ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਇਹ ਘਟਨਾ ਨਹੀਂ ਹੈ ਕਿਸੇ ਫਿਲਮੀ ਕਹਾਣੀ ਤੋਂ ਘੱਟ, ਜਾਣੋ ਮਾਮਲਾ

01/19/2017 11:32:58 AM

ਮਧੁਬਾਣੀ— ਬਿਹਾਰ ਦੇ ਮਧੁਬਾਣੀ ਜ਼ਿਲੇ ਦੀ ਇਕ ਮਹਿਲਾ ਨੇ ਆਪਣੇ ਹੀ ਪਤੀ ਨੂੰ ਧੋਖਾ ਦੇ ਕੇ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਇਹ ਘਟਨਾ ਕਿਸੇ ਫਿਲਮੀ ਕਹਾਣੀ ਤੋਂ ਵੱਖ ਨਹੀਂ ਹੈ। ਇਸ ਘਟਨਾ ਮੁਤਾਬਕ ਇਕ ਵਿਅਕਤੀ ਆਪਣੀ ਪਤਨੀ ਅਤੇ ਬੱਚੇ ਨੂੰ ਛੱਡ ਕੇ ਕੰਮ ਲਈ ਬਿਹਾਰ ਤੋਂ ਪੰਜਾਬ ਜਾਂਦਾ ਹੈ। ਰਾਮਸੇਵਕ ਸਦਾਏ ਨਾਂ ਦਾ ਇਹ ਵਿਅਕਤੀ ਆਪਣੇ ਇਕ ਦੋਸਤ ਨੂੰ ਪਤਨੀ ਅਤੇ ਬੱਚੇ ਦਾ ਖਿਆਲ ਰੱਖਣ ਨੂੰ ਵੀ ਕਹਿ ਜਾਂਦਾ ਹੈ ਪਰ ਦੋਸਤ ਅਤੇ ਪਤਨੀ ਦੋਵੇਂ ਧੋਖੇਬਾਜ਼ ਨਿਕਲਦੇ ਹਨ। ਪਤਨੀ ਨੂੰ ਦੋਸਤ ਭਜਾ ਕੇ ਲੈ ਜਾਂਦਾ ਹੈ। ਪਤਨੀ ਨਾਲ ਮਿਲੇ ਧੋਖੇ ਨੂੰ ਰਾਮਸੇਵਕ ਆਪਣੀ ਕਿਸਮਤ ਮੰਨ ਕੇ ਸਬਰ ਕਰ ਲੈਂਦਾ ਹੈ। ਇਸ ਤੋਂ ਬਾਅਦ ਰਾਮਸੇਵਕ ਨੇ ਪੁਲਸ ਥਾਣੇ ''ਚ ਆਪਣੀ ਪਤਨੀ ਦੇ ਅਗਵਾ ਕੀਤੇ ਜਾਣ ਦੀ ਰਿਪੋਰਟ ਵੀ ਦਰਜ ਕਰਾ ਦਿੱਤੀ। ਥੋੜ੍ਹਾ ਸਮਾਂ ਬੀਤਣ ਤੋਂ ਬਾਅਦ ਰਾਮਸੇਵਕ ਦੂਜਾ ਵਿਆਹ ਵੀ ਕਰ ਲੈਂਦਾ ਹੈ।
ਕਹਾਣੀ ''ਚ ਫਿਰ ਮੋੜ ਆਉਂਦਾ ਹੈ, ਜਿਹੜੀ ਮਹਿਲਾ ਭੱਜੀ ਸੀ, ਉਸ ਨੂੰ ਕਈ ਮਹੀਨਿਆਂ ਬਾਅਦ ਕਿਸਮਤ ਫਿਰ ਰਾਮਸੇਵਕ ਦੇ ਸਾਹਮਣੇ ਲਿਆ ਕੇ ਖੜੀ ਕਰ ਦਿੰਦੀ ਹੈ। ਮਹਿਲਾ ਇਕ ਬੱਚੇ ਦੇ ਨਾਲ ਭੱਜੀ ਸੀ ਪਰ ਉਹ 2 ਬੱਚਿਆਂ ਨਾਲ ਵਾਪਸ ਆਈ। ਅਸਲ ''ਚ ਜਿਸ ਦੇ ਨਾਲ ਉਹ ਭੱਜੀ ਸੀ, ਉਹ ਉਸ ਨੂੰ ਨੇਪਾਲ ਲੈ ਗਿਆ ਸੀ, ਜਿਸ ''ਤੇ ਮਹਿਲਾ ਨੇ ਇੰਨਾ ਭਰੋਸਾ ਕੀਤਾ ਸੀ, ਉਸ ਨੇ ਉਸ ਨੂੰ ਧੋਖਾ ਦਿੱਤਾ। ਉਹ ਮਹਿਲਾ ਨੂੰ ਇੱਕਲਾ ਛੱਡ ਫਿਰ ਭੱਜ ਗਿਆ ਪਰ ਭੱਜਣ ਨਾਲ ਪਹਿਲੇ ਮਹਿਲਾ ਦੀ ਕੁੱਖ ''ਚ ਆਪਣੀ ਨਿਸ਼ਾਨੀ ਛੱਡ ਗਿਆ। ਹੁਣ ਮਹਿਲਾ ਨੂੰ ਛੋਟੇ ਬੱਚੇ ਦੇ ਨਾਲ ਕਰਦੀ ਤਾਂ ਕੀ ਕਰਦੀ। ਉਸ ਨੂੰ ਆਪਣੀ ਭੂਆ ਦੇ ਘਰ ''ਚ ਸ਼ਰਨ ਲੈਣੀ ਪਈ।
ਰਾਮਸੇਵਕ ਨੇ ਅਗਵਾ ਦੀ ਰਿਪੋਰਟ ਦਰਜ ਕਰ ਰੱਖੀ ਸੀ, ਇਸ ਲਈ ਤਫਤੀਸ਼ ਕਰਦੇ ਹੋਏ ਪੁਲਸ ਨੇ ਇਕ ਦਿਨ ਮਹਿਲਾ ਦੀ ਭੂਆ ਦੇ ਘਰ ਦਾ ਪਤਾ ਲੱਭ ਲਿਆ। ਆਖਿਰ ਮਹਿਲਾ ਨੂੰ ਰਾਮਸੇਵਕ ਦੇ ਸਾਹਮਣੇ ਫਿਰ ਆਉਣਾ ਪਿਆ। ਮਹਿਲਾ ਨੂੰ ਇਹੀ ਡਰ ਸੀ ਕਿ ਉਹ ਕਿਸ ਮੂੰਹ ਨਾਲ ਉਹ ਰਾਮਸੇਵਕ ਦੇ ਸਾਹਮਣੇ ਆਉਣ ਪਰ  ਰਾਮਸੇਵਕ ਨੇ ਪਹਿਲੀ ਪਤਨੀ ਲਈ ਜੋ ਫੈਸਲਾ ਕੀਤਾ ਉਹ ਪੂਰੇ ਖੇਤਰ ''ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਮਸੇਵਕ ਨੇ ਪੁਰਾਣੀ ਸਾਰੇ ਗੱਲਾਂ ਨੂੰ ਭੁਲਾ ਕੇ ਪਹਿਲੀ ਪਤਨੀ ਨੂੰ ਮੁਆਫ ਕਰ ਦਿੱਤਾ ਅਤੇ ਦੋਹਾਂ ਬੱਚਿਆਂ ਨਾਲ ਫਿਰ ਆਪਣਾ ਲਿਆ। 
ਜ਼ਿਕਰਯੋਗ ਹੈ ਕਿ ਰਾਮਸੇਵਕ ਦੀ ਦੂਜੀ ਪਤਨੀ ਤੋਂ ਵੀ ਇਕ ਬੱਚਾ ਹੈ। ਹੁਣ ਰਾਮਸੇਵਕ ਦੋਹਾਂ ਪਤਨੀਆਂ ਅਤੇ ਤਿੰਨ ਬੱਚਿਆਂ ਨਾਲ ਇਕ ਹੀ ਛੱਤ ਦੇ ਥੱਲੇ ਰਹਿ ਰਿਹਾ ਹੈ। ਕਲੁਆਹੀ ਥਾਣੇ ਦੇ ਐੱਸ.ਆਈ. ਬਾਲੇਸ਼ਵਰ ਤਿਆਗੀ ਨੇ ਪੂਰੇ ਮਾਮਲੇ ਦੀ ਜਾਂਚ-ਪੜਤਾਲ ਕੀਤੀ। ਤਿਆਗੀ ਮੁਤਾਬਕ ਕਿਉਂਕਿ ਅਗਵਾ ਦਾ ਮਾਮਲਾ ਦਰਜ ਸੀ ਇਸ ਲਈ ਮਹਿਲਾ ਦਾ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਾਇਆ ਗਿਆ ਹੈ।