ਦੋਵੇਂ ਧੀਆਂ ਦੀ ਬਰਾਤ ਵਿਹੜੇ ਢੁੱਕਦਿਆਂ ਹੀ, ਗੁਆਂਢੀ ਨੇ ਵਰਤਾ ਤਾ ਦਿਲ ਕੰਬਾਊ ਭਾਣਾ

04/20/2017 2:45:40 PM

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਤੋਂ ਇਕ ਇਸ ਤਰ੍ਹਾਂ ਦੀ ਖ਼ਬਰ ਸਾਹਮਣੇ ਆਈ ਹੈ ਜਿਸਨੇ ਕਿ ਇਕ ਨਹੀਂ ਦੋ ਨਹੀਂ ਸੈਕੜੇ ਲੋਕਾਂ ਦੀਆਂ ਰੂਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਸ ਘਟਨਾ ''ਚ 11 ਸਾਲ ਦੇ ਲੜਕੇ ਨੂੰ ਉਸ ਸਮੇਂ ਮਾਰਿਆ ਜਦੋਂ ਉਸਦੀਆਂ ਦੋਵੇਂ ਭੈਣਾਂ ਦੀ ਬਾਰਾਤ ਦਰਵਾਜ਼ੇ ''ਤੇ ਆ ਕੇ ਢੁੱਕੀ। ਇਸ ਘਟਨਾ ਨਾਲ ਦੋਵੇਂ ਭੈਣਾਂ ਦੇ ਸਹੁਰੇ ਪਰਿਵਾਰ ਅਤੇ ਵਿਆਹ ''ਚ ਆਏ ਸਾਰੇ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਸੋਗ ''ਚ ਬਦਲ ਦਿੱਤਾ। 
ਘਟਨਾ ਉਸ ਸਮੇਂ ਦੀ ਹੈ ਜਦੋਂ ਭਦੋਹੀ ਜ਼ਿਲੇ ''ਚ ਦੋ ਭੈਣਾਂ ਦੀ ਬਾਰਾਤ ਆਈ ਤਾਂ ਉਸ ਸਮੇਂ ਕਿਸੇ ਅਣਪਛਾਤੇ ਨੇ 11 ਸਾਲ ਦੇ ਮਾਸੂਮ ਭਰਾ ਨੂੰ ਘਰ ''ਚ ਬਣੇ ਬਗੀਚੇ ''ਚ ਲਿਜਾ ਕੇ ਗਲੇ ''ਚ ਰੱਸੀ ਦਾ ਫੰਦਾ ਲਗਾ ਕੇ ਉਸਦਾ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਜਦੋਂ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਸਾਰਿਆਂ ਦੀਆਂ ਖੁਸ਼ੀਆਂ ਅੱਥਰੂਆਂ ''ਚ ਬਦਲ ਗਈਆਂ। ਮੌਕੇ ''ਤੇ ਪੁੱਜੀ ਔਰਾਈ ਪੁਲਸ ਨੇ ਲਾਸ਼ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਸ਼ੱਕ ਦੇ ਅਧਾਰ ''ਤੇ ਗਵਾਂਢੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ''ਚ ਦੋ ਲੋਕਾਂ ਨੂੰ ਹਿਰਾਸਤ ''ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ  ਹੈ। ਘਟਨਾ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ''ਚ ਮਾਯੂਸੀ ਹੈ।
