ਪਤਨੀ ਨੇ ਕੀਤਾ ਪਤੀ ਦਾ ਸੌਦਾ, ਡੇਢ ਕਰੋੜ ''ਚ ਪ੍ਰੇਮਿਕਾ ਨੂੰ ਵੇਚਿਆ, ਜਾਣੋ ਪੂਰਾ ਮਾਮਲਾ

01/05/2021 1:21:07 PM

ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤਨੀ ਨੇ ਆਪਣੇ ਪਤੀ ਨੂੰ ਡੇਢ ਕਰੋੜ ਰੁਪਏ ਲੈ ਕੇ ਪ੍ਰੇਮਿਕਾ ਨੂੰ ਸੌਂਪ ਦਿੱਤਾ। ਦਰਅਸਲ ਪਰਿਵਾਰਕ ਕੋਰਟ 'ਚ ਕੁਝ ਦਿਨ ਪਹਿਲਾਂ ਇਕ ਸ਼ਿਕਾਇਤ ਆਈ ਸੀ, ਜਿਸ 'ਚ ਇਕ ਨਾਬਾਲਗ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਦੇ ਦਫ਼ਤਰ 'ਚ ਕੰਮ ਕਰਨ ਵਾਲੀ ਇਕ ਜਨਾਨੀ ਨਾਲ ਅਫੇਅਰ ਕਾਰਨ ਘਰ 'ਚ ਲੜਾਈ ਹੁੰਦੀ ਰਹਿੰਦੀ ਹੈ। ਇਸ ਕਾਰਨ ਘਰ ਦਾ ਮਾਹੌਲ ਖ਼ਰਾਬ ਰਹਿੰਦਾ ਹੈ ਅਤੇ ਸ਼ਿਕਾਇਤ ਕਰਨ ਵਾਲੀ ਬੱਚੀ ਅਤੇ ਉਸ ਦੀ ਭੈਣ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ। ਲਗਾਤਾਰ ਝਗੜੇ ਕਾਰਨ ਨਾਬਾਲਗ ਨੇ ਪਰਿਵਾਰਕ ਕੋਰਟ 'ਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ : UP : ਸ਼ਮਸ਼ਾਨ ਘਾਟ ਦੀ ਛੱਤ ਡਿੱਗਣ ਨਾਲ 25 ਦੀ ਮੌਤ

ਇਸ ਕਾਰਨ ਪਤੀ ਤੋਂ ਵੱਖ ਰਹਿਣ ਲਈ ਤਿਆਰ ਹੋਈ ਪਤਨੀ
ਨਾਬਾਲਗ ਦੀ ਸ਼ਿਕਾਇਤ ਤੋਂ ਬਾਅਦ ਪਤੀ-ਪਤਨੀ ਨੂੰ ਕਾਊਂਸਲਿੰਗ ਲਈ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਪਤੀ ਦਾ ਜਿਸ ਜਨਾਨੀ ਨਾਲ ਅਫੇਅਰ ਚੱਲ ਰਿਹਾ ਸੀ, ਉਹ ਉਮਰ 'ਚ ਉਸ ਤੋਂ ਵੱਡੀ ਹੈ ਅਤੇ ਉਸ ਦੇ ਦਫ਼ਤਰ 'ਚ ਹੀ ਕੰਮ ਕਰਦੀ ਹੈ। ਪਤੀ ਅਤੇ ਉਸ ਦੀ ਪ੍ਰੇਮਿਕਾ ਨਾਲ ਰਹਿਣਾ ਚਾਹੁੰਦੇ ਹਨ ਪਰ ਪਤਨੀ ਨੂੰ ਇਹ ਮਨਜ਼ੂਰ ਨਹੀਂ। ਕਈ ਵਾਰ ਦੀ ਕਾਊਂਸਲਿੰਗ ਤੋਂ ਬਾਅਦ ਆਖ਼ਰਕਾਰ ਸਮੱਸਿਆ ਦਾ ਹੱਲ ਨਿਕਲ ਗਿਆ। ਪਤਨੀ ਨੇ ਇਕ ਸ਼ਰਤ 'ਤੇ ਪਤੀ ਨੂੰ ਛੱਡਣ ਦੀ ਹਾਮੀ ਭਰ ਦਿੱਤੀ। ਪ੍ਰੇਮਿਕਾ ਨੇ ਆਪਣਾ ਇਕ ਫਲੈਟ ਅਤੇ ਕਰੀਬ 27 ਲੱਖ ਰੁਪਏ ਆਪਣੇ ਪ੍ਰੇਮੀ ਦੀ ਪਤਨੀ ਨੂੰ ਦਿੱਤੇ, ਜਿਸ ਤੋਂ ਬਾਅਦ ਉਸ ਨੂੰ ਆਪਣਾ ਪਿਆਰ ਮਿਲ ਗਿਆ। ਕਾਊਂਸਲਰ ਅਨੁਸਾਰ ਪਤਨੀ ਦਾ ਕਹਿਣਾ ਸੀ ਕਿ ਵਿਆਹ ਦੇ ਇੰਨੇ ਸਾਲਾਂ ਬਾਅਦ ਜਦੋਂ ਪਤੀ ਅਤੇ ਉਸ ਦਰਮਿਆਨ ਸੰਬੰਧ ਸਹੀ ਨਹੀਂ ਰਹੇ ਤਾਂ ਉਸ ਨਾਲ ਰਹਿਣਾ ਉਸ ਨੂੰ ਪਸੰਦ ਨਹੀਂ ਸੀ। ਇਸ ਲਈ ਉਸ ਨੇ ਫ਼ੈਸਲਾ ਕੀਤਾ ਕਿ ਅੱਗੇ ਦੇ ਜੀਵਨ ਨੂੰ ਆਪਣੀਆਂ ਧੀਆਂ ਦੇ ਭਵਿੱਖ ਨੂੰ ਸੁਧਾਰਨ 'ਚ ਬਿਤਾਏਗੀ, ਇਸ ਲਈ ਉਹ ਇਸ ਕਠਿਨ ਫ਼ੈਸਲੇ ਲਈ ਤਿਆਰ ਹੋ ਸਕੀ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News