ਮਰਦਾਂ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਹੁੰਦੈ ਸਿਰਦਰਦ

02/17/2019 5:52:04 PM

ਨਵੀਂ ਦਿੱਲੀ(ਇੰਟ.)— ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਸਿਰਦਰਦ ਜ਼ਿਆਦਾ ਹੁੰਦਾ ਹੈ। ਇਸ ਦੇ ਪਿੱਛੇ ਕਾਰਨ ਉਨ੍ਹਾਂ ਦੀ ਦੋਹਰੀ ਜ਼ਿੰਦਗੀ ਹੋ ਸਕਦੀ ਹੈ। ਮਰਦਾਂ ਦੇ ਮੁਕਾਬਲੇ 'ਚ ਔਰਤਾਂ ਦੀ ਸਰੀਰਕ ਸਮਰੱਥਾ ਘੱਟ ਹੁੰਦੀ ਹੈ, ਇਸੇ ਕਾਰਨ ਔਰਤਾਂ ਜਲਦੀ ਬੀਮਾਰੀਆਂ ਦੀ ਲਪੇਟ 'ਚ ਆਉਂਦੀਆਂ ਹਨ। ਇਸ ਤੋਂ ਇਲਾਵਾ ਕੁਝ ਹਾਰਮੋਨ ਕਾਰਨਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਅਸਲ 'ਚ ਕਈ ਵਾਰ ਸਿਰਦਰਦ ਸਿਰਫ ਸਿਰ 'ਚ ਦਰਦ ਦੇ ਕਾਰਨ ਨਹੀਂ ਹੁੰਦਾ। ਇਸ ਦੇ ਪਿੱਛੇ ਹੋਰ ਵੀ ਕਾਰਨ ਹੋ ਸਕਦੇ ਹਨ। ਜਿਵੇਂ ਸਰੀਰ ਦੇ ਹੋਰ ਹਿੱਸੇ 'ਚ ਦਰਦ ਜਾਂ ਕੋਈ ਬੀਮਾਰੀ। ਇਸ ਦੇ ਕਾਰਨ ਵੀ ਸਿਰਦਰਦ ਵਰਗੀ ਸਮੱਸਿਆ ਹੋ ਜਾਂਦੀ ਹੈ।

ਸਿਰਦਰਦ ਦੇ ਕਾਰਨ
ਟੈਨਸ਼ਨ :
ਅਸਲ 'ਚ ਸਿਰ ਦੇ ਕਿਹੜੇ ਹਿੱਸੇ 'ਚ ਦਰਦ ਹੋ ਰਿਹਾ ਹੈ, ਇਸ ਨਾਲ ਤੁਹਾਡੀ ਮਨ ਦੀ ਸਥਿਤੀ ਦਾ ਪਤਾ ਲਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਸਿਰ ਦੇ ਦੋਵਾਂ ਹਿੱਸਿਆਂ 'ਚ ਦਰਦ ਹੋ ਰਿਹਾ ਹੈ ਤਾਂ ਸਮਝ ਜਾਓ ਕਿ ਇਹ ਟੈਨਸ਼ਨ ਦਾ ਦਰਦ ਹੈ। ਟੈਨਸ਼ਨ 'ਚ ਜ਼ਿਆਦਾਤਰ ਸਿਰ ਦੇ ਦੋਵਾਂ ਹਿੱਸਿਆਂ 'ਚ ਦਰਦ ਹੁੰਦਾ ਹੈ।

ਦਿਮਾਗ : ਜੇਕਰ ਤੁਹਾਡੇ ਦਿਮਾਗ ਵਾਲੇ ਹਿੱਸੇ 'ਚ ਦਰਦ ਹੈ ਤਾਂ ਸਮਝੋ ਕਿ ਇਹ ਕੋਈ ਆਮ ਦਰਦ ਨਹੀਂ ਹੈ। ਇਹ ਦਰਦ ਮਾਈਗ੍ਰੇਨ ਦਾ ਹੋ ਸਕਦਾ ਹੈ। ਇਸ ਦੇ ਲਈ ਨਰਵ ਜ਼ਿੰਮੇਵਾਰ ਹੁੰਦੀ ਹੈ। ਦਿਮਾਗ 'ਚ ਦਰਦ ਮਹਿਸੂਸ ਜ਼ਿਆਦਾਤਰ ਸਿਰ ਦੇ ਵਿਚਾਲੇ ਹੁੰਦਾ ਹੈ। ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਪਾਚਨ ਤੰਤਰ : ਕਈ ਵਾਰ ਸਿਰ ਦੇ ਦਰਦ ਦਾ ਸਬੰਧ ਸਿਰ ਨਾਲ ਨਹੀਂ ਸਗੋਂ ਪੇਟ ਨਾਲ ਵੀ ਹੁੰਦਾ ਹੈ। ਦਰਅਸਲ, ਪਾਚਨ ਤੰਤਰ ਸਹੀ ਨਾ ਹੋਵੇ ਤਾਂ ਇਸ ਦੇ ਕਾਰਨ ਵੀ ਸਿਰ 'ਚ ਦਰਦ ਹੋ ਸਕਦਾ ਹੈ। ਜੇਕਰ ਸਿਰ ਦੇ ਇਕ ਹਿੱਸੇ 'ਚ ਲਗਾਤਾਰ ਲੰਬੇ ਸਮੇਂ ਤੱਕ ਦਰਦ ਹੋ ਰਿਹਾ ਹੈ ਤਾਂ ਇਹ ਡਾਇਰੀਆ ਦੇ ਲੱਛਣ ਵੀ ਹੋ ਸਕਦੇ ਹਨ।

ਸੈਂਸ : ਕਈ ਵਾਰ ਇਕ ਖਾਸ ਕਿਸਮ ਦੀ ਆਵਾਜ਼ ਕੰਨ 'ਚ ਸੁਣਾਈ ਪੈ ਰਹੀ ਹੁੰਦੀ ਹੈ, ਜਿਸ ਨਾਲ ਸਿਰ 'ਚ ਦਰਦ ਦਾ ਅਹਿਸਾਸ ਹੋਣ ਲੱਗਦਾ ਹੈ। ਕਈ ਵਾਰ ਘੰਟਿਆਂਬੱਧੀ ਫੋਨ ਸੁਣਨ ਨਾਲ ਅਜਿਹਾ ਹੁੰਦਾ ਹੈ। ਕਈ ਵਾਰ ਕਿਸੇ ਪਰਫਿਊਮ ਦੀ ਖੁਸ਼ਬੋ ਨਾਲ ਅਜਿਹਾ ਹੁੰਦਾ ਹੈ। ਕੁਲ ਮਿਲਾ ਕੇ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰ ਵੱਖਰੇ-ਵੱਖਰੇ ਸੈਂਸ ਕਾਰਨ ਵੀ ਸਿਰ 'ਚ ਦਰਦ ਹੋ ਸਕਦੀ ਹੈ।

ਲੰਬੀ ਸੋਚ ਨਾਲ : ਤੁਹਾਡਾ ਦਿਮਾਗ ਜਦੋਂ ਕੋਈ ਸੋਚ ਵਿਚ ਜ਼ਿਆਦਾ ਦੇਰ ਤੱਕ ਲੱਗਾ ਰਹਿੰਦਾ ਹੈ, ਓਦੋਂ ਵੀ ਉਸ ਨੂੰ ਦਰਦ ਮਹਿਸੂਸ ਹੋਣ ਲੱਗਦਾ ਹੈ।

ਹਾਰਮੋਨ : ਸਿਰਦਰਦ ਦੇ ਪਿੱਛੇ ਇਕ ਕਾਰਨ ਹਾਰਮੋਨ ਵੀ ਹੋ ਸਕਦਾ ਹੈ। ਹਾਰਮੋਨ ਕਾਰਨ ਦਿਲ ਦੀ ਧੜਕਨ ਬਹੁਤ ਤੇਜ਼ ਹੋ ਸਕਦੀ ਹੈ। ਪਸੀਨਾ ਆਉਣ ਲੱਗਦਾ ਹੈ। ਇਨ੍ਹਾਂ ਸਾਰੇ ਬਦਲਾਵਾਂ ਕਾਰਨ ਸਿਰ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ।


Baljit Singh

Content Editor

Related News