...ਜਦੋ ਜੰਗਲ ਦੇ ਰਸਤੇ ਫਰੀਦਾਬਾਦ ਪਹੁੰਚੇ 60 ਮਜ਼ਦੂਰ, ਪੁਲਸ ਨੇ ਭੇਜਿਆ ਵਾਪਸ

04/21/2020 7:56:19 PM

ਫਰੀਦਾਬਾਦ— ਜੰਗਲ ਦੇ ਰਸਤੇ ਫਰੀਦਾਬਾਦ ਪਹੁੰਚੇ ਕਰੀਬ 60 ਮਜ਼ਦੂਰਾਂ ਨੂੰ ਫਰੀਦਾਬਦ ਪੁਲਸ ਨੇ ਰੋਕ ਦਿੱਤਾ ਤੇ ਅੱਗੇ ਜਾਣ ਦੀ ਇਜ਼ਾਜਤ ਨਹੀਂ ਦਿੱਤੀ। ਇਹ ਲੋਕ ਦਿੱਲੀ ਦੇ ਮੈਦਾਨ ਗੜ੍ਹੀ ਇਲਾਕਿਆਂ ਤੋਂ ਹੁੰਦੇ ਹੋਏ ਜੰਗਲ ਦੇ ਰਸਤੇ ਫਰੀਦਾਬਾਦ ਪਹੁੰਚੇ ਸੀ ਪਰ ਪੁਲਸ ਨੇ ਇਨ੍ਹਾਂ ਨੂੰ ਰੋਕ ਦਿੱਤਾ। ਲਾਕਡਾਊਨ ਦੀ ਵਜ੍ਹਾ ਨਾਲ ਸਾਰੇ ਸਾਧਨ ਬੰਦ ਹਨ ਤੇ ਲੋਕਾਂ ਨੂੰ ਇੱਧਰ—ਉੱਧਰ ਜਾਣ 'ਚ ਬਹੁਤ ਮੁਸ਼ਕਿਲ ਹੋ ਰਹੀ ਹੈ। ਕਈ ਲੋਕ ਪੈਦਲ ਹੀ ਘਰ ਵੱਲ ਜਾ ਰਹੇ ਹਨ, ਜਿਨ੍ਹਾਂ ਨੂੰ ਪੁਲਸ ਰੋਕ ਕੇ ਕੁਆਰੰਟੀਨ ਸੈਂਟਰ 'ਚ ਭੇਜ ਰਹੀ ਹੈ। ਫਰੀਦਾਬਾਦ ਪੁਲਸ ਨੇ ਮੰਗਲਵਾਰ ਨੂੰ ਕਰੀਬ 60 ਅਜਿਹੇ ਮਜ਼ਦੂਰਾਂ ਨੂੰ ਰੋਕ ਦਿੱਤਾ ਹੈ ਜੋ ਦਿੱਲੀ ਦੇ ਮੈਦਾਨ ਗੜ੍ਹੀ ਇਲਾਕੇ ਤੋਂ ਜੰਗਲ-ਪਹਾੜੀ ਦੇ ਰਸਤੇ ਫਰੀਦਾਬਾਦ ਪਹੁੰਚ ਗਏ ਸਨ। ਪੁੱਛਗਿੱਛ 'ਤੇ ਪਤਾ ਲੱਗਿਆ ਕਿ ਸਾਰੇ ਮੱਧ ਪ੍ਰਦੇਸ਼ ਦੇ ਇਕ ਹੀ ਪਿੰਡ ਦੇ ਹਨ। ਸਾਰੇ ਲੋਕ ਮੱਧ ਪ੍ਰਦੇਸ਼ ਦੇ ਪੰਨਾ ਦੇ ਰਹਿਣ ਵਾਲੇ ਹਨ ਤੇ ਦਿੱਲੀ 'ਚ ਮਜ਼ਦੂਰੀ ਕਰਦੇ ਹਨ। ਪੁਲਸ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਵਾਪਸ ਦਿੱਲੀ ਮੈਦਾਨ ਗੜ੍ਹੀ ਭੇਜਿਆ ਜਾ ਰਿਹਾ ਹੈ ਤੇ ਲਾਕਡਾਊਨ 3 ਮਈ ਤਕ ਜਾਰੀ ਰਹੇਗਾ। ਇਸ ਦੌਰਨ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਦਾ 80 ਪ੍ਰਤੀਸ਼ਤ ਖੇਤਰ ਰੈੱਡ ਜੋਨ 'ਚ ਹੈ ਤਾਂ ਐੱਨ. ਸੀ. ਆਰ. 'ਚ ਪਾਜ਼ੀਟਿਵ ਦੇ ਖਤਰੇ ਘੱਟ ਨਹੀਂ ਹਨ। ਲਗਾਤਾਰ ਵੱਧਦੀ ਕੋਰੋਨਾ ਮਰੀਜ਼ਾਂ ਦੀ ਸੰਖਿਆਂ ਕਾਰਨ ਦਿੱਲੀ ਦੇਸ਼ ਦਾ ਦੂਜਾ ਅਜਿਹਾ ਸੂਬਾ ਬਣ ਚੁੱਕਿਆ ਹੈ ਜਿੱਥੇ ਕੋਰੋਨਾ ਪਾਜ਼ੀਟਿਵਾਂ ਦੀ ਸੰਖਿਆਂ ਸਭ ਤੋਂ ਜ਼ਿਆਦਾ ਹੈ। ਅਜਿਹੇ ਹਾਲਾਤ 'ਚ ਦਿੱਲੀ ਨੂੰ ਇਕ ਲਾਕਡਾਊਨ 'ਚ ਕਿਸੇ ਵੀ ਪ੍ਰਕਾਰ ਦੀ ਛੂਟ ਨਹੀਂ ਮਿਲੇਗੀ। ਹਰਿਆਣਾ ਦੇ ਗੁਰੂਗ੍ਰਾਮ ਤੇ ਫਰੀਦਾਬਾਦ ਵੀ ਰੈੱਡ ਜੋਨ 'ਚ ਹੈ। ਜਿਸ ਦੇ ਚਲਦਿਆ ਲਾਕਡਾਊਨ 'ਚ ਕਿਸੇ ਤਰ੍ਹਾਂ ਦੀ ਛੂਟ ਨਹੀਂ ਮਿਲਣ ਵਾਲੀ ਹੈ।

Gurdeep Singh

This news is Content Editor Gurdeep Singh