ਗੁਜਰਾਤ: ਜਦੋਂ ਭੀੜ ''ਚ ਖੜ੍ਹੇ ਵੱਡੇ ਭਰਾ ਕੋਲ ਪੁੱਜੇ ਮੋਦੀ, ਪੈਰ ਛੂਹ ਕੇ ਲਿਆ ਆਸ਼ੀਰਵਾਦ

12/14/2017 3:30:58 PM

ਗਾਂਧੀਨਗਰ— ਗੁਜਰਾਤ ਵਿਧਾਨ ਸਭਾ ਚੋਣਾਂ ਦਾ ਆਖਰੀ ਪੜਾਅ 'ਚ 93 ਸੀਟਾਂ 'ਤੇ ਵੋਟਿੰਗ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਥੇ ਸ਼ਹਿਰ ਦੇ ਰਾਣਿਪ ਇਲਾਕੇ ਦੇ ਨਿਸ਼ਾਨ ਸਕੂਲ ਬੂਥ 'ਤੇ ਵੋਟਿੰਗ ਕੀਤੀ। ਭਾਜਪਾ ਦਾ ਗੜ੍ਹ ਕਹੇ ਜਾਣ ਵਾਲੇ ਸਾਬਰਮਤੀ ਵਿਧਾਨ ਸਭਾ ਖੇਤਰ ਦੇ ਅਧੀਨ ਇਸ ਬੂਥ 'ਤੇ ਵੋਟਿੰਗ ਲਈ ਮੋਦੀ ਮਹਾਰਾਸ਼ਟਰ ਤੋਂ ਇੱਥੇ ਹਵਾਈ ਅੱਡੇ 'ਤੇ ਆਉਣ ਤੋਂ ਬਾਅਦ ਦੁਪਹਿਰ ਲਗਭਗ 12.10 ਵਜੇ ਸਿੱਧੇ ਨਿਸ਼ਾਨ ਸਕੂਲ ਪੁੱਜੇ। ਮੋਦੀ ਦੇ ਸਵਾਗਤ ਲਈ ਪਹਿਲਾਂ ਤੋਂ ਹੀ ਕਾਫੀ ਭੀੜ ਜੁਟੀ ਹੋਈ ਸੀ। ਉਨ੍ਹਾਂ ਨੂੰ ਦੇਖਣ ਲਈ ਲੋਕ ਨੇੜੇ-ਤੇੜੇ ਦੇ ਘਰਾਂ ਦੀਆਂ ਛੱਤਾਂ 'ਤੇ ਚੜ੍ਹੇ ਹੋਏ ਸਨ।ਭੀੜ ਦਰਮਿਆਨ ਪੀ.ਐੱਮ. ਮੋਦੀ ਦੇ ਵੱਡੇ ਭਰਾ ਸੋਮਾਭਾਈ ਮੋਦੀ ਵੀ ਖੜ੍ਹੇ ਸਨ। ਪੀ.ਐੱਮ. ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਸਕਿਓਰਿਟੀ ਦਾ ਘੇਰਾ ਤੋੜ ਕੇ ਸਿੱਧੇ ਆਪਣੇ ਵੱਡੇ ਭਰਾ ਕੋਲ ਪੁੱਜ ਗਏ ਅਤੇ ਉਨ੍ਹਾਂ ਦੇ ਪੈਰ ਛੂਹੇ। ਸੋਮਾਭਾਈ ਨੇ ਵੀ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਫਿਰ ਹੱਥ ਮਿਲਾਇਆ। ਮੋਦੀ ਉੱਥੇ ਖੜ੍ਹੇ ਕਈ ਲੋਕਾਂ ਨੂੰ ਵੀ ਮਿਲੇ। ਉਸ ਦੇ ਬਾਅਦ ਉਹ ਵੋਟ ਪਾਉਣ ਗਏ। ਮੋਦੀ ਨੂੰ ਦੇਖਣ ਲਈ ਲੋਕ ਕਾਫੀ ਉਤਸੁਕ ਹੋ ਰਹੇ ਸਨ। ਉੱਥੇ ਹੀ ਜਦੋਂ ਵੋਟ ਕਰਨ ਲਈ ਲਾਈਨ 'ਚ ਖੜ੍ਹੇ ਹੋਏ ਤਾਂ ਕਈ ਲੋਕਾਂ ਨੇ ਉਨ੍ਹਾਂ ਦੀ ਫੋਟੋ ਆਪਣੇ ਮੋਬਾਇਲ 'ਚ ਖਿੱਚੀ। ਉੱਥੇ ਹੀ ਇਸ ਦੌਰਾਨ ਉਨ੍ਹਾਂ ਨੇ ਉੱਥੇ ਖੜ੍ਹੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ।