ਅਡਾਣੀ ਖਿਲਾਫ ਖਬਰ ਕਰਨ ਵਾਲੇ ਆਸਟ੍ਰੇਲੀਆਈ ਪੱਤਰਕਾਰ ਨੂੰ ਭਾਰਤ ਨੇ ਕਿਉਂ ਨਹੀਂ ਦਿੱਤਾ ਵੀਜ਼ਾ

02/08/2018 5:23:35 AM

ਸਿਡਨੀ/ਨਵੀਂ ਦਿੱਲੀ — ਭਾਰਤੀ ਮੂਲ ਦੇ ਆਸਟਰੇਲੀਆਈ ਪੱਤਰਕਾਰ ਅਮ੍ਰਿਤਾ ਸਲੀ ਨੂੰ ਭਾਰਤ ਸਰਕਾਰ ਨੇ ਭਾਰਤ ਆਉਣ ਲਈ ਵੀਜ਼ਾ ਜਾਰੀ ਨਹੀਂ ਕੀਤਾ। ਉਨ੍ਹਾਂ ਨੇ ਸਿਡਨੀ ਸਥਿਤ ਭਾਰਤੀ ਦੂਤਘਰ 'ਚ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਵੀਜ਼ਾ ਜਾਰੀ ਕਰਨ ਨੂੰ ਲੈ ਕੇ ਲੰਬੇ ਸਮੇਂ ਤੱਕ ਟਾਲ-ਮਟੋਲ ਕੀਤੀ ਜਾ ਰਿਹਾ ਸੀ। ਜਦੋਂ ਪੱਤਰਕਾਰ ਨੇ ਇਸ ਬਾਰੇ 'ਚ ਜਾਣਨਾ ਚਾਹਿਆ ਤਾਂ ਉਸ ਨੂੰ ਅਗਲੇ ਹਫਤੇ-ਅਗਲੇ ਹਫਤੇ ਕਹਿ ਕੇ ਮਾਮਲਾ ਨੂੰ ਟਾਲਿਆ ਗਿਆ ਅਤੇ ਬਾਅਦ 'ਚ ਉਸ ਦੀ ਵੀਜ਼ਾ ਐਪਲੀਕੇਸ਼ਨ ਰੱਦ ਕਰ ਦਿੱਤੀ। ਦਰਅਸਲ ਇਹ ਪੱਤਰਕਾਰ ਆਸਟਰੇਲੀਆ ਦੇ ਰੇਡੀਓ ਨੈਸ਼ਨਲ 'ਚ ਭਾਰਤ ਦੇ ਸ਼ਾਨਦਾਰ ਇਤਿਹਾਸ 'ਤੇ ਸੀਰੀਜ਼ 'ਚ ਪ੍ਰਸਾਰਿਤ ਹੋਣ ਵਾਲੇ ਇਕ ਪ੍ਰੋਗਰਾਮ ਨੂੰ ਸ਼ੂਟ ਕਰਨ ਭਾਰਤ ਆਉਣਾ ਚਾਹੁੰਦਾ ਸੀ। ਇਸ ਪ੍ਰੋਗਰਾਮ 'ਚ ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਦੇ ਸਫਰ ਨੂੰ ਪ੍ਰਦਰਸ਼ਿਤ ਕਰਨਾ ਸੀ। ਇਸ ਦੇ ਲਈ ਪੱਤਰਕਾਰ ਨੂੰ ਭਾਰਤ 'ਚ ਵੱਖ-ਵੱਖ ਇਤਿਹਾਸਕਾਰਾਂ, ਅਰਥ-ਸ਼ਾਸਤਰੀਆਂ, ਖੋਜੀ ਪੱਤਰਕਾਰਾਂ ਅਤੇ ਵਿਦਿਆਰਥੀਆਂ ਨੇਤਾਵਾਂ ਨਾਲ ਇੰਟਰਵਿਊ ਕਰਨੇ ਸਨ।


