ਨੂੰ ਘਰ ਵਾਪਸ ਜਾਣ ਲਈ ਕਿਹਾ। ਪੁਲਸ ਅਨੁਸਾਰ ਮੰਗਲ ਨੇ ਗਾਇਕਵਾੜ ਨੂੰ ਭਲਾ ਬੁਰਾ ਕਿਹਾ, ਜਿਸ ਕਾਰਨ ਗੁੱਸੇ 'ਤੇ ਆ ਕੇ ਗਾਇਕਵਾੜ ਨੇ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

DIsha

This news is Content Editor DIsha