ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੇ 43 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ

05/10/2021 1:22:23 PM

ਕੋਲਕਾਤਾ- ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ ਘੱਟੋ-ਘੱਟ 43 ਮੈਂਬਰਾਂ ਨੂੰ ਸੋਮਵਾਰ ਨੂੰ ਰਾਜ ਭਵਨ 'ਚ ਇਕ ਸਮਾਰੋਹ 'ਚ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦਰਮਿਆਨ ਰਾਜਪਾਲ ਜਗਦੀਪ ਧਨਖੜ ਨੇ ਇਕ ਸਮਾਰੋਹ 'ਚ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਤ੍ਰਿਣਮੂਲ ਕਾਂਗਰਸ ਦੇ ਅਮਿਤ ਮਿਤਰਾ, ਬ੍ਰਤਯ ਬਾਸੂ ਅਤੇ ਰਤਿਨ ਘੋਸ਼ ਨੂੰ ਡਿਜ਼ੀਟਲ ਤਰੀਕੇ ਨਾਲ ਸਹੁੰ ਚੁਕਾਈ ਗਈ। ਮਿਤਰਾ ਇਸ ਸਮੇਂ ਅਸਵਸਥ ਹਨ ਅਤੇ ਬਾਸੂ ਅਤੇ ਘੋਸ਼ ਕੋਰੋਨਾ ਤੋਂ ਉੱਭਰ ਰਹੇ ਹਨ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ ਮੁੜ ‘ਦੀਦੀ’ ਦੀ ਸਰਕਾਰ, ਮਮਤਾ ਬੈਨਰਜੀ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਇਨ੍ਹਾਂ ਤੋਂ ਇਲਾਵਾ ਪਾਰਥ ਚੈਟਰਜੀ, ਸੁਬਰਤ ਮੁਖਰਜੀ, ਫਰਹਾਦ ਹਕੀਮ ਅਤੇ ਸਾਧਨ ਪਾਂਡੇ ਨੇ ਸਮਾਰੋਹ 'ਚ ਅਹੁਦੇ ਦੀ ਸਹੁੰ ਚੁਕੀ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜ ਸਰਕਾਰ ਦੇ ਅਧਿਕਾਰੀ ਵੀ ਹਾਜ਼ਰ ਸਨ। ਬੈਨਰਜੀ ਅੱਜ ਦਿਨ 'ਚ ਸਕੱਤਰੇਤ 'ਚ ਨਵੇਂ ਮੰਤਰੀ ਮੰਡਲ ਦੀ ਬੈਠਕ ਲੈ ਸਕਦੀ ਹੈ ਅਤੇ ਇਸ ਦੌਰਾਨ ਉਹ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਸਕਦੀ ਹੈ। ਨਵੇਂ ਮੰਤਰੀਆਂ 'ਚ 24 ਕੈਬਨਿਟ ਮੰਤਰੀ ਅਤੇ 10 ਰਾਜ ਮੰਤਰੀ (ਆਜ਼ਾਦ ਚਾਰਜ) ਸ਼ਾਮਲ ਹਨ।

ਇਹ ਵੀ ਪੜ੍ਹੋ: ਜਾਣੋ ਪੱਛਮੀ ਬੰਗਾਲ ’ਚ ਜਿੱਤ ਦੀ ਹੈਟ੍ਰਿਕ ਬਣਾਉਣ ਵਾਲੀ ਮਮਤਾ ‘ਦੀਦੀ’ ਦਾ ਹੁਣ ਤੱਕ ਦਾ ਸਿਆਸੀ ਸਫ਼ਰ

DIsha

This news is Content Editor DIsha