ਬੇਟੀ ਪੜ੍ਹਨ ਗਈ ਤਾਂ ਲੋਕਾਂ ਨੇ ਮਾਰੇ ਮਿਹਣੇ, ਅੱਜ 125 ਬੱਚਿਆਂ ਨੂੰ ਪੜ੍ਹਾ ਰਹੀ ਟਿਊਸ਼ਨ

04/05/2022 10:45:55 AM

ਫਰੀਦਾਬਾਦ- ਛੱਤੀਸਗੜ੍ਹ ਦੇ ਜ਼ਿਲ੍ਹੇ ਰਾਏਗੜ੍ਹ ਦੇ ਪਿੰਡ ਏਕਤਾਲ ਵਾਸੀ ਸ਼ਿਲਪਕਾਰ ਧਨੀਰਾਮ ਝੋਰਕਾ ਦਾ ਪਰਿਵਾਰ 35ਵੇਂ ਕੌਮਾਂਤਰੀ ਹਸਤਸ਼ਿਲਪ ਮੇਲੇ 'ਚ ਆਇਆ, ਜਿਨ੍ਹਾਂ ਦੇ ਪਿੰਡ 'ਚ ਕੋਈ ਧੀਆਂ ਨੂੰ ਪੜ੍ਹਨ ਸਕੂਲ ਨਹੀਂ ਭੇਜਦਾ ਸੀ। ਪਿੰਡ 'ਚ ਕੋਈ 5ਵੀਂ ਪਾਸ ਨਹੀਂ ਸੀ। ਸ਼ਿਲਪਕਾਰ ਨੇ ਧੀ ਸੁਨੀਤਾ ਨੂੰ ਪੜ੍ਹਨ ਭੇਜਿਆ। ਸਮਾਜ ਦੇ ਲੋਕ ਮਿਹਣੇ ਮਾਰਨ ਲੱਗੇ, ਗਲਤ ਟਿੱਪਣੀਆਂ ਤੱਕ ਕੀਤੀਆਂ ਪਰ ਉਹ ਨਹੀਂ ਮੰਨੇ ਅਤੇ ਧੀ ਨੂੰ ਪੜ੍ਹਾਇਆ ਤੇ ਜੈਪੁਰ ਤੋਂ ਡਿਜ਼ਾਈਨਿੰਗ ਦਾ ਕੋਰਸ ਕੀਤਾ। ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਕੇ ਹੁਣ ਸ਼ਿਲਪਕਾਰੀ ਦੇ ਨਾਲ-ਨਾਲ ਆਪਣੇ ਪਿੰਡ ਦੇ 125 ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਂਦੀ ਹੈ। ਬੇਟੀ ਪਿੰਡ ਦੀ ਪਹਿਲੀ ਗਰੈਜੂਏਟ ਹੈ। ਇਹ ਦੇਖ ਸਾਰਿਆਂ ਨੂੰ ਕੁੜੀਆਂ ਨੂੰ ਸਕੂਲ ਭੇਜਣਾ ਸ਼ੁਰੂ ਕੀਤਾ ਹੈ।

ਧੀ ਨੂੰ ਪੜ੍ਹਾਉਣ  ਲਈ ਸੁਣੇ ਲੋਕਾਂ ਦੇ ਮਿਹਣੇ
ਨੀਰਾਮ ਝੋਰਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਹੀ ਨਹੀਂ ਸਗੋਂ ਪੂਰੇ ਪਿੰਡ 'ਚ ਕੋਈ ਗਰੈਜੂਏਟ ਨਹੀਂ ਹੈ। ਬੇਟੀ ਨੂੰ ਪੜ੍ਹਾਉਣ ਲਈ ਪਿੰਡ ਦੇ ਮਿਹਣੇ ਸੁਣਨ ਨੂੰ ਮਿਲੇ। ਬੇਟੀ ਨੂੰ ਲੈ ਕੇ ਗਲਤ ਟਿੱਪਣੀਆਂ ਕੀਤੀਆਂ ਗਈਆਂ। ਬੇਟੀ ਦੇ ਵਿਗੜਨ ਤੱਕ ਦੇ ਦੋਸ਼ ਸੁਣੇ। 

ਪ੍ਰਸ਼ਾਸਿਕ ਸੇਵਾ ਲਈ ਕੀਤੀ ਗਰੈਜੂਏਸ਼ਨ
25 ਸਾਲਾ ਸੁਨੀਤਾ ਨੇ ਦੱਸਿਆ ਕਿ ਪਿੰਡ 'ਚ ਕਈ ਵਾਰ ਅਧਿਕਾਰੀ ਢੋਕਰਾ ਕਲਾ ਖਰੀਦਣ ਆਉਂਦੇ ਸਨ। ਉਨ੍ਹਾਂ ਨੂੰ ਦੇਖ ਕੇ ਮਨ 'ਚ ਪ੍ਰਸ਼ਾਸਨਿਕ ਤਿਆਰੀ ਕਰਨ ਦਾ ਮਨ ਬਣਾਇਆ। ਇਸ ਲਈ ਗਰੈਜੂਏਟ ਹੋਣਾ ਜ਼ਰੂਰੀ ਹੈ। ਹੁਣ ਪ੍ਰਸ਼ਾਸਨਿਕ ਤਿਆਰੀ 'ਚ ਜੁਟੀ ਹਾਂ।

ਸੁਨੀਤਾ ਦਾ ਪਿਤਾ 5ਵੀਂ ਅਤੇ ਮਾਂ ਦੂਜੀ ਜਮਾਤ ਪਾਸ
ਸੁਨੀਤਾ ਨੇ ਦੱਸਿਆ ਕਿ ਹਾਲੇ ਵੀ ਪਿੰਡ 'ਚ ਬੱਚੇ ਪੂਰਾ ਦਿਨ ਖੇਡਦੇ ਰਹਿੰਦੇ ਹਨ। ਕੋਈ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ 'ਤੇ ਜ਼ੋਰ ਨਹੀਂ ਦਿੰਦਾ। ਉਨ੍ਹਾਂ ਨੇ ਪੂਰੇ ਕੋਰੋਨਾ ਕਾਲ 'ਚ ਪਿੰਡ ਦੇ ਬੱਚਿਆਂ ਨੂੰ ਇਕੱਠੇ ਕਰ ਕੇ ਉਨ੍ਹਾਂ ਨੂੰ ਟਿਊਸ਼ਨ ਦੇਣੀ ਸ਼ੁਰੂ ਕੀਤੀ। ਕਰੀਬ 125 ਬੱਚਿਆਂ ਨੂੰ ਟਿਊਸ਼ਨ ਪੜ੍ਹਾ ਚੁਕੀ ਹਾਂ। ਉਨ੍ਹਾਂ ਨੂੰ ਦੇਖ ਕੇ ਹੁਣ ਪਿੰਡ ਦੀਆਂ ਕੁਝ ਕੁੜੀਆਂ ਪੜ੍ਹਨ ਲਈ ਨਿਕਲਣ ਲੱਗੀਆਂ ਹਨ। ਪਿਤਾ ਧਨੀਰਾਮ 5ਵੀਂ ਅਤੇ ਮਾਂ ਧਨਵਤੀ ਦੂਜੀ ਜਮਾਤ ਪਾਸ ਹੈ।


DIsha

Content Editor

Related News