ਬੇਰਹਿਮ ਪਤਨੀ ਦੀ ਦਰਿੰਦਗੀ: ਪ੍ਰੇਮੀ ਨਾਲ ਫੜ੍ਹੀ ਗਈ ਰੰਗੇ ਹੱਥੀਂ ਤਾਂ ਪਤੀ ਨਾਲ ਕੀਤਾ ਘਿਨੌਣਾ ਕਾਰਨਾਮਾ

09/26/2020 4:59:24 PM

ਮੇਰਠ : ਮੇਰਠ ਦੇ ਥਾਣਾ ਨਗਰ ਦੇ ਮਲਿਆਣਾ ਖੇਤਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਜਨਾਨੀ ਹਰ ਰੋਜ਼ ਰਾਤ ਨੂੰ ਆਪਣੇ ਪਤੀ ਅਤੇ ਤਿੰਨ ਬੱਚਿਆਂ ਨੂੰ ਨੀਂਦ ਦੀ ਦਵਾਈ ਦੇ ਕੇ ਆਪਣੇ ਪ੍ਰੇਮੀ ਨੂੰ ਘਰਾਂ ਬੁਲਾਉਂਦੀ ਸੀ। ਇਹ ਸਿਲਸਿਲਾ ਲੰਮੇਂ ਸਮੇਂ ਤੱਕ ਚੱਲਦਾ ਰਿਹਾ। ਜਨਾਨੀ 'ਤੇ ਉਸ ਦੇ ਸਹੁਰੇ ਪਰਿਵਾਰ ਵਲੋਂ ਦੋਸ਼ ਲਗਾਇਆ ਗਿਆ ਕਿ ਇਸ ਦੌਰਾਨ ਉਹ ਆਪਣੇ ਪਤੀ ਦੇ ਗੁਪਤ ਅੰਗ 'ਤੇ ਜਲਣਸ਼ੀਲ ਪਦਾਰਥ ਵੀ ਲਗਾਉਂਦੀ ਸੀ, ਜਿਸ ਕਾਰਨ ਉਸਦੇ ਗੁਪਤ ਅੰਗਾਂ ਦਾ ਕੁਝ ਹਿੱਸਾ ਸੜ ਗਿਆ। 

ਇਹ ਵੀ ਪੜ੍ਹੋ : ਤਾਲਾਬ 'ਚ ਤੈਰਦੀ ਮਿਲੀ ਨਵਜੰਮੇ ਬੱਚੇ ਦੀ ਲਾਸ਼
PunjabKesariਪੁਲਸ ਦਾ ਕਹਿਣਾ ਹੈ ਕਿ ਪਤੀ ਸ਼ਾਦਾਬ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਦੀ ਪਤਨੀ ਉਸ ਨੂੰ ਤੇ ਬੱਚਿਆਂ ਨੂੰ ਨਸ਼ੀਲਾ ਪਦਾਰਥ ਦਿੰਦੀ ਹੈ। ਫਿਰ ਆਪਣੇ ਪ੍ਰੇਮੀ ਡਾਕਟਰ ਵਸੀਮ ਨੂੰ ਘਰ ਸੱਦ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦੀ ਸੀ। ਪੁਲਸ ਨੂੰ ਬੱਚੇ ਵੀ ਬੇਹੋਸ਼ੀ ਦੀ ਹਾਲਤ 'ਚ ਮਿਲੇ। ਮੁਹੱਲੇ ਦੇ ਕੁਝ ਲੋਕਾਂ ਨੇ ਡਾਕਟਰ ਵਸੀਮ ਰਾਤ ਨੂੰ ਸ਼ਾਦਾਬ ਦੇ ਘਰ ਵੀ ਜਾਂਦਾ ਵੇਖਿਆ ਹੈ ਫਿਰ ਉਸ ਦੀ ਸੂਚਨਾ ਉਸ ਦੇ ਛੋਟੇ ਭਰਾ ਨੂੰ ਦਿੱਤੀ ਅਤੇ ਉਹ ਇਲਾਕੇ 'ਚੋਂ ਕੁਝ ਲੋਕਾਂ ਨੂੰ ਨਾਲ ਲੈ ਕੇ ਆਪਣੇ ਭਰਾ ਸ਼ਾਦਾਬ ਦੇ ਘਰ ਪੁੱਜਾ। 

ਇਹ ਵੀ ਪੜ੍ਹੋ : ਬਾਬੇ ਨਾਨਕ ਦੇ ਨਾਂ 'ਤੇ ਮੋਦੀਖਾਨਾ ਖੋਲ੍ਹ ਲਾਈ PM ਮੋਦੀ ਦੀ ਤਸਵੀਰ, ਮਾਮਲਾ ਭਖਣ ਮਗਰੋਂ ਮੰਗੀ ਮਾਫ਼ੀ

ਪਤੀ ਦੇ ਗੁਪਤ ਅੰਗ 'ਤੇ ਜਲਣਸ਼ੀਲ ਪਦਾਰਥ ਲਗਾਉਣ ਨੂੰ ਲੈ ਕੇ ਪੁਲਸ ਕੁਝ ਨਹੀਂ ਕਹਿ ਰਹੀ ਪਰ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਇਸ ਦਾ ਖ਼ੁਲਾਸਾ ਹੋਵੇਗਾ। ਪਤਨੀ ਚਾਂਦਨੀ ਨੇ ਆਪਣੀ ਪੋਲ੍ਹ ਖੁੱਲ੍ਹਦੀ ਦੇਖ ਪ੍ਰੇਮੀ ਡਾਕਟਰ ਵਸੀਮ ਨੂੰ ਘਰ ਦੇ ਬਾਥਰੂਮ 'ਚ ਲੁਕਾ ਦਿੱਤਾ ਅਤੇ ਹੱਥ ਦੀ ਨੱਸ ਵੱਢਣ ਦੀ ਧਮਕੀ ਵੀ ਦਿੱਤੀ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਪਤੀ ਦੇ ਗੁਪਤ ਅੰਗ 'ਤੇ ਟਾਈਲਟ ਕਲੀਨਰ ਵੀ ਪਾ ਦਿੱਤਾ।  ਪੁਲਸ ਨੇ ਪਤਨੀ ਚਾਂਦਨੀ ਅਤੇ ਉਸ ਦੇ ਪ੍ਰੇਮੀ ਡਾਰਟਰ ਵਸੀਮ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪਤੀ ਸ਼ਾਦਾਬ ਤੇ ਤਿੰਨ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਹੈ। ਪੁਲਸ ਹੁਣ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


Baljeet Kaur

Content Editor

Related News