ਕੋਰੋਨਾ ਨਾਲ ਮੁਕਾਬਲੇ ਲਈ ਭਾਰਤ ਦੀ ਤਾਰੀਫ਼, ਪੀ.ਐੱਮ. ਮੋਦੀ ਨੂੰ ਟੈਗ ਕਰ ਇਹ ਬੋਲੇ WHO ਚੀਫ

01/05/2021 10:59:44 PM

ਨਵੀਂ ਦਿੱਲੀ - ਭਾਰਤ ਵਿੱਚ ਬਣੀ ਕੋਰੋਨਾ ਵਾਇਰਸ ਦੀ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਨੂੰ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਕਦਮ ਦੀ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਨੇ ਵੀ ਤਾਰੀਫ਼ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਡਾਕਟਰ ਟੇਡਰੋਸ ਅਡਾਨੋਮ ਘੇਬਰੇਸਿਸ ਨੇ ਭਾਰਤ ਦੀ ਤਾਰੀਫ਼ ਕੀਤੀ ਹੈ। ਡਾਕਟਰ ਘੇਬਰੇਸਿਸ ਨੇ ਪੀ.ਐੱਮ. ਮੋਦੀ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਹੈ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਆਪਣੇ ਟਵੀਟ ਵਿੱਚ ਡਾਕਟਰ ਘੇਬਰੇਸਿਸ ਨੇ ਕਿਹਾ ਹੈ ਕਿ ਭਾਰਤ ਨੇ ਕੋਰੋਨਾ ਨੂੰ ਖ਼ਤਮ ਕਰਨ ਲਈ ਨਿਰਣਾਇਕ ਕਾਰਵਾਈ ਜਾਰੀ ਰੱਖੀ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਦੇਸ਼ ਦੇ ਤੌਰ 'ਤੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਡਬਲਿਯੂ.ਐੱਚ.ਓ. ਪ੍ਰਮੁੱਖ ਡਾਕਟਰ ਘੇਬਰੇਸਿਸ ਨੇ ਕਿਹਾ ਹੈ ਕਿ ਵੈਕਸੀਨ ਨਾਲ ਹਰ ਜਗ੍ਹਾ ਕਮਜ਼ੋਰ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ, ਜੇਕਰ ਅਸੀਂ ਸਾਰੇ ਮਿਲਕੇ ਕੰਮ ਕਰੀਏ।

ਜ਼ਿਕਰਯੋਗ ਹੈ ਕਿ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਭਾਰਤ ਵਿੱਚ ਬਣੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਦੇ ਐਮਰਜੰਸੀ ਇਸਤੇਮਾਲ ਦੀ ਮਨਜ਼ੂਰ ਦੇ ਦਿੱਤੀ ਹੈ। ਭਾਰਤ ਦੇ ਇਸ ਕਦਮ ਦੀ ਦੁਨੀਆ ਭਰ ਵਿੱਚ ਤਾਰੀਫ਼ ਹੋਈ। ਪੀ.ਐੱਮ. ਮੋਦੀ ਨੇ ਇਸ ਨੂੰ ਸਵੈ-ਨਿਰਭਰ ਭਾਰਤ ਦੇ ਸੁਫਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਦੱਸਦੇ ਹੋਏ ਵਿਗਿਆਨੀਆਂ ਅਤੇ ਡਾਕਟਰਾਂ ਨੂੰ ਵਧਾਈ ਦਿੱਤੀ ਸੀ।
ਇਹ ਵੀ ਪੜ੍ਹੋ- ਭਾਰਤੀ ਹਵਾਈ ਫੌਜ ਦਾ ਲੜਾਈ ਜਹਾਜ਼ ਮਿਗ-21 ਕ੍ਰੈਸ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।

Inder Prajapati

This news is Content Editor Inder Prajapati