ਵੈਸਟਰਨ ਟਾਇਲਟ, ਟੀ.ਵੀ. ਤੇ ਕਿਤਾਬਾਂ ਤਿਹਾੜ ''ਚ ਚਿਦਾਂਬਰਮ ਨੂੰ ਮਿਲਣਗੀਆਂ ਇਹ ਸੁਵਿਧਾਵਾਂ

09/05/2019 7:59:06 PM

ਨਵੀਂ ਦਿੱਲੀ — ਦਿੱਲੀ ਦੀ ਸੀ.ਬੀ.ਆਈ. ਕੋਰਟ ਨੇ ਆਈ.ਐੱਨ.ਐੱਕਸ. ਮੀਡੀਆ ਮਾਮਲੇ 'ਚ ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਕਾਂਗਰਸ ਦੇ ਵੱਡੇ ਨੇਤਾ ਪੀ. ਚਿਦਾਂਬਰਮ 19 ਸਤੰਬਰ ਤਕ ਲਈ ਤਿਹਾੜ ਜੇਲ ਭੇਜ ਦਿੱਤਾ ਹੈ। ਵੀਰਵਾਰ ਨੂੰ ਸੁਣਵਾਈ ਦੌਰਾਨ ਪੀ. ਚਿਦਾਂਬਰਮ ਨੇ ਤਿਹਾੜ ਜੇਲ 'ਚ ਵੈਸਟਰਨ ਟਾਇਲਟ, ਚਸ਼ਮਾ, ਦਵਾਈਆਂ, ਸੁਰੱਖਿਆ ਤੇ ਵੱਖਰੇ ਬੈਰਕ ਦੀ ਮੰਗ ਕੀਤੀ ਹੈ।
ਇਸ ਦੇ ਲਈ ਪੀ. ਚਿਦਾਂਬਰਮ ਵੱਲੋਂ ਕੋਰਟ 'ਚ ਪੇਸ਼ ਹੋਏ ਐਡਵੋਕੇਟ ਕਪਿਲ ਸਿੱਬਲ ਨੇ ਇਕ ਅਰਜ਼ੀ ਦਾਖਲ ਕੀਤਾ ਹੈ। ਇਸ ਤੋਂ ਬਾਅਦ ਕੋਰਟ ਨੇ ਚਿਦਾਂਬਰਮ ਨੂੰ ਜੇਲ 'ਚ ਸਾਰੀਆਂ ਸੁਵਿਧਾਵਾਂ ਦੇਣ ਦੀ ਮਨਜ਼ੂਰੀ ਦੇ ਦਿੱਤੀ। ਕਪਿਲ ਸਿੱਬਲ ਨੇ ਕੋਰਟ ਨੂੰ ਕਿਹਾ ਕਿ ਪੀ. ਚਿਦਾਂਬਰਮ ਇੰਡੀਅਨ ਟਾਇਲਟ 'ਚ ਬੈਠ ਨਹੀਂ ਪਾਉਂਦੇ ਹਨ। ਲਿਹਾਜ਼ਾ ਉਨ੍ਹਾਂ ਨੂੰ ਵੈਸਟਰਨ ਟਾਇਲਟ ਮੁਹੱਈਆ ਕਰਵਾਇਆ ਜਾਵੇ। ਨਾਲ ਹੀ ਚਿਦਾਂਬਰਮ ਨੂੰ ਜੇਲ ਪਰਿਸਰ 'ਚ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ।
ਸੀ.ਬੀ.ਆਈ. ਕੋਰਟ 'ਚ ਐਡਵੋਕੇਟ ਕਪਿਲ ਸਿੱਬਲ ਨੇ ਕਿਹਾ ਕਿ ਪੀ. ਚਿਦਾਂਬਰਮ ਨੂੰ ਪਹਿਲਾਂ ਤੋਂ ਹੀ ਜੈਡ ਕੈਟੇਗਰੀ ਦੀ ਸੁਰੱਖਿਆ ਮਿਲੀ ਹੋਈ ਹੈ। ਲਿਹਾਜ਼ਾ ਉਨ੍ਹਾਂ ਨੂੰ ਜੇਲ ਪਰਿਸਰ 'ਚ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਸਿੱਬਲ ਨੇ ਕਿਹਾ ਕਿ ਪੀ. ਚਿਦਾਂਬਰਮ ਨੂੰ ਵੱਖਰੇ ਬੈਰਕ 'ਚ ਰੱਖਿਆ ਜਾਵੇ, ਕਿਉਂਕਿ ਉਹ ਦੂਜੇ ਨਾਲ ਬੈਰਕ 'ਚ ਨਹੀਂ ਰਹਿਣਾ ਚਾਹੁੰਦੇ ਹਨ।