ਪਤਨੀ ਦੇ ਸੀ ਭਰਾ ਨਾਲ ਸੰਬੰਧ, ਪਤੀ ਨੇ ਫਸਾਉਣ ਲਈ ਰਚੀ ਇਹ ਸਾਜਿਸ਼

08/17/2017 12:28:02 PM

ਮਊ— ਇੱਥੇ ਯੂ.ਪੀ ਏ.ਟੀ.ਐਸ ਅਤੇ ਜੀ.ਆਰ.ਪੀ ਨੇ 15 ਅਗਸਤ ਤੋਂ ਦੋ ਦਿਨ ਪਹਿਲੇ ਮਊ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਨੇ ਆਪਣੇ ਚਚੇਰੇ ਭਰਾ ਨੂੰ ਫਸਾਉਣ ਲਈ ਭੁਸ ਦੀ ਆਈ.ਡੀ ਤੋਂ ਲਈ ਗਈ ਸਿਮ ਤੋਂ ਲਖਨਊ ਜੀ.ਆਰ.ਪੀ ਦੇ ਐਡੀਸ਼ਨਲ ਡੀ.ਜੀ.ਪੀ ਨੂੰ ਕਾਲ ਕਰਕੇ ਧਮਕੀ ਦਿੱਤੀ ਸੀ। 


ਗ੍ਰਿਫਤਾਰ ਹੋਏ ਰਾਜੇਸ਼ ਪਟੇਲ ਅਤੇ ਅਰਵਿੰਦ ਚਚੇਰੇ ਭਰਾ ਹਨ। ਧਮਕੀ ਦੇਣ ਵਾਲੇ ਰਾਜੇਸ਼ ਨੇ ਦੱਸਿਆ ਕਿ ਪਿਛਲੇ 2 ਸਾਲ ਤੋਂ ਅਰਵਿੰਦ ਨੇ ਮੇਰੀ ਫੈਮਿਲੀ ਲਾਈਫ ਖਰਾਬ ਕਰਕੇ ਰੱਖੀ ਸੀ। ਸ਼ੁਰੂ 'ਚ ਉਹ ਮੇਰੇ ਸਾਹਮਣੇ ਮੇਰੀ ਪਤਨੀ ਨੂੰ ਅੰਡਰ ਗਾਰਮੈਂਟਸ ਗਿਫਟ ਦਿੰਦਾ ਸੀ। ਹੌਲੀ-ਹੌਲੀ ਅਫੇਅਰ ਸ਼ੁਰੂ ਹੋ ਗਿਆ ਅਤੇ ਦੋਹਾਂ ਵਿਚਕਾਰ ਨਾਜਾਇਜ਼ ਸੰਬੰਧ ਬਣ ਗਏ। ਮੈਂ ਇਸ ਦਾ ਵਿਰੋਧ ਕੀਤਾ ਤਾਂ ਪਤਨੀ ਮੰਨ ਗਈ ਅਤੇ ਦੁਬਾਰਾ ਇਸ ਤਰ੍ਹਾਂ ਨਾ ਕਰਨ ਦੀ ਗੱਲ ਕੀਤੀ ਪਰ ਅਰਵਿੰਦ ਉਸ ਨੂੰ ਬਲੈਕਮੇਲ ਕਰਨ ਲੱਗਾ। ਇਸ ਦੇ ਬਾਅਦ ਮੇਰੀ ਪਤਨੀ ਮਜ਼ਬੂਰ ਹੋ ਕੇ ਉਸ ਨੂੰ ਰਿਲੇਸ਼ਨ ਬਣਾਉਂਦੀ ਰਹੀ।

ਪਤਨੀ ਨੂੰ ਇਸ ਨਰਕ ਤੋਂ ਕੱਢਣ ਲਈ 1 ਸਾਲ ਪਹਿਲੇ ਮੈਂ ਅਰਵਿੰਦ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ। ਉਹ ਫਰਜ਼ੀ ਸਿਮ ਵੇਚਦਾ ਸੀ। ਇਸ ਕਾਰਨ ਉਹ ਇਕ ਵਾਰ ਜੇਲ ਵੀ ਜਾ ਚੁੱਕਿਆ ਹੈ। ਮੈਂ ਉਸ ਦੀ ਆਈ.ਡੀ 'ਤੇ ਇਕ ਸਿਮ ਖਰੀਦ ਲਿਆ। ਮੈਂ ਸੋਚਿਆ ਸੀ ਕਿ ਜੇਕਰ ਉਸ ਦੀ ਆਈ.ਡੀ ਦੀ ਸਿਮ ਤੋਂ ਕੁਝ ਗਲਤ ਕੰਮ ਕਰਦਾ ਹਾਂ ਤਾਂ ਉਹ ਫੜਿਆ ਜਾਵੇਗਾ। ਮੈਂ ਇੰਟਰਨੈਟ ਲਖਨਊ ਜੀ.ਆਰ.ਪੀ ਦੇ ਐਡੀਸ਼ਨਲ ਡੀ.ਜੀ.ਪੀ ਦਾ ਨੰਬਰ ਕੱਢਿਆ ਅਤੇ ਉਰਦੂ ਦੇ ਸ਼ਬਦਾਂ ਦੀ ਵਰਤੋਂ ਕਰਕੇ ਮਊ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਫੋਨ 'ਤੇ ਮੈਂ ਕਿਹਾ ਹੈਲੋ, ਸਲਾਮ ਵਾਲੇਕੁਮ, ਦੋ ਦਿਨ ਮਊ ਸਟੇਸ਼ਨ ਨੂੰ ਉਡਾ ਦਵਾਗਾਂ, ਰੋਕ ਸਕੋ ਤੋਂ ਰੋਕ ਲਓ। ਜੀ.ਆਰ.ਪੀ ਐਸ.ਡੀ ਧਰਮਵੀਰ ਸਿੰਘ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਅਰਵਿੰਦ ਕੁਮਾਰ ਅਤੇ ਰਾਜੇਸ਼ ਪਟੇਲ ਚਚੇਰੇ ਭਰਾ ਹਨ। ਦੋਹਾਂ ਵਿਚਕਾਰ ਪੁਰਾਣੀ ਦੁਸ਼ਮਣੀ ਪਿਛਲੇ 2 ਸਾਲ ਤੋਂ ਚੱਲ ਰਹੀ ਹੈ। ਦੋਹਾਂ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ।