ਪੱਛਮੀ ਬੰਗਾਲ ''ਚ ਲਾਗੂ ਹੋਵੇਗਾ ਐੱਨ. ਆਰ. ਸੀ: ਕੈਲਾਸ਼ ਵਿਜੇਵਰਗੀਏ

09/25/2019 5:28:21 PM

ਕੋਲਕਾਤਾ—ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ) ਨੂੰ ਪੱਛਮੀ ਬੰਗਾਲ  'ਚ ਲਾਗੂ ਕੀਤਾ ਜਾਵੇਗਾ ਅਤੇ ਇੱਕ ਵੀ ਹਿੰਦੂ ਨੂੰ ਦੇਸ਼ ਨਹੀਂ ਛੱਡਣਾ ਪਵੇਗਾ। ਬੰਗਾਲ 'ਚ ਭਾਜਪਾ ਦੇ ਰਣਨੀਤੀਕਾਰ ਵਿਜੇਵਰਗੀਏ ਨੇ ਤ੍ਰਿਣਾਮੂਲ ਕਾਂਗਰਸ (ਟੀ. ਐੱਮ. ਸੀ) ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਰਣਨੀਤਿਕ ਦਲ ਅਤੇ ਰਣਨੀਤਿਕ ਐੱਨ. ਆਰ. ਸੀ 'ਤੇ ਵਹਿਮ ਫੈਲਾ ਕੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਕੈਲਾਸ਼ ਵਿਜੇਵਰਗੀਏ ਨੇ ਇੱਥੇ ਇੱਕ ਪ੍ਰੋਗਰਾਮ 'ਚ ਕਿਹਾ, ''ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੇ ਤੌਰ 'ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਐੱਨ. ਆਰ. ਸੀ.  ਲਾਗੂ ਕੀਤਾ ਜਾਵੇਗਾ ਪਰ ਕਿਸੇ ਵੀ ਹਿੰਦੂ ਨੂੰ ਦੇਸ਼ ਨਹੀਂ ਛੱਡਣਾ ਹੋਵੇਗਾ। ਹਰ ਹਿੰਦੂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।''

ਉਨ੍ਹਾਂ ਨੇ ਟੀ. ਐੱਮ. ਸੀ. ਵੱਲ ਇਸ਼ਾਰਾ ਕਰਦੇ ਹੋਏ ਕਿਹਾ ਹੈ, ''ਕੁਝ ਲੋਕ ਹਨ ਜੋ ਝੂਠ ਫੈਲਾਉਣ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।'' ਸੂਬੇ 'ਚ ਐੱਨ. ਆਰ. ਸੀ. ਲਾਗੂ ਹੋਣ ਦੀਆਂ ਅਟਕਲਾਂ ਦੌਰਾਨ ਸੈਕੜੇ ਲੋਕ ਜਨਮ ਸਰਟੀਫਿਕੇਟ ਅਤੇ ਜਰੂਰੀ ਦਸਤਾਵੇਜ ਲੈਣ ਇੱਥੇ ਅਤੇ ਪੱਛਮੀ ਬੰਗਾਲ ਦੇ ਸਾਰਿਆਂ ਹਿੱਸਿਆਂ 'ਚ ਸਰਕਾਰੀ ਅਤੇ ਨਗਰ ਨਿਗਮ ਦਫਤਰਾਂ ਦੇ ਬਾਹਰ ਲਾਈਨਾਂ 'ਚ ਖੜੇ ਦੇਖੇ ਜਾ ਰਹੇ ਹਨ।''

ਟੀ. ਐੱਮ. ਸੀ ਸਰਕਾਰ ਵੱਲੋਂ ਇਸ ਨੂੰ ਲਾਗੂ ਨਾ ਕਰਨ ਦੇ ਭਰੋਸੇ ਦੇ ਬਾਵਜੂਦ ਲੋਕ ਭੱਜ ਦੌੜ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਸ਼ਾਸ਼ਿਤ ਆਸਾਮ 'ਚ ਐੱਨ. ਆਰ. ਸੀ ਦੀ ਆਖਰੀ ਲਿਸਟ ਤੋਂ ਵੱਡੀ ਗਿਣਤੀ 'ਚ ਬੰਗਾਲੀਆਂ ਦੇ ਨਾਂ ਸ਼ਾਮਲ ਨਾ ਹੋਣ ਕਾਰਨ ਲੋਕਾਂ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਇਸ ਕਾਰਨ ਸੂਬੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।


Iqbalkaur

Content Editor

Related News