CM ਯੇਦਿਯੁਰੱਪਾ ਨੇ ਦੱਸਿਆ, ਕਿਉਂ ਨਹੀਂ ਮਨਾਈ ਜਾਵੇਗੀ ਟੀਪੂ ਸੁਲਤਾਨ ਦੀ ਜਯੰਤੀ

07/30/2019 6:49:22 PM

ਬੈਂਗਲੁਰੂ— ਕਰਨਾਟਕ 'ਚ ਸੱਤਾ ਸੰਭਾਲਦੇ ਹੀ ਯੇਦਿਯੁਰੱਪਾ ਸਰਕਾਰ ਨੇ ਫੈਸਲਾ ਲੈਂਦੇ ਹੋਏ ਕਨੱਡ ਅਤੇ ਸੰਸਕ੍ਰਿਤੀ ਵਿਭਾਗ ਨੂੰ ਟੀਪੂ ਸੁਲਤਾਨ ਜਯੰਤੀ ਨਾ ਮਨਾਉਣ ਦਾ ਆਦੇਸ਼ ਦਿੱਤਾ ਹੈ। ਸੋਮਵਾਰ ਨੂੰ ਕੈਬਿਨੇਟ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ। ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਬੀ.ਐੱਸ. ਯੇਦਿਯੁਰੱਪਾ ਨੇ ਕਿਹਾ ਕਿ ਕੁਝ ਵਿਧਾਇਕਾਂ ਨੇ ਟੀਪੂ ਸੁਲਤਾਨ ਜਯੰਤੀ 'ਤੇ ਇਕ ਅਨੁਰੋਧ ਪ੍ਰਸਤਾਵ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਟੀਪੂ ਜਯੰਤੀ ਦੌਰਾਨ ਬੀਤੇ ਸਾਲਾਂ 'ਚ ਕੋਈ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਅਸੀਂ ਇਹ ਫੈਸਲਾ ਲਿਆ ਹੈ। ਯੇਦਿਯੁਰੱਪਾ ਨੇ ਕਿਹਾ ਕਿ ਵਿਚਾਰ-ਵਿਮਰਸ਼ ਤੋਂ ਬਾਅਦ ਹੀ ਟੀਪੂ ਸੁਲਤਾਨ ਦੀ ਜਯੰਤੀ ਨਾ ਮਨਾਉਣ ਦਾ ਫੈਸਲਾ ਕੈਬਿਨੇਟ ਨੇ ਲਿਆ ਹੈ।
ਉੱਥੇ ਹੀ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿਦਾਰਮੈਆ ਨੇ ਕਿਹਾ ਕਿ ਮੈਂ ਟੀਪੂ ਜਯੰਤੀ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੀ। ਮੇਰੀ ਨਜ਼ਰ 'ਚ ਟੀਪੂ ਸੁਲਤਾਨ ਪਹਿਲਾਂ ਸਵਤੰਤਰਤਾ ਸੰਘਰਸ਼ ਸੇਨਾਨੀ ਸੀ। ਉਨ੍ਹਾਂ ਨੇ ਅੰਗਰੇਜ਼ਾਂ ਖਿਲਾਫ ਲੜਾਈ ਲੜੀ। ਬੀ.ਜੇ.ਪੀ. ਦੇ ਲੋਕ ਸਕਿਊਲਰ ਨਹੀਂ ਹਨ। ਸਾਨੂੰ ਉਮੀਦ ਹੈ ਕਿ ਬੀ.ਜੇ.ਪੀ. ਆਵੇਗੀ ਤਾਂ ਇਹ ਫੈਸਲਾ ਰੱਦ ਕਰੇਗੀ। ਅਸੀਂ ਇਸ ਦਾ ਵਿਰੋਧ ਕਰਾਂਗੇ। ਹਾਲੇ ਕੋਈ ਕੈਬਿਨੇਟ 'ਚ ਨਹੀਂ ਹੈ। ਮੁੱਖ ਮੰਤਰੀ ਇਕੱਲੇ ਹਨ ਅਤੇ ਇਸ ਤਰ੍ਹਾਂ ਦਾ ਫੈਸਲਾ ਲਿਆ ਹੈ। ਇਹ ਸਵਾਲ ਰੋਸ਼ਨ ਬੈਗ ਤੋਂ ਵੀ ਪੁੱਛਿਆ ਜਾਣਾ ਚਾਹੀਦਾ, ਜੋ ਕਾਂਗਰਸ ਤੋਂ ਪਲਟੀ ਮਾਰ ਕੇ ਬੀ.ਜੇ.ਪੀ. 'ਚ ਗਏ ਹਨ।
ਵਿਧਾਨਸਭਾ 'ਚ ਯੇਦਿਯੁਰੱਪਾ ਨੇ ਵਿਸ਼ਵਾਸ ਮੱਤ ਜਿੱਤਿਆ
ਜ਼ਿਕਰਯੋਗ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦਿਯੁਰੱਪਾ ਨੇ ਸੋਮਵਾਰ ਨੂੰ ਵਿਧਾਨਸਭਾ 'ਚ ਆਵਾਜ਼ ਵੋਟ ਨਾਲ ਵਿਸ਼ਵਾਸ ਮੱਤ ਜਿੱਤ ਲਿਆ ਸੀ। ਯੇਦਿਯੁਰੱਪਾ ਚੌਥੀ ਵਾਰ ਕਰਨਾਟਕ ਦੇ ਸੀ.ਐੱਮ.ਬਣੇ ਹਨ।

satpal klair

This news is Content Editor satpal klair