ਸਰੀਰ ’ਚ ਮੈਮੋਰੀ ਸੈੱਲਜ਼ ਨੂੰ ਜਾਗ੍ਰਿਤ ਕਰਦੀ ਹੈ ਕੋਵਿਡ ਦੀ ਬੂਸਟਰ ਡੋਜ਼: ਡਾ. ਪ੍ਰਿਯਾ ਅਬ੍ਰਾਹਮ

04/05/2022 10:58:59 AM

ਨਵੀਂ ਦਿੱਲੀ– ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨ. ਆਈ. ਵੀ.) ਪੁਣੇ ਦੀ ਨਿਰਦੇਸ਼ਕ ਡਾ. ਪ੍ਰਿਯਾ ਅਬ੍ਰਾਹਮ ਦਾ ਕਹਿਣਾ ਹੈ ਕਿ ਬੂਸਟਰ ਖੁਰਾਕ ਇਕ ਵਿਅਕਤੀ ਨੂੰ ਇਸਦੇ ਪਹਿਲੇ ਟੀਕਾਕਰਨ ਤੋਂ ਪ੍ਰਾਪਤ ਐਂਟੀਬਾਡੀ ਨੂੰ ਬੜ੍ਹਾਵਾ ਦਿੰਦੇ ਹੈ। ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਡਾ. ਅਬ੍ਰਾਹਮ ਨੇ ਕਿਹਾ ਕਿ ਅਹਿਮ ਰੂਪ ਨਾਲ ਬੂਸਟਰ ਖੁਰਾਕ ਸਰੀਰ ਵਿਚ ਮੈਮੋਰੀ ਸੈੱਲਜ਼ ਨੂੰ ਰੋਗ ਖਿਲਾਫ ਜ਼ਿਆਦਾ ਐਂਟੀਬਾਡੀ ਦਾ ਉਤਪਾਦਨ ਕਰਨ ਲਈ ਜਾਗ੍ਰਿਤ ਕਰਦੀ ਹੈ। ਹਾਲਾਂਕਿ ਉਹ ਕਹਿੰਦੀ ਹੈ ਕਿ ਅਸੀਂ ਬੂਸਟਰ ਖੁਰਾਕ ’ਤੇ ਹਮੇਸ਼ਾ ਰਹਿਣਗੇ ਇਸ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਕੋਵਿਡ-ਉਪਯੁਕਤ ਵਿਵਹਾਰ ਜ਼ਰੂਰੀ
ਡਾ. ਅਬ੍ਰਾਹਮ ਸਾਨੂੰ ਕੋਵਿਡ-ਉਪਯੁਕਤ ਵਿਵਹਾਰ ਦੀ ਪਾਲਣਾ ਕਰਨ, ਮਾਸਕ ਲਾਉਣ, ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਦੀ ਲੋੜ ਹੈ। ਉਹ ਕਹਿੰਦੀ ਹੈ ਕਿ ਮੇਰਾ ਮੰਨਣਾ ਹੈ ਕਿ ਹੌਲੀ-ਹੌਲੀ ਦੇਸ਼ ਵਿਚ ਸਾਰੇ ਵਿਅਕਤੀਆਂ ਲਈ ਬੂਸਟਰ ਖੁਰਾਕ ਖੋਲ੍ਹੀ ਜਾਏਗੀ। ਜਿਵੇਂ ਸਿਹਤ ਮੁਲਾਜ਼ਮਾਂ, ਫਰੰਟ ਲਾਈਨ ਦੇ ਵਰਕਰਾਂ ਅਤੇ 60 ਸਾਲ ਤੋਂ ਉੱਪਰ ਦੇ ਲੋਕਾਂ ਲਈ ਪੜਾਅਬੱਧ ਤਰੀਕੇ ਨਾਲ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ ਅਤੇ ਇਸਨੂੰ ਬਾਅਦ ਵਿਚ ਸਾਰਿਆਂ ਲਈ ਖੋਲ੍ਹ ਦਿੱਤਾ ਗਿਆ। ਉਹ ਦੱਸਦੀ ਹੈ ਕਿ ਜਦੋਂ ਤੁਸੀਂ ਇਕ ਬੂਸਟਰ ਖੁਰਾਕ ਲੈਂਦੇ ਹੋ ਤਾਂ ਇਹ ਸਰੀਰ ਵਿਚ ਇਨ੍ਹਾਂ ਮੈਮੋਰੀ ਸੈੱਲਾਂ ਨੂੰ ਜਾਗ੍ਰਿਤ ਕਰਦਾ ਹੈ ਅਤੇ ਜ਼ਿਆਦਾ ਐਂਟੀਬਾਡੀ ਨੂੰ ਬਾਹਰ ਨਿਕਲਣਾ ਸ਼ੁਰੂ ਕਰ ਦਿੰਦਾ ਹੈ। ਉਹ ਹੋਰ ਲਿਫਫੋਸਾਈਟਾਂ ਨੂੰ ਸੰਕੇਤ ਭੇਜਦੇ ਹਨ।

ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਫੋਨ ’ਤੇ ਗੱਲ ਕਰਦੇ ਸਮੇਂ ਹੋਇਆ ਧਮਾਕਾ

ਐੱਨ. ਆਈ. ਵੀ. ਨੇ ਲੱਭਿਆ ਸੀ ਕੋਵਿਡ ਦਾ ਪਹਿਲਾ ਮਰੀਜ਼
ਕੋਵਿਡ ਮਹਾਮਾਰੀ ਵਿਚ ਐੱਨ. ਆਈ. ਵੀ. ਦੀ ਭੂਮਿਕਾ ਬਾਰੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਟੈਸਟਿੰਗ ਦੀ ਸਥਾਪਨਾ ਕੀਤੀ ਅਤੇ ਭਾਰਤ ਵਿਚ ਕੋਵਿਡ-19 ਦੇ ਪਹਿਲੇ ਮਾਮਲੇ ਦਾ ਪਤਾ ਲਗਾਇਆ। ਉਹ ਕਹਿੰਦੀ ਹੈ ਕਿ ਭਾਰਤ ਵਿਚ ਕਈ ਸਰਕਾਰੀ ਪ੍ਰਯੋਗਸ਼ਾਲਾਵਾਂ ਨੂੰ ਇੰਸਟੀਚਿਊਟ ਨੇ ਟਰੇਨਿੰਗ ਦਿੱਤੀ। ਕਈ ਸਵਦੇਸ਼ੀ ਕਿੱਟਾਂ ਨੂੰ ਮਾਨਤਾ ਵੀ ਦਿੱਤੀ। ਇੰਸਟੀਚਿਊਟ ਨੇ ਐਂਟੀ-ਸਾਰਸ-ਸੀਓਵੀ 2 ਲਈ ਕੁਝ ਅਣਪਛਾਤੇ ਫਾਰਮੂਲੇਸ਼ਨ ਲਈ ਐਂਟੀ-ਵਾਇਰਲਸ ਟੈਸਟਿੰਗ ਸਰਗਰਮੀਆਂ ਵੀ ਕੀਤੀਆਂ। ਡਾ. ਅਬ੍ਰਾਹਮ ਨੇ ਦੱਸਿਆ ਕਿ ਓਮੀਕ੍ਰੋਨ ਦਾ ਪ੍ਰਸਾਰ ਜਾਰੀ ਹੈ ਪਰ ਅਜੇ ਇਸਦੀ ਸਰਗਰਮੀ ਘੱਟ ਹੋ ਰਹੀ ਹੈ। ਸਾਨੂੰ ਤਿੱਖੀ ਨਜ਼ਰ ਰੱਖਣੇ ਦੀ ਲੋੜ ਹੈ ਅਤੇ ਇਹ ਦੇਖਣ ਲਈ ਉਡੀਕ ਕਰਨੀ ਹੋਵੇਗੀ ਕਿ ਭਵਿੱਖ ਵਿਚ ਇਹ ਕਿਸੇ ਵੀ ਕਾਰਨ ਨਾਲ ਉਠ ਸਕਦਾ ਹੈ ਜਾਂ ਨਹੀਂ। ਅਜੇ ਚੀਜ਼ਾਂ ਬਹੁਤ ਠੀਕ ਦਿੱਖ ਰਹੀਆਂ ਹਨ।

ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ


Rakesh

Content Editor

Related News