ਦੇਵੇਂਦਰ ਤੋਮਰ ਵਿਵਾਦ ਨੇ ਫੜਿਆ ਤੂਲ, ਮਾਮਲੇ 'ਚ ਨਾਂ ਆਉਣ ਮਗਰੋਂ ਮਨਜਿੰਦਰ ਸਿਰਸਾ ਨੇ ਦਿੱਤਾ ਸਪੱਸ਼ਟੀਕਰਨ

11/15/2023 1:39:19 PM

ਨਵੀਂ ਦਿੱਲੀ- ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਪੁੱਤ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਦੀਆਂ 2 ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ 'ਚ ਉਹ 500 ਕਰੋੜ ਦੇ ਲੈਣ-ਦੇਣ ਦੀ ਗੱਲ ਕਰ ਰਹੇ ਹਨ ਅਤੇ ਉਸ ਤੋਂ ਪਹਿਲਾਂ ਆਏ ਵੀਡੀਓ 'ਚ ਵੀ ਕਰੋੜਾਂ ਰੁਪਏ ਦੀ ਡੀਲ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਨਵੇਂ ਵੀਡੀਓ 'ਚ ਗੱਲਬਾਤ ਕਰਨ ਵਾਲਾ ਸ਼ਖ਼ਸ ਆਪਣਾ ਨਾਂ ਜਗਮਨਦੀਪ ਸਿੰਘ ਦੱਸ ਰਿਹਾ ਹੈ, ਜੋ ਕੈਨੇਡਾ ਦਾ ਰਹਿਣ ਵਾਲਾ ਹੈ। ਉਹ ਕਹਿੰਦਾ ਹੈ ਕਿ 4-5 ਦਿਨ ਤੋਂ ਇਕ ਵੀਡੀਓ ਵਾਇਰਲ ਹੋ ਰਿਾਹ ਹੈ। ਉਹ ਵੀਡੀਓ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਪੁੱਤ ਦੇਵੇਂਦਰ ਸਿੰਘ ਤੋਮਰ ਦਾ ਹੈ। ਵੀਡੀਓ 'ਚ ਦੂਜੀ ਆਵਾਜ਼ ਮੇਰੀ ਹੈ। ਉਹ ਵੀਡੀਓ ਮੇਰੇ ਘਰ 'ਚ ਬਣਿਆ ਹੈ। ਵੀਡੀਓ ਦੀ ਗੱਲਬਾਤ ਸਹੀ ਹੈ। ਉਸ 'ਚ ਖਨਨ ਦੀ ਕੰਪਨੀ ਤੋਂ ਪੈਸੇ ਦਾ ਲੈਣ-ਦੇਣ ਹੋਇਆ ਹੈ। ਜਗਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੇਵੇਂਦਰ ਤੋਮਰ ਨਾਲ 2018 'ਚ ਦੋਸਤੀ ਹੋਈ ਸੀ। ਉਹ ਲਾਕਡਾਊਨ ਦੇ ਸਮੇਂ ਮਾਰਚ 2020 ਨੂੰ ਦੇਵੇਂਦਰ ਨੂੰ ਮਿਲਣ ਭਾਰਤ ਆਇਆ ਸੀ। ਜਗਮਨਦੀਪ ਨੇ ਕਿਹਾ ਕਿ ਉਹ ਕੈਨੇਡਾ 'ਚ ਗਾਂਜਾ ਅਤੇ ਭੰਗ ਦੀ ਖੇਤੀ ਕਰਦਾ ਹੈ।

 

