ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ; ਪਤਨੀ ਅਤੇ ਮਾਸੂਮ ਧੀ ਨੂੰ ਦਿੱਤੀ ਦਰਦਨਾਕ ਮੌਤ, ਫਿਰ ਬਿਆਨ ਕੀਤੀ ਝੂਠੀ ਕਹਾਣੀ

03/16/2023 6:14:53 PM

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਇਕ ਸ਼ਖ਼ਸ ਨੇ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬਸ ਇੰਨਾ ਹੀ ਨਹੀਂ ਉਸ ਨੇ ਆਪਣੀ ਦੋ ਸਾਲ ਦੀ ਮਾਸੂਮ ਧੀ ਦਾ ਵੀ ਮੂੰਹ ਦਬਾਅ ਕੇ ਕਤਲ ਕਰ ਦਿੱਤਾ। ਮੇਰਠ ਦੀ ਦਿਹਾਤ ਪੁਲਸ ਨੇ ਵੀਰਵਾਰ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀ ਅਨਿਰੁੱਧ ਸਿੰਘ ਨੇ ਘਟਨਾ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ 12 ਮਾਰਚ ਨੂੰ ਕਿਠੌਲੀ ਪਿੰਡ ਵਾਸੀ ਆਸ਼ੀਸ਼ ਕੁਮਾਰ (38), ਆਪਣੀ ਪਤਨੀ ਜੋਤੀ (35) ਅਤੇ 2 ਸਾਲ ਦੀ ਧੀ ਭਵਿਆ ਨਾਲ ਸਵੇਰੇ ਪੂਠਖਾਸ ਸਥਿਤ ਗੰਗਨਹਿਰ ਆਏ ਸਨ।

ਇਹ ਵੀ ਪੜ੍ਹੋ- ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ

ਪੁਲਸ ਨੂੰ ਦੋਸ਼ੀ ਆਸ਼ੀਸ਼ ਨੇ ਦੱਸੀ ਝੂਠੀ ਕਹਾਣੀ

ਆਸ਼ੀਸ਼ ਨੇ ਪੁਲਸ ਨੂੰ ਦੱਸਿਆ ਕਿ ਗੰਗਨਹਿਰ ਵਿਚ ਪਤਨੀ ਅਤੇ ਧੀ ਦਾ ਪੈਰ ਫਿਸਲਣ ਨਾਲ ਦੋਵੇਂ ਡੁੱਬ ਗਈਆਂ। ਬਾਅਦ ਵਿਚ ਰੋਹਟਾ ਪੁਲਸ ਅਤੇ ਗੋਤਾਖੋਰਾਂ ਨੇ ਭਾਲ ਸ਼ੁਰੂ ਕੀਤੀ। ਭਵਿਯਾ ਦੀ ਲਾਸ਼ ਭੋਲਾ ਝਾਲ 'ਤੇ ਮਿਲੀ, ਜਦਕਿ ਜੋਤੀ ਦੀ ਲਾਸ਼ ਕਰੀਬ 20 ਕਿਲੋਮੀਟਰ ਦੂਰ ਬਾਲੈਨੀ ਬਾਗਪਤ ਸਥਿਤ ਹਿੰਡਨ ਨਦੀ 'ਚ ਝਾੜੀ 'ਚ ਫਸੀ ਮਿਲੀ। ਸ਼ੁਰੂਆਤ 'ਚ ਆਸ਼ੀਸ਼ ਨੇ ਦੱਸਿਆ ਕਿ ਉਹ ਕਿਸੇ ਪੰਡਿਤ ਦੇ ਕਹਿਣ 'ਤੇ ਗੰਗਨਹਿਰ ਪੂਜਾ ਕਰਨ ਆਏ ਸਨ। 

ਇਹ ਵੀ ਪੜ੍ਹੋ- ਸੱਤ ਜਨਮਾਂ ਦੇ ਕਸਮਾਂ-ਵਾਅਦੇ, 'ਦ੍ਰੌਪਦੀ' ਨੇ ਠਾਣੀ ਸੀ ਸੁਹਾਗਣ ਮਰਾਂਗੀ, ਪਤੀ ਤੋਂ ਇਕ ਘੰਟਾ ਪਹਿਲਾਂ ਤਿਆਗੇ ਪ੍ਰਾਣ

