J&K ''ਚ ਸਭ ਕੁਝ ਆਮ ਤਾਂ ਮਹਿਬੂਬਾ ਦੀ ਬੇਟੀ ਨਜ਼ਰਬੰਦ ਕਿਉਂ : ਚਿਦੰਬਰਮ

08/19/2019 6:41:54 PM

ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਕਰੀਬ ਦੋ ਹਫਤੇ ਬਾਅਦ ਸੋਮਵਾਰ ਨੂੰ ਸਕੂਲ ਕਾਲਜ ਖੁੱਲ੍ਹੇ, ਹਾਲਾਂਕਿ ਸਕੂਲ ਪਹੁੰਚਣ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਘੱਟ ਰਹੀ। ਸਰਕਾਰ ਸੂਬੇ 'ਚ ਸਭ ਕੁਝ ਆਮ ਹੋਣ ਦਾ ਦਾਅਵਾ ਕਰ ਰਹੀ ਹੈ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਕੁਝ ਸਵਾਲ ਕੀਤੇ। ਉਨ੍ਹਾਂ ਪੁੱਛਿਆ ਹੈ ਕਿ ਜੰਮੂ-ਕਸ਼ਮੀਰ 'ਚ ਸਭ ਆਮ ਹੈ, ਸਕੂਲ ਖੁੱਲ੍ਹੇ ਹਨ ਪਰ ਬੱਚੇ ਨਹੀਂ ਆ ਰਹੇ ਹਨ। ਸਭ ਆਮ ਹੈ ਤਾਂ ਇੰਟਰਨੈੱਟ ਕਿਉਂ ਬੰਦ ਹੈ। ਮਹਿਬੂਬਾ ਮੁਫਤੀ ਦੀ ਬੇਟੀ ਨੂੰ ਨਜ਼ਰਬੰਦ ਕਿਉਂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਸੋਚ ਰਹੇ ਹੋ ਕਿ ਕੀ ਚੱਲ ਰਿਹਾ ਹੈ, ਤਾਂ ਸਮਝੋਂ ਇਹ ਇਕ ਤਰ੍ਹਾਂ ਆਮ ਮਾਹੌਲ ਹੈ।

Inder Prajapati

This news is Content Editor Inder Prajapati