ਜਦੋਂ ਸਬ-ਇੰਸਪੈਕਟਰ ਨੇ ਐਸ਼ ਕਰਨ ਲਈ ਮੰਗੀ ਵਿਅਕਤੀ ਦੀ ਪਤਨੀ

01/15/2018 10:16:16 AM

ਫਰੀਦਾਬਾਦ — ਇਕ ਵਾਰ ਫਿਰ ਅਪਰਾਧ ਸ਼ਾਖਾ ਬੜਖਲ ਪੁਲਸ ਟੀਮ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਇਸ ਟੀਮ ਦੇ ਸਬ-ਇੰਸਪੈਕਟਰ ਨੇ ਇਕ ਵਿਅਕਤੀ ਤੋਂ ਐਸ਼ ਕਰਨ ਲਈ ਉਸਦੀ ਪਤਨੀ ਨੂੰ ਮੰਗਿਆ। ਵਿਅਕਤੀ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਸਨੂੰ ਫੜ ਕੇ ਜੇਲ ਵਿੱਚ ਸੁੱਟ ਦਿੱਤਾ। ਇਸ ਗੱਲ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਉਹ ਆਈ.ਸੀ.ਯੂ. 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦਰਅਸਲ ਅਪਰਾਧ ਸ਼ਾਖਾ ਬੜਖਲ 'ਚ ਸਬ ਇੰਸਪੈਕਟਰ ਆਯੂਬ ਖਾਨ ਨੇ ਛਾਇਸਾ ਪਿੰਡ 'ਚ ਬਿਨ੍ਹਾਂ ਕਿਸੇ ਦੋਸ਼ ਦੇ ਇਕ ਵਿਅਕਤੀ ਸ਼ਿਵਕੁਮਾਰ ਨੂੰ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ। ਉਸ ਵਿਅਕਤੀ ਨੇ ਪੁਲਸ ਹਿਰਾਸਤ 'ਚ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਵਿਅਕਤੀ ਦੀ ਪਤਨੀ ਨੇ ਅਪਰਾਧ ਸ਼ਾਖਾ ਸਬ ਇੰਸਪੈਕਟਰ ਆਯੂਬ ਖਾਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਬ-ਇੰਸਪੈਕਟਰ ਦੀ ਉਸ 'ਤੇ ਗੰਦੀ ਨਜ਼ਰ ਸੀ ਉਹ ਵਾਰ-ਵਾਰ ਉਸਦੇ ਪਤੀ ਤੋਂ ਉਸਨੂੰ ਐਸ਼ ਕਰਨ ਲਈ ਮੰਗਦਾ ਸੀ। ਉਸਦੇ ਪਤੀ ਵਲੋਂ ਮਨ੍ਹਾ ਕਰਨ 'ਤੇ ਉਸਨੇ ਸ਼ਿਵ ਕੁਮਾਰ ਨੂੰ ਘਰੋਂ ਚੁੱਕ ਲਿਆ। 
ਸ਼ਿਵਕੁਮਾਰ ਦੀ ਪਤਨੀ ਨੇ ਦੱਸਿਆ ਕਿ ਆਯੂਬ ਖਾਨ ਆਪਣੀ ਟੀਮ ਨਾਲ ਉਨ੍ਹਾਂ ਦੇ ਘਰ ਛਾਅੰਸਾ ਪਹੁੰਚਿਆ ਅਤੇ ਘਰ ਦੇ ਕੰਮ ਕਰ ਰਹੇ ਉਸਦੇ ਪਤੀ ਨਾਲ ਕੁੱਟਮਾਰ ਕਰਕੇ ਜ਼ਬਰਦਸਤੀ ਉਸਨੂੰ ਪੁਲਸ ਦੀ ਗੱਡੀ 'ਚ ਬਿਠਾ ਕੇ ਲੈ ਗਿਆ। ਇਸ ਦੌਰਾਨ ਪੁਲਸ ਕਰਮਚਾਰੀਆਂ ਨੇ ਵੀ ਉਸ ਨਾਲ ਬੇਹੂਦਗੀ ਕੀਤੀ ਅਤੇ ਗੋਦੀ ਦੇ ਛੋਟੇ ਬੱਚੇ ਨੂੰ ਚੁੱਕ ਕੇ ਸੁੱਟ ਦਿੱਤਾ, ਜਿਸ ਕਾਰਨ ਬੱਚੇ ਦੇ ਚਿਹਰੇ 'ਤੇ ਸੱਟਾ ਲੱਗੀਆਂ। ਕਰੀਬ ਅੱਧੇ ਘੰਟੇ ਬਾਅਦ ਹੀ ਇਹ ਸੂਚਨਾ ਮਿਲੀ ਕਿ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਜਿਸ ਨੂੰ ਇਲਾਜ ਲਈ ਭਰਤੀ ਕਰਵਾਇਆ ਹੈ। ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਸਨੇ ਜ਼ਹਿਰ ਨਹੀਂ ਖਾਧਾ ਕਿਉਂਕਿ ਉਸਦੇ ਕੋਲ ਜ਼ਹਿਰੀਲਾ ਪਦਾਰਥ ਨਹੀਂ ਸੀ।
ਪਿੰਡ ਦੇ ਲੋਕਾਂ ਅਤੇ ਚੇਅਰਮੈਨ ਕਪਤਾਨ ਸਿੰਘ ਭਾਟੀ ਦੀ ਮੰਨਿਏ ਤਾਂ ਅਪਰਾਧ ਸ਼ਾਖਾ ਸਬ-ਇੰਸਪੈਕਟਰ ਆਯੂਬ ਖਾਨ ਨੂੰ ਉਹ ਪਿਛਲੇ ਕਈ ਸਾਲਾਂ ਤੋਂ ਜਾਣਦੇ ਹਨ, ਜੋ ਕਿ ਇਕ ਐਸਪ੍ਰਸਤ ਵਿਅਕਤੀ ਹੈ। ਇਸ ਦੇ ਬਾਰੇ ਉਨ੍ਹਾਂ ਨੇ ਪਹਿਲਾਂÎ ਵੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਹੁਣ ਜਿਹੜਾ ਜ਼ਹਿਰ ਖਾਨ ਦਾ ਮਾਮਲਾ ਹੋਇਆ ਹੈ ਉਹ ਵੀ ਆਯੂਬ ਖਾਨ ਦੇ ਕਾਰਨ ਹੀ ਹੋਇਆ ਹੈ। ਫਿਲਹਾਲ ਪੀੜਤ ਸ਼ਿਵ ਕੁਮਾਰ ਆਈ.ਸੀ.ਯੂ. 'ਚ ਭਰਤੀ ਹੈ ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 
ਅਜਿਹੇ 'ਚ ਏ.ਸੀ.ਪੀ. ਅਪਰਾਧ ਰਾਜੇਸ਼ ਚੇਚੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਸ਼ਿਵ ਫੇਰੀ ਲਗਾ ਕੇ ਕੱਪੜੇ ਵੇਚਦਾ ਹੈ ਅਤੇ ਲੁੱਟ-ਖੋਹ ਵੀ ਕਰਦਾ ਹੈ। ਪੁਲਸ ਬਗੈਰ ਜਾਣਕਾਰੀ ਦੇ ਕਿਸੇ ਦੇ ਵੀ ਛਾਪੇਮਾਰੀ ਨਹੀਂ ਮਾਰਦੀ। ਉਸਨੂੰ ਪੁੱਛਗਿੱਛ ਲਈ ਬੁਲਾਇਆ ਜਾਣਾ ਸੀ, ਇਸ ਲਈ ਪੁਲਸ ਨੂੰ ਉਸਦੇ ਘਰ ਜਾਣਾ ਪਿਆ। ਪੁਲਸ ਜਦੋਂ ਵੀ ਕਿਸੇ ਨੂੰ ਫੜਦੀ ਹੈ ਤਾਂ ਦੋਸ਼ੀ ਫੜੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਫਾਲਤੂ ਦੇ ਦੋਸ਼ ਲਗਾਉਂਦੇ ਹਨ। ਫਿਲਹਾਲ ਉਸਦੇ ਖਿਲਾਫ ਕੇਸ ਦਰਜ ਕਰ ਲਿਆ ਹੈ।