ਦੇਵੇਂਦਰ ਪ੍ਰਤਾਪ ਨੇ ਗਾਂਜੇ ਅਤੇ ਭੰਗ ਦੀ ਖੇਤੀ ਕਰਨੀ ਸੀ। ਉਸ ਸਮੇਂ ਦੇਵੇਂਦਰ ਤੋਮਰ ਨੇ ਗਾਂਜੇ ਦੀ ਖੇਤੀ ਕਰਨ ਦੀ ਇੱਛਾ ਜਤਾਈ ਸੀ ਪਰ ਪੈਸਾ ਆਉਣ 'ਤੇ ਖੇਤੀ 'ਚ ਲਗਾਉਣ ਦੀ ਗੱਲ ਕਹੀ ਸੀ। ਵੀਡੀਓ 'ਚ ਸ਼ਖ਼ਸ ਦੱਸਦਾ ਹੈ ਕਿ ਪੈਸਿਆਂ ਦਾ ਲੈਣ ਦੇਣ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਹਿਯੋਗ ਨਾਲ ਹੁੰਦਾ ਸੀ। ਉਹ ਵੀਡੀਓ 'ਚ ਦੋਸ਼ ਲਗਾਉਂਦਾ ਹੈ ਕਿ ਸਿਰਸਾ ਨਕਦੀ ਲੈ ਕੇ ਵਾਇਰ ਰਾਹੀਂ ਇਹ ਪੈਸਾ ਮੰਤਰੀ ਦੇ ਬੇਟੇ ਨੂੰ ਦੇ ਦਿੰਦਾ ਸੀ। ਉਹ ਅੱਗੇ ਕਹਿੰਦਾ ਹੈ ਕਿ ਇਹ 500 ਕਰੋੜ ਦਾ ਮਾਮਲਾ ਨਹੀਂ ਹੈ। ਇਹ 10 ਹਜ਼ਾਰ ਕਰੋੜ ਦਾ ਮਾਮਲਾ ਹੈ। ਵੀਡੀਓ 'ਚ ਸ਼ਖ਼ਸ ਦੇਵੇਂਦਰ ਤੋਮਰ ਦੀ ਪਤਨੀ ਹਰਸ਼ਿਨੀ ਦਾ ਵੀ ਜ਼ਿਕਰ ਕੇ ਉਸ ਨਾਲ ਉਸ ਦੀ ਚੈਟ ਦਿਖਾਉਂਦਾ ਹੈ। ਅੱਗੇ ਕਹਿੰਦਾ ਹੈ ਕਿ ਉਨ੍ਹਾਂ ਵਲੋਂ 100 ਏਕੜ ਜ਼ਮੀਨ ਬੇਨਾਮੀ ਕੰਪਨੀਆਂ ਦੇ ਨਾਂ 'ਤੇ ਖਰੀਦੀ ਗਈ ਹੈ। ਵਾਇਰਲ ਵੀਡੀਓ 'ਚ ਏਅਰਪੋਰਟ 'ਤੇ ਰੁਕੀ ਪਾਰਸਲ ਦੇ ਜ਼ਿਕਰ ਬਾਰੇ ਕਿਹਾ ਹੈ ਕਿ ਉਸ 'ਚ ਮੇਕਅੱਪ ਅਤੇ ਗਾਂਜਾ ਸੀ। 

 

ਉੱਥੇ ਹੀ ਇਸ ਮਾਮਲੇ 'ਚ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਗੁਰਦੁਆਰਾ ਕਮੇਟੀ ਦਾ ਨਾਂ ਵੀ ਸਾਹਮਣੇ ਆਉਣ 'ਤੇ ਸਿਰਸਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਵੀਡੀਓ 'ਚ ਦਿੱਸਣ ਵਾਲੇ ਸ਼ਖ਼ਸ ਨੂੰ ਜਾਣਦੇ ਹਨ ਅਤੇ ਨਾ ਹੀ ਮੰਤਰੀ ਤੋਮਰ ਨਾਲ ਕਦੇ ਖ਼ਾਸ ਮੁਲਾਕਾਤ ਹੋਈ ਹੈ। ਮੇਰੇ ਪ੍ਰਧਾਨ ਰਹਿੰਦੇ ਹਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਕ ਖਾਤਿਆਂ 'ਚ ਕਦੇ 20 ਲੱਖ ਰੁਪਏ ਤੋਂ ਵੱਧ ਦੀ ਟਰਾਂਜੈਕਸ਼ਨ ਨਹੀਂ ਹੋਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha