ਵਿੰਗ ਕਮਾਂਡਰ ਅਭਿਨੰਦਨ ਦੀ ਬਹਾਦਰੀ ਤੋਂ ਬਾਅਦ ਬਦਲਿਆ ਪੂਰੀ ਯੂਨਿਟ ਦਾ ਨਾਂ

05/15/2019 8:31:32 PM

ਨਵੀਂ ਦਿੱਲੀ— ਪਾਕਿਸਤਾਨ ਜਾ ਕੇ ਬਹਾਦਰੀ ਦਿਖਾਉਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਦੀ ਬਹਾਦਰੀ ਦੇ ਕਾਰਨਾਮੇ ਨੇ ਉਨ੍ਹਾਂ ਦੀ ਯੂਨਿਟ ਦੀ ਪਛਾਣ ਬਦਲ ਦਿੱਤੀ ਹੈ। 51ਵੀਂ ਸਕਾਵਡਰਨ 'ਚ ਤਾਇਨਾਤ ਸਾਰੇ ਬਾਇਸਨ ਜੈਟਸ ਦੇ ਪਾਇਲਟ ਜੀ-ਸੂਟ (ਯੂਨੀਫਾਰਮ) 'ਤੇ 'Falcon Slayer' ਬੈਜ (ਬਿੱਲਾ) ਲਗਾ ਰਹੇ ਹਨ। ਹੁਣ ਇਸ ਯੂਨਿਟ ਨੂੰ 'ਫਾਲਕਨ ਸਲੇਅਰਸ' ਦੇ ਨਾਂ ਨਾਲ ਵੀ ਜਾਣਿਆ ਜਾਵੇਗਾ।

ਇਸ ਬੈਜ 'ਤੇ 'Falcon Slayer' ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਇਸ 'ਚ ਪਾਕਿਸਤਾਨ ਦੇ ਐੱਫ-16 ਜਹਾਜ਼ ਨੂੰ ਭਾਰਤੀ ਫਾਈਟਰ ਪਲੇਨ ਡਿਗਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਅਭਿਨੰਦਨ ਦੀ ਯੂਨਿਟ ਖੁਦ ਨੂੰ AMRAAM Dodgers ਵੀ ਦੱਸ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਿਗ-21 'ਚ ਸਵਾਰ ਅਭਿਨੰਦਨ ਨੇ ਪਾਕਿਸਤਾਨੀ ਜਹਾਜ਼ ਐੱਫ-16 ਤੋਂ 4-5 ਐੱਮਰਾਮ ਮਿਜ਼ਾਇਲ ਛੱਡੀ ਸੀ। ਮਿਗ-21 ਨੇ ਇਨ੍ਹਾਂ ਸਾਰਿਆ ਨੂੰ ਡਾਜ ਦੇ ਦਿੱਤਾ ਸੀ। ਹਾਲੇ ਤਕ ਮਿਗ-21 ਬਾਇਸਨ ਫਾਇਟਰ ਜੈੱਟ ਵਾਲੀ ਇਸ ਸਕਾਵਡਰਨ ' 'ਸਵਾਰਡ ਆਰਮ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Inder Prajapati

This news is Content Editor Inder Prajapati