ਕਿੱਥੇ ਅਤੇ ਕਿਵੇਂ ਖਰਚ ਹੋਵੇਗਾ 20 ਲੱਖ ਕਰੋੜ ਦਾ ਪੈਕੇਜ, ਅੱਜ ਦੱਸੇਗਾ ਵਿੱਤ ਮੰਤਰਾਲਾ

05/13/2020 12:46:02 AM

ਨਵੀਂ ਦਿੱਲੀ - ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੈਕੇਜ ਨਾਲ ਅਰਥਵਿਵਸਥਾ ਦੀ ਗੱਡੀ ਪਟੜੀ 'ਤੇ ਦੌੜਨ ਲੱਗੇਗੀ। ਇਸ ਆਰਥਿਕ ਪੈਕੇਜ ਦਾ ਇਸਤੇਮਾਲ ਕਿੱਥੇ ਅਤੇ ਕਿਵੇਂ ਹੋਵੇਗਾ ਇਸ ਗੱਲ ਦੀ ਜਾਣਕਾਰੀ ਬੁੱਧਵਾਰ ਨੂੰ ਵਿੱਤ ਮੰਤਰਾਲਾ ਵਲੋਂ ਦਿੱਤੀ ਜਾਵੇਗੀ।

ਦੱਸ ਦਿਓ ਕਿ ਮੰਗਲਵਾਰ ਨੂੰ ਪੀ.ਐਮ. ਮੋਦੀ ਨੇ ਕੋਰੋਨਾ ਕਾਲ 'ਚ ਆਰਥਿਕ ਸੰਕਟ ਨਾਲ ਲੰਘ ਰਹੇ ਦੇਸ਼ ਦੀ ਇਕਾਨੋਮੀ ਨੂੰ ਬੂਸਟ ਦੇਣ ਲਈ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ। ਪੀ.ਐਮ. ਮੋਦੀ ਨੇ ਕਿਹਾ ਕਿ 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ ਭਾਰਤ ਦੀ ਜੀ.ਡੀ.ਪੀ. ਦਾ ਕਰੀਬ 10 ਫੀਸਦੀ ਹਿੱਸਾ ਹੈ, ਇਸ ਸਭ ਦੇ ਜ਼ਰੀਏ ਦੇਸ਼  ਦੇ ਵੱਖ-ਵੱਖ ਵਰਗਾਂ ਅਤੇ ਆਰਥਿਕ ਕੜੀਆਂ ਨੂੰ ਜੋੜਨ 'ਚ ਜੋਰ ਮਿਲੇਗਾ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ, 2020 'ਚ ਦੇਸ਼ ਦੀ ਵਿਕਾਸ ਯਾਤਰਾ ਨੂੰ, ਸਵੈ-ਨਿਰਭਰ ਭਾਰਤ ਅਭਿਆਨ ਨੂੰ ਇੱਕ ਨਵੀਂ ਰਫ਼ਤਾਰ ਦੇਵੇਗਾ।

Inder Prajapati

This news is Content Editor Inder Prajapati