ਤਿੰਨ ਕਰੋੜ ਕੋਰੋਨਾ ਟੈਸਟ ਤੋਂ ਬਾਅਦ ਵੀ ਸੂਚੀ ''ਚ ਕਿੱਥੇ ਖੜ੍ਹਾ ਹੈ ਭਾਰਤ?

08/21/2020 12:32:44 AM

ਨਵੀਂ ਦਿੱਲੀ - ਕੋਰੋਨਾ ਨਾਲ ਲੜਾਈ 'ਚ ਭਾਰਤ ਨੇ ਇੱਕ ਖਾਸ ਉਪ​ਲੱਬਧੀ ਹਾਸਲ ਕਰ ਲਈ ਹੈ। 17 ਅਗਸਤ ਨੂੰ ਭਾਰਤ ਨੇ ਐਲਾਨ ਕੀਤਾ ਕਿ ਦੇਸ਼ 'ਚ ਹੁਣ ਤੱਕ 3 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਦੁਨੀਆ 'ਚ ਚੌਥਾ ਅਜਿਹਾ ਦੇਸ਼ ਬਣ ਗਿਆ ਜਿਸ ਨੇ ਸਭ ਤੋਂ ਜ਼ਿਆਦਾ ਟੈਸਟ ਕੀਤੇ ਹਨ। ਚੀਨ, ਅਮਰੀਕਾ ਅਤੇ ਰੂਸ ਟੈਸਟ ਦੇ ਮਾਮਲੇ 'ਚ ਭਾਰਤ ਤੋਂ ਅੱਗੇ ਹਨ। ਹਾਲਾਂਕਿ, ਭਾਰਤ 'ਚ ਇਹ ਗਿਣਤੀ ਵਧਾਉਣ 'ਚ ਐਂਟੀਜਨ ਟੈਸਟ ਦਾ ਵੱਡਾ ਯੋਗਦਾਨ ਹੈ ਜੋ ਕਿ ਘੱਟ ਭਰੋਸੇਯੋਗ ਹੈ।

ਮਹਾਂਮਾਰੀ ਦੇ ਪਹਿਲੇ ਕੁੱਝ ਮਹੀਨਿਆਂ 'ਚ ਨਿੰਦਾ ਹੋ ਰਹੀ ਸੀ ਕਿ ਹੋਰ ਦੇਸ਼ਾਂ ਦੀ ਤੁਲਨਾ 'ਚ ਭਾਰਤ ਬਹੁਤ ਘੱਟ ਟੈਸਟ ਕਰ ਰਿਹਾ ਸੀ। ਮਈ ਦੇ ਅੰਤ ਤੱਕ, 215 'ਚੋਂ ਸਿਰਫ 52 ਦੇਸ਼ ਹੀ ਅਜਿਹੇ ਸਨ, ਜਿਨ੍ਹਾਂ ਦੇ ਅੰਕੜੇ ਦੱਸ ਰਹੇ ਸਨ ਕਿ ਉਹ ਆਪਣੀ ਜਨਸੰਖਿਆ ਮੁਤਾਬਕ ਭਾਰਤ ਤੋਂ ਘੱਟ ਟੈਸਟ ਕਰ ਰਹੇ ਹਨ। ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ 'ਚ ਕੋਈ ਵੀ ਦੇਸ਼ ਭਾਰਤ ਦੀ ਤੁਲਨਾ 'ਚ ਪ੍ਰਤੀ ਮਿਲੀਅਨ ਜਨਸੰਖਿਆ 'ਤੇ ਘੱਟ ਲੋਕਾਂ ਦਾ ਟੈਸਟ ਨਹੀਂ ਕਰ ਰਿਹਾ ਸੀ।

ਪਿਛਲੇ ਮਹੀਨੇ ਦੌਰਾਨ ਇਹ ਸਥਿਤੀ ਬਦਲ ਗਈ। ਭਾਰਤ ਨੇ ਹੁਣ ਤਿੰਨ ਕਰੋੜ ਟੈਸਟ ਕਰ ਲਏ ਹਨ ਅਤੇ ਆਖਰੀ ਦੇ ਇੱਕ ਕਰੋੜ ਟੈਸਟ ਸਿਰਫ ਦੋ ਹਫਤੇ 'ਚ ਕੀਤੇ ਗਏ ਹਨ। ਪਹਿਲਾਂ ਇੱਕ ਕਰੋੜ ਟੈਸਟ 164 ਦਿਨ 'ਚ ਹੋਇਆ ਸੀ ਅਤੇ ਦੂਜਾ ਇੱਕ ਕਰੋੜ 27 ਦਿਨ 'ਚ ਹੋਇਆ ਸੀ। ਪਿਛਲੇ ਦੋ ਹਫਤਿਆਂ 'ਚ ਭਾਰਤ 'ਚ ਹਰ ਦਿਨ ਕਰੀਬ ਛੇ ਲੱਖ ਤੋਂ ਜ਼ਿਆਦਾ ਲੋਕਾਂ ਦੇ ​ਟੈਸਟ ਕੀਤੇ ਗਏ। ਮਈ ਦੇ ਆਖਰੀ ਹਫਤੇ ਦੀ ​ਤੁਲਨਾ 'ਚ ਇਹ ਕਾਫ਼ੀ ਜ਼ਿਆਦਾ ਹੈ, ਜਦੋਂ ਹਰ ਦਿਨ ਕਰੀਬ ਇੱਕ ਲੱਖ ਤੋਂ ਘੱਟ ਲੋਕਾਂ ਦਾ ਟੈਸਟ ਹੋ ਰਿਹਾ ਸੀ।

Inder Prajapati

This news is Content Editor Inder Prajapati