ਕਦੋਂ ਚੱਲਣਗੀਆਂ ਟਰੇਨਾਂ, ਰੋਜ਼ਾਨਾ 13 ਹਜ਼ਾਰ ਸਵਾਲਾਂ ਦੇ ਜਵਾਬ ਦੇ ਰਹੀ ਹੈ ਰੇਲਵੇ

04/27/2020 10:46:13 PM

ਨਵੀਂ ਦਿੱਲੀ (ਸੁਨੀਲ ਪਾਂਡੇ) : ਲਾਕਡਾਊਨ ਦੌਰਾਨ ਬੰਦ ਕੀਤੀਆਂ ਗਈਆਂ ਸਾਰੀਆਂ ਯਾਤਰੀ ਟਰੇਨਾਂ ਦੇ ਸੰਭਾਵਿਤ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਰੇਲਵੇ ਰੋਜ਼ਾਨਾ ਹੱਲ ਕਰ ਰਹੀ ਹੈ। ਲੱਖਾਂ ਮੁਸਾਫਿਰਾਂ ਨੇ ਟਿਕਟਾਂ ਰਿਜ਼ਰਵੇਸ਼ਨ ਕਰਵਾਈਆਂ ਸਨ, ਲਿਹਾਜਾ ਹਰ ਯਾਤਰੀ ਰੇਲਵੇ ਨਾਲ ਲਗਾਤਾਰ ਸੰਪਰਕ ਕਰ ਰਿਹਾ ਹੈ। ਹਾਲਾਤ ਇਹ ਹਨ ਕਿ ਰੋਜ਼ਾਨਾ ਰੇਲਵੇ 13 ਹਜ਼ਾਰ ਤੋਂ ਜ਼ਿਆਦਾ ਸਵਾਲਾਂ ਅਤੇ ਸੁਝਾਵਾਂ ਦਾ ਜਵਾਬ ਦੇ ਰਹੀ ਹੈ। ਇਸ 'ਚ ਜ਼ਿਆਦਾਤਰ ਯਾਤਰੀ ਟਰੇਨਾਂ ਮੁੜ ਸ਼ੁਰੂ ਹੋਣ ਅਤੇ ਟਿੱਕਟਾਂ ਦੇ ਰੱਦ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਯਾਤਰੀ ਪੁੱਛ ਰਹੇ ਹਨ ਕਿ ਟਰੇਨਾਂ ਕਦੋਂ ਸ਼ੁਰੂ ਹੋਣਗੀਆਂ। ਲੋਕਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਘੁੱਮਣ ਦੀ ਸਾਰੀ ਤਿਆਰੀ ਕਈ ਮਹੀਨੇ ਪਿਹਲਾਂ ਤੋਂ ਯਕੀਨੀ ਕੀਤੀ ਸੀ। ਲਾਕਡਾਊਨ ਹੁਣ 3 ਮਈ ਤੱਕ ਹੈ ਪਰ ਇਸਦੇ ਅੱਗੇ ਵਧਣ ਦੀ ਸੰਭਾਵਨਾ ਹੋ ਗਈ ਹੈ।

ਰੇਲਵੇ ਨੇ ਸ਼ਿਕਾਇਤਾਂ ਅਤੇ ਸੁਝਾਅ ਸੁਣਨ ਲਈ ਇੱਕ ਕੋਵਿਡ-19 ਐਮਰਜੈਂਸੀ ਸੈੱਲ ਬਣਾਇਆ ਹੈ। ਇਸ 'ਚ ਰੇਲਵੇ ਬੋਰਡ ਤੋਂ ਲੈ ਕੇ ਉਸ ਦੇ ਡਿਵੀਜਨ ਤੱਕ ਦੇ ਲੱਗਭੱਗ 400 ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ। ਲਾਕਡਾਊਨ ਦੌਰਾਨ ਇਹ ਸੈੱਲ ਪੰਜ ਸੰਚਾਰ ਅਤੇ ਪ੍ਰਤੀਕਿਰਆ ਪਲੇਟਫਾਰਮਾਂ - ਹੈਲਪਲਾਈਨ ਨੰਬਰ 139 ਅਤੇ 138, ਸੋਸ਼ਲ ਮੀਡੀਆ (ਵਿਸ਼ੇਸ਼ ਰੂਪ ਨਾਲ ਟਵਿੱਟਰ), ਈ-ਮੇਲ ਅਤੇ ਸੀ.ਪੀ.ਗ੍ਰਾਮ ਦੇ ਜ਼ਰੀਏ ਲੱਗਭੱਗ 13,000 ਸਵਾਲਾਂ, ਅਪੀਲਾਂ ਅਤੇ ਸੁਝਾਵਾਂ ਦਾ ਨਿੱਤ ਜਵਾਬ ਦੇ ਰਹੀ ਹੈ। ਇਨ੍ਹਾਂ 'ਚੋਂ 90 ਫ਼ੀਸਦੀ ਤੋਂ ਜ਼ਿਆਦਾ ਸਵਾਲਾਂ ਦਾ ਸਿੱਧੇ ਤੌਰ 'ਤੇ ਟੈਲੀਫੋਨ 'ਤੇ ਜਵਾਬ ਦਿੱਤਾ ਗਿਆ ਉਹ ਵੀ ਕਾਲ ਕਰਣ ਵਾਲੇ ਵਿਅਕਤੀ ਦੀ ਸਥਾਨਕ ਭਾਸ਼ਾ 'ਚ। ਰੇਲ ਮਦਦ ਹੈਲਪਲਾਇਨ 139 'ਤੇ ਲਾਕਡਾਊਨ ਦੇ ਪਹਿਲੇ ਚਾਰ ਹਫਤਿਆਂ 'ਚ ਟੈਲੀਫੋਨ 'ਤੇ ਸਿੱਧੇ ਗੱਲਬਾਤ ਦੇ ਜ਼ਰੀਏ 2,30,000 ਤੋਂ ਜ਼ਿਆਦਾ ਸਵਾਲਾਂ ਦੇ ਜਵਾਬ ਦਿੱਤੇ ਗਏ। ਹੈਲਪਲਾਈਨ ਨੰਬਰ 138 ਅਤੇ 139 'ਤੇ ਰੇਲ ਸੇਵਾਵਾਂ ਦੇ ਸ਼ੁਰੂ ਹੋਣ ਅਤੇ ਟਿਕਟ ਵਾਪਸੀ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

Inder Prajapati

This news is Content Editor Inder Prajapati