ਜ਼ਿਕਰਯੋਗ ਹੈ ਕਿ ਭਦੋਹੀ ਜ਼ਿਲੇ ਦੇ ਔਰਾਈ ਥਾਣੇ ਦੇ ਡੁਡਵਾ ਪਿੰਡ ਨਿਵਾਸੀ ਸ਼ਿਵਲਾਲ ਦੀਆਂ ਦੋ ਬੇਟੀਆਂ ਦਾ ਮੰਗਲਵਾਰ ਨੂੰ ਵਿਆਹ ਸੀ। ਘਰ 8 ਵਜੇ ਬਾਰਾਤ ਆਈ  ਉਸ ਤੋਂ ਬਾਅਦ ''ਦੁਆਰ ਪੂਜਾ'' ਹੋ ਰਹੀ ਸੀ। ਸ਼ਿਵਲਾਲ ਬੇਟੀਆਂ ਦੀ ''ਦੁਆਰ ਪੂਜਾ'' ਦੀਆਂ ਰਸਮਾਂ ਨਿਭਾ ਰਹੇ ਸਨ, ਜਦੋਂ ਕਿ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਬਰਾਤੀਆਂ ਦੇ ਸੁਆਗਤ ''ਚ ਲੱਗੇ ਹੋਏ ਸਨ। ਉਨ੍ਹਾਂ ਦਾ ਖਾਣਾ-ਪੀਣਾ ਕਰਵਾਇਆ ਜਾ ਰਿਹਾ ਸੀ। ਉਸ ਸਮੇਂ ਕਿਸੇ ਨੇ ਪਹਿਲਾਂ ਤੋਂ ਬਣੀ ਯੋਜਨਾ ਦੇ ਤਹਿਤ ਸ਼ਿਵਲਾਲ ਦੇ 11 ਸਾਲ ਦੇ ਬੇਟੇ ਨੂੰ ਰਾਤ ਸਾਢੇ 7 ਵਜੇ ਦੇ ਕਰੀਬ ਵਰਗਲਾ ਕੇ ਘਰ ਦੇ ਕੋਲ ਬਣੇ ਬਗੀਚੇ ''ਚ ਲੈ ਗਿਆ ਅਤੇ ਉੱਥੇ ਬੱਚੇ ਦਾ ਗਲਾ ਰੱਸੀ ਨਾਲ ਦਬਾ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬਗੀਚੇ ''ਚ ਛੱਡ ਕੇ ਚਲਾ  ਗਿਆ।
ਦੂਸਰੇ ਪਾਸੇ ਜਦੋਂ ਸ਼ਿਵਲਾਲ ''ਦੁਆਰਚਾਰ'' ਤੋਂ ਖਾਲੀ ਹੋਏ ਤਾਂ ਆਪਣੇ ਬੇਟੇ ਦੀ ਭਾਲ ਕਰਨੀ ਸ਼ੁਰੂ ਕੀਤੀ। ਬੱਚਾ ਨਾ ਮਿਲਣ ''ਤੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਉਸ ਨੂੰ ਲੱਭਣ ਲੱਗੇ। ਘਰ ਦੇ ਕੋਲ ਬਣੇ ਬਗੀਚੇ ''ਚ ਬੱਚੇ ਦੀ ਲਾਸ਼ ਦੇਖ ਕੇ ਸਾਰੇ ਪਾਸੇ ਸਨਸਨੀ ਫੈਲ ਗਈ। ਇਸ ਘਟਨਾ ਬਾਰੇ ਸੁਣ ਕੇ ਬਰਾਤੀਆਂ ਦੇ ਹੋਸ਼ ਉੱਡ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਪੁਲਸ ਨੇ ਮੌਕੇ ''ਤੇ ਪੁੱਜ ਕੇ ਜਾਂਚ ਸ਼ੁਰੂ ਕਰਦੇ ਹੋਏ ਲਾਸ਼ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਿਤਾ ਦੀ ਨਿਸ਼ਾਨਦੇਹੀ ''ਤੇ ਗਵਾਂਢੀ ਪ੍ਰਦੀਪ ''ਤੇ ਪੁਲਸ ਨੇ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੇ ਮੌਕਾ ਵਾਰਦਾਤ ਤੋਂ ਮਿਲੇ ਸਬੂਤਾਂ ਅਨੁਸਾਰ ਇਸ ਨੂੰ ਕਤਲ ਦਾ ਕੇਸ ਦੱਸਿਆ ਹੈ।