ਪੱਛਮੀ ਬੰਗਾਲ ''ਚ ''ਜੈ ਸ਼੍ਰੀਰਾਮ'' ਬੋਲਣ ''ਤੇ ਭਾਜਪਾ ਵਰਕਰਾਂ ਨੂੰ ਮਾਰੀ ਗੋਲੀ

10/11/2019 12:06:04 PM

ਕੋਲਕਾਤਾ— ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲੇ ਦੇ ਬਰੂਈਪੁਰ 'ਚ ਭਾਜਪਾ ਦੇ ਇਕ ਵਰਕਰ ਨੂੰ ਗੋਲੀ ਮਾਰ ਦਿੱਤੀ ਗਈ। 38 ਸਾਲ ਦੇ ਵਰਕਰ ਦਾ ਨਾਂ ਰਾਮ ਪ੍ਰਸਾਦ ਮੰਡਲ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਘਰ ਕੋਲ ਸੱਜੇ ਪੈਰ 'ਚ ਗੋਲੀ ਮਾਰੀ ਗਈ ਹੈ। ਭਾਜਪਾ ਦਾ ਕਹਿਣਾ ਹੈ ਕਿ ਮੰਡਲ ਨੂੰ ਇਸ ਲਈ ਗੋਲੀ ਮਾਰੀ ਗਈ ਹੈ, ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਜੈ ਸ਼੍ਰੀਰਾਮ ਦਾ ਨਾਅਰਾ ਲੱਗਾ ਰਹੇ ਸਨ, ਖਾਸ ਤੌਰ 'ਤੇ ਦੁਰਗਾ ਪੂਜਾ ਦੌਰਾਨ। ਮੰਡਲ ਦੇ ਪਰਿਵਾਰ ਨੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) 'ਤੇ ਦੋਸ਼ ਲਗਾਇਆ ਹੈ, ਕਿਉਂਕਿ ਉਨ੍ਹਾਂ ਨੇ ਜੈ ਸ਼੍ਰੀਰਾਮ ਦਾ ਨਾਅਰਾ ਲਗਾਉਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਦੱਖਣ 24 ਪਰਗਨਾ ਦੇ ਜ਼ਿਲਾ ਪ੍ਰਧਾਨ ਸੁਨੀਲ ਦਾਸ ਨੇ ਦੋਸ਼ ਲਗਾਇਆ ਹੈ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਉਭਰਨ ਤੋਂ ਬਾਅਦ ਟੀ.ਐੱਮ.ਸੀ. ਨੂੰ ਖਤਰਾ ਹੋ ਗਿਆ ਹੈ ਅਤੇ ਉਹ ਭਾਜਪਾ ਵਰਕਰਾਂ ਨੂੰ ਧਮਕਾ ਰਹੇ ਹਨ। ਸਥਾਨਕ ਟੀ.ਐੱਮ.ਸੀ. ਨੇਤਾ ਨਿਯਮਿਤ ਤੌਰ 'ਤੇ ਭਾਜਪਾ ਵਰਕਰਾਂ ਨੂੰ ਪਰੇਸ਼ਾਨ ਕਰ ਰਹੇ ਹਨ।

ਰਾਮ ਪ੍ਰਸਾਦ ਦੇ ਭਰਾ ਨਿਮਾਈ ਮੰਡਲ ਨੇ ਕਿਹਾ,''ਮੈਂ ਥੋੜ੍ਹੀ ਦੇਰ ਲਈ ਬਾਹਰ ਗਿਆ ਸੀ ਅਤੇ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਮੇਰਾ ਭਰਾ ਪੈਰ 'ਤੇ ਲੱਗੀ ਸੱਟ ਕਾਰਨ ਬੈਠਾ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਨੂੰ ਗੋਲੀ ਮਾਰੀ ਗਈ ਹੈ। ਮੇਰੀ ਦੁਰਗਾ ਪੂਜਾ ਦੇ ਫੰਡ ਨੂੰ ਲੈ ਕੇ ਇਕ ਸਮੂਹ ਨਾਲ ਲੜਾਈ ਹੋਈ ਸੀ। ਹੋ ਸਕਦਾ ਹੈ ਕਿ ਉਨ੍ਹਾਂ ਨੇ ਮੇਰੇ ਭਰਾ 'ਤੇ ਹਮਲਾ ਕੀਤਾ ਹੋਵੇ। ਇਸ ਤੋਂ ਇਲਾਵਾ ਮੇਰਾ ਭਰਾ ਸੜਕਾਂ 'ਤੇ ਜੈ ਸ਼੍ਰੀਰਾਮ ਦਾ ਨਾਅਰਾ ਲਗਾਉਂਦਾ ਸੀ, ਜੋ ਦੂਜਾ ਕਾਰਨ ਹੋ ਸਕਦਾ ਹੈ। ਪਹਿਲੇ ਵੀ ਉਸ 'ਤੇ 2 ਵਾਰ ਹਮਲਾ ਕੀਤਾ ਜਾ ਚੁੱਕਿਆ ਹੈ।'' ਰਾਮ ਪ੍ਰਸਾਦ ਮੰਡਲ ਇਸ ਸਮੇਂ ਬਰੂਈਪੁਰ ਦੇ ਹਸਪਤਾਲ 'ਚ ਭਰਤੀ ਹਨ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਟੀ.ਐੱਮ.ਸੀ. ਦੇ ਸਥਾਨਕ ਨੇਤਾ ਸ਼ਾਮ ਸੁੰਦਰ ਚੱਕਰਵਰਤੀ ਨੇ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਘਟਨਾ 'ਚ ਸ਼ਾਮਲ ਨਹੀਂ ਹੈ।


DIsha

Content Editor

Related News