ਪਤਨੀ ਅਤੇ 4 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਵਿਅਕਤੀ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ

12/25/2020 3:54:17 PM

ਉਦੇਪੁਰ- ਰਾਜਸਥਾਨ 'ਚ ਉਦੇਪੁਰ ਜ਼ਿਲ੍ਹੇ ਦੇ ਖੇਰਵਾੜਾ ਥਾਣਾ ਖੇਤਰ 'ਚ ਇਕ ਵਿਅਕਤੀ ਨੇ ਪਤਨੀ ਅਤੇ ਚਾਰ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤਰ ਦੇ ਰੋਬੀਆ ਪਿੰਡ 'ਚ ਲੋਕਾਂ ਨੇ ਦਰੱਖਤ 'ਤੇ ਇਕ ਵਿਅਕਤੀ ਦੀ ਲਾਸ਼ ਲਟਕੀ ਦੇਖੀ। ਸ਼ੁੱਕਰਵਾਰ ਸਵੇਰੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 

ਸੂਚਨਾ ਮਿਲਦੇ ਹੀ ਪੁਲਸ ਸੁਪਰਡੈਂਟ ਕੈਲਾਸ਼ ਬਿਸ਼ਨੋਈ ਸਮੇਤ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਸ਼ੁਰੂਆਤੀ ਜਾਂਚ 'ਚ ਪੁਲਸ ਆਰਥਿਕ ਤੰਗੀ ਨੂੰ ਪੂਰੀ ਵਾਰਦਾਤ ਦਾ ਕਾਰਨ ਮੰਨ ਰਹੀ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਰਾਤ ਨੂੰ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ। ਉਸ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਅਤੇ 4 ਬੱਚਿਆਂ 'ਤੇ ਵਾਰ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ 'ਚ ਖ਼ੁਦ ਨੇ ਵੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।


DIsha

Content Editor

Related News