ਪਤਨੀ ਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਇੰਜੀਨੀਅਰ ਕਰਨਾਟਕ ਤੋਂ ਗ੍ਰਿਫਤਾਰ

04/24/2019 10:07:03 AM

ਗਾਜ਼ੀਆਬਾਦ— ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਗਿਆਨਖੰਡ 'ਚ ਪਤਨੀ ਅਤੇ ਤਿੰਨ ਮਾਸੂਮ ਬੱਚਿਆਂ ਦਾ ਬੇਹੋਸ਼ੀ 'ਚ ਕਤਲ ਕਰਨ ਵਾਲੇ ਇੰਜੀਨੀਅਰ ਸੁਮਿਤ ਨੂੰ ਪੁਲਸ ਨੇ ਕਰਨਾਟਕ ਤੋਂ ਗ੍ਰਿਫਤਾਰ ਕਰ ਲਿਆ ਹੈ। ਉਹ ਐਤਵਾਰ ਦੀ ਸਵੇਰ 3 ਵਜੇ ਆਪਣੇ ਘਰੋਂ ਫਰਾਰ ਹੋ ਗਿਆ ਸੀ। ਬਾਅਦ 'ਚ ਉਸ ਨੇ ਆਪਣੇ ਪਰਿਵਾਰਕ ਵਟਸਐੱਪ ਗਰੁੱਪ 'ਤੇ ਵੀਡੀਓ ਪਾ ਕੇ ਵਾਰਦਾਤ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਸੀ।
ਸਾਲੇ ਨੂੰ ਕੀਤਾ ਸੀ ਵੀਡੀਓ ਸ਼ੇਅਰ
ਪਿਛਲੇ 4 ਮਹੀਨੇ ਤੋਂ ਬੇਰੋਜ਼ਗਾਰ ਸੁਮਿਤ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪਤਨੀ ਅੰਸ਼ੂ ਅਤੇ ਤਿੰਨ ਬੱਚਿਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਕਤਲ ਦੇ ਕਈ ਘੰਟਿਆਂ ਬਾਅਦ ਉਸ ਨੇ ਆਪਣੇ ਸਾਲੇ ਨੂੰ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਕਿਹਾ ਸੀ ਕਿ ਉਸ ਨੇ ਪਰਿਵਾਰ ਦਾ ਕਤਲ ਕਰ ਦਿੱਤਾ ਹੈ, ਜਾਓ ਲਾਸ਼ਾਂ ਚੁੱਕ ਲਵੋ। ਪੁਲਸ ਦਾ ਕਹਿਣਾ ਸੀ ਕਿ ਉਸ ਨੇ ਇਹ ਵੀਡੀਓ ਟਰੇਨ ਦੇ ਟਾਇਲਟ 'ਚ ਬਣਾਇਆ ਸੀ। ਵੀਡੀਓ 'ਚ ਉਸ ਨੇ ਇਹ ਵੀ ਕਿਹਾ ਸੀ ਕਿ ਪੋਟੈਸ਼ੀਅਮ ਸਾਇਨਾਈਡ ਖਾ ਕੇ ਉਹ ਵੀ ਖੁਦਕੁਸ਼ੀ ਕਰਨ ਜਾ ਰਿਹਾ ਹੈ।
ਸ਼ਾਪਿੰਗ ਸਾਈਟ ਤੋਂ ਮੰਗਵਾਇਆ 5 ਚਾਕੂਆਂ ਦਾ ਸੈੱਟ
ਪੁਲਸ ਨੂੰ ਇਸ ਤੋਂ ਪਹਿਲਾਂ ਉਸ ਦੀ ਲੋਕੇਸ਼ਨ ਮੱਧ ਪ੍ਰਦੇਸ਼ 'ਚ ਮਿਲੀ ਸੀ। ਮੰਗਲਵਾਰ ਨੂੰ ਪੁਲਸ ਨੂੰ ਪਤਾ ਲੱਗਾ ਕਿ ਸੁਮਿਤ ਨੇ ਇਕ ਆਨਲਾਈਨ ਸ਼ਾਪਿੰਗ ਸਾਈਟ ਤੋਂ 5 ਚਾਕੂਆਂ ਦਾ ਸੈੱਟ ਖਰੀਦਿਆ ਸੀ, ਜਿਸ ਨੂੰ ਬੈਂਗਲੁਰੂ ਦੇ ਇਕ ਦੋਸਤ ਦੀ ਲਾਗ ਇਨ ਆਈ.ਡੀ. ਤੋਂ ਆਰਡਰ ਕੀਤਾ ਸੀ। ਅੰਸ਼ੂ ਬਾਲਾ ਦਾ ਪਰਿਵਾਰ ਦੋਸ਼ ਲੱਗਾ ਰਿਹਾ ਸੀ ਕਿ ਸੁਮਿਤ ਨੇ ਮਾਂ ਦੇ ਪਟਨਾ ਜਾਣ ਦੇ ਬਾਅਦ ਤੋਂ ਹੀ ਕਤਲ ਦੀ ਯੋਜਨਾ ਸ਼ੁਰੂ ਕਰ ਦਿੱਤੀ ਸੀ। ਪੁਲਸ ਵੀ ਪਹਿਲਾਂ ਤੋਂ ਬਣਾਈ ਗਈ ਯੋਜਨਾ ਨਾਲ ਕੀਤੇ ਗਏ ਕਤਲ ਕੇਸ ਦੀ ਤਰ੍ਹਾਂ ਜਾਂਚ ਅੱਗੇ ਵਧਾ ਰਹੀ ਹੈ।
ਦੋਸਤ ਨੇ ਚਾਕੂ ਆਰਡਰ ਕਰਨ ਦਾ ਕੀਤਾ ਸੀ ਵਿਰੋਧ
ਅੰਸ਼ੂ ਦੇ ਭਰਾ ਪੰਕਜ ਨੇ ਵੀ ਦੱਸਿਆ ਸੀ ਕਿ ਸੁਮਿਤ ਨੇ 10 ਅਪ੍ਰੈਲ ਨੂੰ ਬੈਂਗਲੁਰੂ ਵਾਸੀ ਇਕ ਦੋਸਤ ਦੀ ਆਈ.ਡੀ. ਤੋਂ ਨਾਮੀ ਆਨਲਾਈਨ ਸ਼ਾਪਿੰਗ ਵੈਬਸਾਈਟ ਤੋਂ 5 ਚਾਕੂਆਂ ਦਾ ਇਕ ਸੈੱਟ ਮੰਗਵਾਇਆ ਸੀ। ਸੈੱਟ ਦੀ ਕੀਮਤ 800 ਰੁਪਏ ਦੇ ਨੇੜੇ-ਤੇੜੇ ਸੀ। ਦੋਸਤ ਨੇ ਸੁਮਿਤ ਨੂੰ ਫੋਨ ਕਰ ਕੇ ਚਾਕੂ ਆਰਡਰ ਕਰਨ ਦਾ ਵਿਰੋਧ ਵੀ ਜ਼ਾਹਰ ਕੀਤਾ ਸੀ।

DIsha

This news is Content Editor DIsha