ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ

05/03/2022 11:24:48 AM

ਗੈਜੇਟ ਡੈਸਕ– ਵਟਸਐਪ ਨੇ ਮਾਰਚ ’ਚ 18.05 ਲੱਖ ਭਾਰਤੀ ਖਾਤਿਆਂ ’ਤੇ ਬੈਨ ਲਾ ਦਿੱਤਾ। ਅਜਿਹਾ ਯੂਜ਼ਰਜ਼ ਵੱਲੋਂ ਮਿਲੀਆਂ ਸ਼ਿਕਾਇਤਾਂ ਅਤੇ ਇਸ ਮੰਚ ’ਤੇ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਨੂੰ ਰੋਕਣ ਲਈ ਅੰਦਰੂਨੀ ਵਿਵਸਥਾ ਦੇ ਤਹਿਤ ਕੀਤਾ ਗਿਆ। ਸੋਸ਼ਲ ਮੀਡੀਆ ਕੰਪਨੀ ਦੀ ਮਹੀਨਾਵਾਰੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ ਲਾਗੂ ਹੋਏ ਨਵੇਂ ਸੂਚਨਾ ਤਕਨੀਕੀ (ਆਈ. ਟੀ.) ਨਿਯਮਾਂ ਦੇ ਤਹਿਤ 50 ਲੱਖ ਤੋਂ ਵੱਧ ਯੂਜ਼ਰਜ਼ ਵਾਲੇ ਡਿਜੀਟਲ ਮੰਚ ਲਈ ਹਰ ਮਹੀਨੇ ਅਨੁਪਾਲਨ ਰਿਪੋਰਟ ਪ੍ਰਕਾਸ਼ਿਤ ਕਰਨੀ ਜ਼ਰੂਰੀ ਹੈ।

ਇਹ ਵੀ ਪੜ੍ਹੋ– ਵਟਸਐਪ ਗਰੁੱਪ ਕਾਲ ਹੋਈ ਹੋਰ ਵੀ ਮਜ਼ੇਦਾਰ, ਹੁਣ 32 ਲੋਕ ਇਕੱਠੇ ਕਰ ਸਕਣਗੇ ਗੱਲ

ਇਸ ਰਿਪੋਰਟ ’ਚ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਹੁੰਦਾ ਹੈ। ਤਾਜ਼ਾ ਰਿਪੋਰਟ ਮੁਤਾਬਕ, 1 ਤੋਂ 31 ਮਾਰਚ, 2022 ਦੇ ਦਰਮਿਆਨ ਵਟਸਐਪ ਨੇ 18.05 ਲੱਖ ਭਾਰਤੀ ਖਾਤਿਆਂ ਦੀ ਦੁਰਵਰਤੋਂ ਦੀ ਜਾਣਕਾਰੀ ਸਾਹਮਣੇ ਆਉਣ ’ਤੇ ਇਨ੍ਹਾਂ ’ਤੇ ਬੈਨ ਲਾਇਆ ਹੈ। ਭਾਰਤੀ ਖਾਤਿਆਂ ਦੀ ਪਛਾਣ +91 ਫੋਨ ਨੰਬਰ ਰਾਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਮੇਟਾ ਦੀ ਮਾਲਕੀ ਵਾਲੇ ਵਟਸਐਪ ਨੇ ਫਰਵਰੀ ’ਚ 14.26 ਲੱਖ ਭਾਰਤੀ ਖਾਤਿਆਂ ’ਤੇ ਬੈਨ ਲਾਇਆ ਸੀ।

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ

Rakesh

This news is Content Editor Rakesh