‘ਕੁਝ ਦਿਨ ਚਿਕਨ, ਮਟਨ ਨਹੀਂ ਖਾਵਾਂਗੇ ਤਾਂ ਕੀ ਹੋ ਜਾਵੇਗਾ?’

04/15/2020 9:00:41 PM

ਨਵੀਂ ਦਿੱਲੀ- ‘‘ਤੁਸੀਂ ਕੁਝ ਦਿਨਾਂ ਤਕ ਚਿਕਨ ਅਤੇ ਮਟਨ ਨਹੀਂ ਖਾਓਗੇ ਤਾਂ ਕੀ ਹੋ ਜਾਵੇਗਾ?’’ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਗੱਲ ਕਹੀ। ਅਸਲ ’ਚ ਇਕ ਪਟੀਸ਼ਨਕਰਤਾ ਚਿਕਨ ਅਤੇ ਮਟਨ ਨੂੰ ਜ਼ਰੂਰੀ ਵਸਤਾਂ ਦੀ ਸੂਚੀ ’ਚ ਸ਼ਾਮਿਲ ਕਰਨ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਪਟੀਸ਼ਨਕਰਤਾ ਨੇ ਆਪਣੀ ਅਰਜ਼ੀ ’ਚ ਕਿਹਾ ਸੀ ਕਿ ਉਹ ਗ੍ਰੋਸਰੀਜ਼ ਦੇ ਨਾਲ-ਨਾਲ ਚਿਕਨ ਅਤੇ ਮਟਨ ਦੀ ਤਲਾਸ਼ ’ਚ ਆਪਣੇ ਘਰ ਤੋਂ ਨਿਕਲਿਆ ਸੀ ਪਰ ਪੁਲਸ ਨੇ ਉਸ ਨੂੰ ਪ੍ਰੇਸ਼ਾਨ ਕੀਤਾ। ਪਟੀਸ਼ਨਕਰਤਾ ਨੇ ਜੱਜ ਐੱਨ.ਵੀ. ਰਮਨ, ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਬੀ ਆਰ ਗਵਈ ਦੀ ਬੈਂਚ ਦੇ ਸਾਹਮਣੇ ਦਲੀਲ ਦਿੱਤੀ ਸੀ ਕਿ ਚਿਕਨ ਅਤੇ ਮਟਨ ਵੀ ਜ਼ਰੂਰੀ ਸਮੱਗਰੀ ’ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਨ ਗ੍ਰੋਸਰੀਜ਼ ਦੀ ਦੁਕਾਨਾਂ ਦੀ ਤਰ੍ਹਾਂ ਨਾਨਵੈੱਜ ਦੀ ਦੁਕਾਨਾਂ ਵੀ ਪੂਰੀ ਤਰ੍ਹਾਂ ਨਾਲ ਖੋਲ੍ਹ ਦਿੱਤੀਆਂ ਜਾਣ ਪਰ ਅਦਾਲਤ ਨੇ ਕਿਹਾ ਕਿ ਪਟੀਸ਼ਨ ਰੱਦ ਕਰ ਦਿੱਤੀ ਹੈ, ‘‘ਕੁਝ ਦਿਨਾਂ ਤਕ ਚਿਕਨ ਅਤੇ ਮਟਨ ਨਹੀਂ ਖਾਵਾਂਗੇ ਤਾਂ ਕੀ ਹੋ ਜਾਵੇਗਾ? ਤੁਸੀਂ ਬਾਹਰ ਨਿਕਲ ਕੇ ਭੀੜ ਕਿਉਂ ਵਧਾਉਣਾ ਚਾਹੁੰਦੇ ਹੋ?’’

Gurdeep Singh

This news is Content Editor Gurdeep Singh