ਆਸ਼ੀਸ਼ ਨੇ ਕਤਲ ਦੀ ਕਬੂਲੀ ਗੱਲ

ਪੁਲਸ ਅਧਿਕਾਰੀ ਮੁਤਾਬਕ ਪੁਲਸ ਸ਼ੁਰੂ ਤੋਂ ਹੀ ਘਟਨਾ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਸੀ। ਔਰਤ ਦਾ ਪੋਸਟਮਾਰਟਮ ਕਰਵਾਇਆ ਗਿਆ। ਬੱਚੀ ਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ ਸੀ, ਉਸ ਨੂੰ ਵੀ ਜ਼ਮੀਨ 'ਚੋਂ ਕੱਢ ਕੇ ਪੋਸਟਮਾਰਟਮ ਕਰਵਾਇਆ ਗਿਆ। ਇਸ ਤੋਂ ਬਾਅਦ ਆਸ਼ੀਸ਼ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ 'ਚ ਆਸ਼ੀਸ਼ ਨੇ ਕਬੂਲ ਕੀਤਾ ਕਿ ਉਸ ਨੇ ਹੀ ਮਾਂ ਅਤੇ ਧੀ ਦਾ ਕਤਲ ਕਰ ਕੇ ਦੋਹਾਂ ਦੀਆਂ ਲਾਸ਼ਾਂ ਨੂੰ ਗੰਗਨਹਿਰ ਅਤੇ ਹਿੰਡਨ ਨਦੀ ਵਿਚ ਸੁੱਟੀਆਂ ਸਨ। 

ਇਹ ਵੀ ਪੜ੍ਹੋ-  ਡਾਕਟਰ ਬਣਨ ਦਾ ਅਧੂਰਾ ਸੁਫ਼ਨਾ ਲੈ ਕੇ ਦੁਨੀਆ ਤੋਂ ਰੁਖ਼ਸਤ ਹੋਈ ਅਨੀਤਾ, ਜਸ਼ਨ ਦੀ ਜਗ੍ਹਾ ਪਿੰਡ 'ਚ ਪਸਰਿਆ ਸੋਗ

ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧ ਹੋਣ ਕਾਰਨ ਘਰ 'ਚ ਰਹਿੰਦਾ ਸੀ ਕਲੇਸ਼

ਕਤਲ ਦੀ ਵਜ੍ਹਾ ਬਾਰੇ ਪੁੱਛੇ ਜਾਣ 'ਤੇ ਪੁਲਸ ਅਧਿਕਾਰੀ ਨੇ ਗ੍ਰਿਫ਼ਤਾਰ ਨੌਜਵਾਨ ਦੇ ਹਵਾਲੇ ਤੋਂ ਦੱਸਿਆ ਕਿ ਉਸ ਦਾ ਕਿਸੀ ਹੋਰ ਔਰਤ ਨਾਲ ਪ੍ਰੇਮ ਸਬੰਧ ਸੀ। ਇਸ ਦਾ ਪਤਾ ਦੋਸ਼ੀ ਨੌਜਵਾਨ ਦੀ ਪਤਨੀ ਨੂੰ ਲੱਗ ਗਿਆ ਸੀ। ਇਸ ਲਈ ਇਸ ਗੱਲ ਨੂੰ ਲੈ ਕੇ ਘਰ ਵਿਚ ਕਾਫੀ ਲੜਾਈ ਵੀ ਹੁੰਦੀ ਸੀ। ਪੁਲਸ ਮੁਤਾਬਕ ਘਟਨਾ ਦੇ ਦਿਨ 12 ਮਾਰਚ ਨੂੰ ਆਸ਼ੀਸ਼ ਨੇ ਪਤਨੀ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਧੀ ਦਾ ਮੂੰਹ ਦਬਾਅ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸਹੁਰੇ ਪਰਿਵਾਰ ਨੂੰ ਫੋਨ ਕਰ ਕੇ ਦੋਹਾਂ ਦੇ ਡੁੱਬਣ ਦੀ ਜਾਣਕਾਰੀ ਦਿੱਤੀ।

Tanu

This news is Content Editor Tanu