ਸਿਆਸੀ ਚੁਸਕੀ: ਜਦ ਇਕ ਸੀਟ ’ਤੇ ਲੜੇ 1033 ਉਮੀਦਵਾਰ

03/24/2024 1:38:16 PM

ਨੈਸ਼ਨਲ ਡੈਸਕ- ਅਜਿਹਾ ਬਹੁਤ ਘੱਟ ਹੁੰਦਾ ਹੈ ਜਦ ਇਕ ਸੀਟ ’ਤੇ 100 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹੋਣ ਪਰ ਇਤਿਹਾਸ ’ਚ ਇਕ ਅਜਿਹੀ ਵੀ ਚੋਣ ਹੋਈ ਹੈ, ਜਦ ਇਕ ਸੀਟ ’ਤੇ 1033 ਉਮੀਦਵਾਰਾਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ। ਇਹ ਗੱਲ ਹੈ ਸਾਲ 1996 ’ਚ ਤਾਮਿਲਨਾਡੂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੀ। ਸੂਬੇ ਦੀਆਂ ਹੋਰ ਸੀਟਾਂ ਵਾਂਗ ਮੋਡਾਕੁਰੀਚੀ ਸੀਟ ’ਤੇ ਚੋਣ ਹੋ ਰਹੀ ਸੀ ਪਰ ਇਥੇ ਚੋਣ ਮੈਦਾਨ ’ਚ 30-40 ਨਹੀਂ ਸਗੋਂ 1033 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ। ਇਹ ਸੀਟ ਸੂਬੇ ਦੇ ਇਰੋਡ ਜ਼ਿਲ੍ਹੇ ਦੇ ਤਹਿਤ ਆਉਂਦੀ ਹੈ। ਚੋਣ ਮੈਦਾਨ ’ਚ 1000 ਤੋਂ ਜ਼ਿਆਦਾ ਉਮੀਦਵਾਰ ਹੋਣ ਦੇ ਕਾਰਨ ਚੋਣ ਕਮਿਸ਼ਨ ਨੂੰ ਬੈਲੇਟ ਪੇਪਰ ਨਹੀਂ ਸਗੋਂ ਬੈਲੇਟ ਬੁੱਕ ਛਪਵਾਉਣੀ ਪਈ ਸੀ ਅਤੇ ਹਰ ਬੈਲੇਟ ਬੁੱਕ ’ਚ ਸਾਰੇ ਉਮੀਦਵਾਰਾਂ ਦੇ ਨਾਂ ਲਿਖੇ ਗਏ ਸਨ, ਜਿਸ ਕਾਰਨ ਵੋਟਰਾਂ ਨੂੰ ਨਾਂ ਲੱਭਣ ’ਚ ਕਾਫੀ ਮੁਸ਼ਕਲ ਹੋਈ।

ਇਹ ਵੀ ਪੜ੍ਹੋ- ਗਠਜੋੜ ਟੁੱਟਿਆ ਪਰ ਫਿਰ ਵੀ ਮਿਲੇ ਨੇ ਦਿਲ! ਲੋਕ ਸਭਾ ਚੋਣਾਂ 'ਚ BJP-JJP ਵਿਚਾਲੇ ਹੋਵੇਗਾ 'ਦੋਸਤਾਨਾ ਮੁਕਾਬਲਾ'

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਹਰੇਕ ਵੋਟਰ ਲਈ ਵੋਟਿੰਗ ਦੀ ਵਿਵਸਥਾ ਕਰਦਾ ਹੈ ਅਤੇ ਕਿੰਨੇ ਵੀ ਉਮੀਦਵਾਰ ਹੋਣ ਉਨ੍ਹਾਂ ਲਈ ਵੀ ਚੋਣ ਕਮਿਸ਼ਨ ਹੀ ਵਿਵਸਥਾ ਕਰਦਾ ਹੈ। ਇਨ੍ਹਾਂ ਚੋਣਾਂ ’ਚ ਵੀ ਅਜਿਹਾ ਹੀ ਕੀਤਾ ਗਿਆ। ਹਾਲਾਂਕਿ ਚੋਣ ਕਮਿਸ਼ਨ ਨੇ ਚੋਣਾਂ ਦੀ ਤਾਰੀਖ਼ ਨੂੰ ਅੱਗੇ ਵਧਾ ਦਿੱਤਾ ਸੀ ਅਤੇ ਜ਼ਮਾਨਤ ਰਾਸ਼ੀ ’ਚ ਵੀ ਵਾਧਾ ਕਰ ਦਿੱਤਾ ਸੀ। ਦਰਅਸਲ ਫੈੱਡਰੇਸ਼ਨ ਆਫ ਫਾਰਮਰਜ਼ ਐਸੋਸੀਏਸ਼ਨ ਨਾਂ ਦੀ ਸੰਸਥਾ ਦੇ ਇਕ ਵਿਰੋਧ ਕਾਰਨ ਇੰਨੇ ਲੋਕਾਂ ਨੇ ਚੋਣ ਲੜਣ ਦਾ ਫੈਸਲਾ ਕੀਤਾ ਸੀ। ਇਸ ਸੰਸਥਾ ਨਾਲ ਜੁੜੇ ਲੋਕਾਂ ਨੇ ਵੱਧ ਤੋਂ ਵੱਧ ਉਮੀਦਵਾਰੀ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿ ਸਰਕਾਰ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾ ਸਕੇ। ਇਥੇ 1033 ਕਿਸਾਨਾਂ ਨੇ ਨੇਤਾਵਾਂ ਦੇ ਨਾਲ ਪਰਚੇ ਦਾਖਲ ਕਰ ਦਿੱਤੇ। ਉਸ ਸਮੇਂ ਗੈਰ-ਰਾਖਵੀਂਆਂ ਸੀਟਾਂ ’ਤੇ 250 ਰੁਪਏ ਅਤੇ ਐੱਸ. ਸੀ./ਐੱਸ. ਟੀ. ਵਰਗ ਲਈ ਰਾਖਵੀਆਂ ਸੀਟਾਂ ’ਤੇ 125 ਰੁਪਏ ਦੀ ਜ਼ਮਾਨਤ ਰਾਸ਼ੀ ਦੇਣੀ ਪੈਂਦੀ ਸੀ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: BJP ਨੇ ਚੋਣ ਮੈਦਾਨ 'ਚ ਉਤਾਰੇ 6 ਸਾਬਕਾ ਮੁੱਖ ਮੰਤਰੀ, ਖੱਟੜ ਸਣੇ ਇਹ ਆਗੂ ਲੜਨਗੇ ਚੋਣ

ਇਲੈਕਸ਼ਨ ਸਪੈਸ਼ਲ

1957 ’ਚ ਆਜ਼ਾਦ ਭਾਰਤ ਦੀਆਂ ਦੂਜੀਆਂ ਲੋਕ ਸਭਾ ਚੋਣਾਂ ’ਚ 1519 ਉਮੀਦਵਾਰ ਮੈਦਾਨ ’ਚ ਸਨ
1957 ’ਚ ਲੋਕ ਸਭਾ ਦੀਆਂ ਦੂਜੀਆਂ ਚੋਣਾਂ ਦੌਰਾਨ 2,20,478 ਪੋਲਿੰਗ ਬੂਥ ਬਣਾਏ ਗਏ ਸਨ
1957 ’ਚ ਲੋਕ ਸਭਾ ਦੀਆਂ ਦੂਜੀਆਂ ਚੋਣਾਂ ਸਮੇਂ ਦੇਸ਼ ’ਚ ਲੋਕ ਸਭਾ ਹਲਕਿਂ ਦੀ ਗਿਣਤੀ 403 ਸੀ ਅਤੇ ਇਨ੍ਹਾਂ 403 ਹਲਕਿਆਂ ’ਚ 494 ਸੰਸਦ ਮੈਂਬਰ ਚੁਣੇ ਗਏ ਸਨ
1957 ’ਚ ਲੋਕ ਸਭਾ ਦੀਆਂ ਚੋਣਾਂ ’ਚ 19.30 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਸਨ
1957 ’ਚ ਲੋਕ ਸਭਾ ਦੀਆਂ ਦੂਜੀਆਂ ਚੋਣਾਂ ਦੌਰਾਨ 47.74 ਫੀਸਦੀ ਵੋਟਿੰਗ ਹੋਈ

ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫ਼ਿਕੇਸ਼ਨ ਕੀਤੀ ਜਾਰੀ

ਇਲੈਕਸ਼ਨ ਨਾਲੇਜ

ਕੀ ਨਾਮਜ਼ਦਗੀ ਪੱਤਰ ’ਚ ਗਲਤ ਸੂਚਨਾ ਦੇਣ ’ਤੇ ਨਾਮਜ਼ਦਗੀ ਪੱਤਰ ਗਲਤ ਹੋ ਸਕਦਾ ਹੈ?
ਜਵਾਬ- ਨਾਮਜ਼ਦਗੀ ਪੱਤਰ ’ਚ ਗਲਤ ਸੂਚਨਾ ਦੇਣ ’ਤੇ ਰਿਟਰਨਿੰਗ ਅਫਸਰ ਨਾਮਜ਼ਦਗੀ ਪੱਤਰ ਰੱਦ ਨਹੀਂ ਕਰਦਾ, ਹਾਲਾਂਕਿ ਉਸ ਨੂੰ ਰਿਪ੍ਰੈਜ਼ੈਂਸ਼ਨ ਆਫ ਪੀਪਲ ਐਕਟ 1951 ਦੀ ਧਾਰਾ 36 ਤਹਿਤ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਅਧਿਕਾਰ ਹੈ।

