ਨਸ਼ੇੜੀ ਨੇ 50 ਸਾਲਾ ਔਰਤ ਨੂੰ ਕੀਤਾ ਜ਼ਬਰਦਸਤੀ ਕਿੱਸ

03/18/2017 12:16:21 PM

ਮੁੰਬਈ— ਇੱਥੇ ਇਕ ਨੌਜਵਾਨ ਵੱਲੋਂ 50 ਸਾਲ ਦੀ ਔਰਤ ਨਾਲ ਕਿੱਸ ਕਰਨ ਅਤੇ ਉਸ ਦੇ ਬੁੱਲ੍ਹਾਂ ਦਾ ਮਾਸ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਜਦੋਂ ਔਰਤ ਦੁਪਹਿਰ ਨੂੰ ਟਹਿਲ ਰਹੀ ਸੀ, ਉਦੋਂ ਚਿਹਰੇ ''ਤੇ ਹੋਲੀ ਦਾ ਰੰਗ ਲਾਏ ਇਕ ਨੌਜਵਾਨ ਉਨ੍ਹਾਂ ਦੀ ਬਿਲਡਿੰਗ ''ਚ ਆ ਗਿਆ। ਉਹ ਔਰਤ ਨਾਲ ਜ਼ਬਰਦਸਤੀ ਕਰਨ ਲੱਗਾ। ਔਰਤ ਦਾ ਇਲਾਜ ਇਕ ਪ੍ਰਾਈਵੇਟ ਹਸਪਤਾਲ ''ਚ ਚੱਲ ਰਿਹਾ ਹੈ।
ਆਪਣੀ ਸ਼ਿਕਾਇਤ ''ਚ ਔਰਤ ਨੇ ਕਿਹਾ ਕਿ ਉਸ ਨੇ ਨਸ਼ੇ ''ਚ ਟੱਲੀ ਉਸ ਆਦਮੀ ਨੂੰ ਫੜ ਲਿਆ ਸੀ ਪਰ ਉਹ ਲੜਖੜਾ ਕੇ ਫਿਸਲ ਗਿਆ ਅਤੇ ਦੌੜ ਗਿਆ। ਜੋਨ4 ਦੀ ਡੀ.ਸੀ.ਪੀ. ਐਨ.ਅੰਬਿਕਾ ਨੇ ਦੱਸਿਆ ਕਿ ਅਸੀਂ ਅਣਪਛਾਤੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ।

Disha

This news is News Editor Disha