ਆਸਟਰੇਲੀਆਈ ਪੱਤਰਕਾਰ ਨੂੰ ਇਸ ਪ੍ਰੋਗਰਾਮ 'ਚ ਭਾਰਤ 'ਚ ਜਾਤ ਅਤੇ ਲਿੰਗ ਭੇਦ, ਧਾਰਮਿਕ ਭੇਦਭਾਵ, ਲੈਗਿੰਕ ਅਸਮਾਨਤਾ, ਮੀਡੀਆ ਦੀ ਆਜ਼ਾਦੀ, ਅਦਾਲਤ 'ਤੇ ਕੰਟਰੋਲ ਅਤੇ ਹਮਲੇ, ਫੇਕ ਨਿਊਜ਼, ਰੱਖਿਆ ਮੁੱਦਿਆਂ ਸਮੇਤ ਰਾਜਨੀਤਕ ਏਜੰਡੇ ਨੂੰ ਸ਼ਾਮਲ ਕਰਨਾ ਸੀ। ਇਸ ਦੇ ਲਈ ਉਨ੍ਹਾਂ ਨੂੰ ਸਕਾਲਰਸ਼ਿਪ ਵੀ ਮਿਲੀ ਸੀ। ਤੈਅ ਯੋਜਨਾ ਮੁਤਾਬਕ ਪੱਤਰਕਾਰਾਂ ਦੇ ਇਕ ਦਸਤੇ ਨੂੰ ਫਰਵਰੀ 'ਚ ਆਉਣਾ ਸੀ ਅਤੇ ਇਸ ਦੇ ਲਈ ਅਪਲਾਈ ਅਤੇ ਇੰਟਰਵਿਊ ਸ਼ਡਿਊਲ ਦਸੰਬਰ 'ਚ ਹੀ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਗਿਆ।


ਵੀਜ਼ਾ ਜਾਰੀ ਨਾ ਹੋਣ 'ਤੇ ਪੱਤਰਕਾਰ ਨੇ ਲਿੱਖਿਆ ਹੈ ਕਿ ਜਦੋਂ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀਜ਼ਾ ਕਿਉਂ ਨਹੀਂ ਮਿਲ ਰਿਹਾ ਹੈ ਤਾਂ ਉਨ੍ਹਾਂ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਮਸ਼ਹੂਰ ਉਦਯੋਗਪਤੀ ਗੌਤਮ ਅਡਾਣੀ ਖਿਲਾਫ ਖਬਰ ਕਰਨ ਕਾਰਨ ਉਸ ਦਾ ਵੀਜ਼ਾ ਲਟਕਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ ਅਕਤੂਬਰ 'ਚ ਇਸ ਪੱਤਰਕਾਰ ਨੇ ਆਸਟਰੇਲੀਆ 'ਚ ਅਡਾਣੀ ਗਰੁੱਪ ਵੱਲੋਂ ਗਲਤ ਤਰੀਕੇ ਨਾਲ ਕੋਲੇ ਦੀਆਂ ਖਾਨਾਂ ਖਰੀਦਣ ਸਬੰਧੀ ਸਟੋਰੀ ਕਵਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਕ ਆਸਟੇਰਲੀਆਈ ਸਮਾਚਾਰ ਸੰਸਥਾ ਦੀ ਰਿਪੋਰਟ 'ਚ ਕਾਰੋਬਾਰੀ ਅਡਾਣੀ ਸਮੂਹ ਦੇ ਟੈਕਸ ਚੋਰੀ ਕਰਨ ਵਾਲੇ ਦੇਸ਼ਾਂ ਨਾਲ ਪਹਿਲਾਂ ਤੋਂ ਅਣਜਾਣ ਸਬੰਧਾਂ ਨੂੰ ਉਜਾਗਰ ਕਰਨ ਦਾ ਦਾਅਵਾ ਕੀਤਾ ਸੀ। ਨਿਊਜ਼ ਚੈਨਲ ਦੇ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਕੀਤੀ ਗਈ ਜਾਂਚ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟਿਸ਼ ਆਈਲੈਂਡ 'ਚ ਕਈ ਅਹਿਮ ਜਾਇਦਾਦਾਂ ਦਰਅਸਲ ਅਡਾਣੀ ਸਮੂਹ ਦੀਆਂ ਹੀ ਹਨ।