ਜਦ ਉਮੀਦਵਾਰ ਨੂੰ ਮਿਲੀ ਜ਼ੀਰੋ ਵੋਟ

ਉਂਝ ਤਾਂ ਦੇਸ਼ ਦੇ ਇਤਿਹਾਸ ’ਚ ਕਈ ਰਿਕਾਰਡ ਬਣੇ ਹਨ ਪਰ ਕਈ ਵਾਰ ਕੁਝ ਰਿਕਾਰਡ ਅਜਿਹੇ ਬਣ ਜਾਂਦੇ ਹਨ, ਜੋ ਟੁੱਟਦੇ ਹੀ ਨਹੀਂ ਹਨ। ਅਜਿਹਾ ਹੀ ਇਕ ਮਜ਼ੇਦਾਰ ਰਿਕਾਰਡ 1957 ਦੀਆਂ ਦੂਜੀਆਂ ਲੋਕ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਦੀ ਮੈਨਪੁਰੀ ਲੋਕ ਸਭਾ ਸੀਟ ’ਤੇ ਬਣਿਆ ਸੀ, ਜਿਥੇ ਇਕ ਆਜ਼ਾਦ ਉਮੀਦਵਾਰ ਨੂੰ ਕੋਈ ਵੋਟ ਨਹੀਂ ਮਿਲੀ। ਇਸ ਸੀਟ ’ਤੇ ਉਸ ਸਮੇਂ 6 ਉਮੀਦਵਾਰ ਮੈਦਾਨ ’ਚ ਸਨ। ਪੀ. ਐੱਸ. ਪੀ. ਤੋਂ ਬੰਸੀ ਲਾਲ ਧਨਗਰ ਚੋਣ ਲੜ ਰਹੇ ਸਨ ਅਤੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਬਾਦਸ਼ਾਹ ਦੇ ਨਾਲ ਸੀ। ਬੰਸੀ ਲਾਲ ਨੂੰ ਇਨ੍ਹਾਂ ਚੋਣਾਂ ’ਚ 59,902 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਬਾਦਸ਼ਾਹ ਨੂੰ 56,072 ਵੋਟਾਂ ਪਈਆਂ ਅਤੇ ਬੰਸੀ ਲਾਲ ਜੇਤੂ ਐਲਾਨੇ ਗਏ।

ਇਹ ਵੀ ਪੜ੍ਹੋ-  ਸਾਲ 1951 ਤੋਂ ਲੈ ਕੇ ਹੁਣ ਤੱਕ 71 ਹਜ਼ਾਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਜਾਣੋ ਕਿੱਥੇ ਹੁੰਦਾ ਹੈ ਰਾਸ਼ੀ ਦਾ ਇਸਤੇਮਾਲ

ਤੀਜੇ ਨੰਬਰ ’ਤੇ ਭਾਰਤੀ ਜਨ ਸੰਘ ਦੇ ਉਮੀਦਵਾਰ ਜਗਦੀਸ਼ ਸਿੰਘ ਰਹੇ, ਜਿਨ੍ਹਾਂ ਨੂੰ 46,627 ਵੋਟਾਂ ਪਈਆਂ। ਇਸ ਤੋਂ ਇਲਾਵਾ ਮਣੀ ਰਾਮ, ਪੁੱਟੂ ਸਿੰਘ ਅਤੇ ਸ਼ੰਕਰ ਲਾਲ ਇਨ੍ਹਾਂ ਚੋਣਾਂ ’ਚ ਬਤੌਰ ਆਜ਼ਾਦ ਉਮੀਦਵਾਰ ਕਿਸਮਤ ਅਜ਼ਮਾ ਰਹੇ ਸਨ। ਮਣੀ ਰਾਮ ਨੂੰ 17,972 ਵੋਟਾਂ ਪਈਆਂ ਅਤੇ ਪੁੱਟੂ ਸਿੰਘ ਨੂੰ ਵੀ ਸਖਤ ਮਿਹਨਤ ਤੋਂ ਬਾਅਦ 16,177 ਵੋਟਾਂ ਪਈਆਂ ਪਰ ਸ਼ੰਕਰ ਲਾਲ ਦਾ ਖੁਦ ਦਾ ਵੋਟ ਵੀ ਤਕਨੀਕੀ ਕਾਰਨਾਂ ਕਾਰਨ ਰੱਦ ਹੋ ਗਿਆ। ਵੋਟਾਂ ਦੀ ਗਿਣਤੀ ਤੋਂ ਬਾਅਦ ਆਏ ਨਤੀਜਿਆਂ ’ਚ ਉਨ੍ਹਾਂ ਨੂੰ ਕੋਈ ਵੋਟ ਨਹੀਂ ਮਿਲੀ। ਗਿਣਤੀ ਦੇ ਇਹ ਅੰਕੜੇ ਅੱਜ ਵੀ ਚੋਣ ਕਮਿਸ਼ਨ ਦੇ 1957 ਦੇ ਨਤੀਜਿਆਂ ’ਚ ਮੌਜੂਦ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Tanu

This news is Content Editor Tanu