ਚੱਕਰਵਾਤੀ ਤੂਫਾਨ ਅਮਫਾਨ ਨਾਲ ਪੱਛਮੀ ਬੰਗਾਲ ਦੇ ਵਿਗੜੇ ਹਾਲਾਤ, ਮਮਤਾ ਨੇ ਮੰਗੀ ਸੈਨਾ ਦੀ ਮਦਦ

05/23/2020 6:23:17 PM

ਕੋਲਕਾਤਾ-ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਚੱਕਰਵਾਤੀ ਤੂਫਾਨ ਅਮਫਾਨ ਨਾਲ ਪ੍ਰਭਾਵਿਤ ਇਲਾਕਿਆਂ 'ਚ ਜਰੂਰੀ ਸੇਵਾਵਾਂ ਨੂੰ ਫਿਰ ਤੋਂ ਬਹਾਲ ਕਰਨ ਲਈ ਸੈਨਾ ਦੀ ਮਦਦ ਮੰਗੀ ਹੈ। ਪੱਛਮੀ ਬੰਗਾਲ ਨੇ ਰੇਲਵੇ, ਬੰਦਰਗਾਹ ਅਤੇ ਨਿਜੀ ਸੰਸਥਾਨਾਂ ਤੋਂ ਚੱਕਰਵਾਤੀ ਪ੍ਰਭਾਵਿਤ ਇਲਾਕਿਆਂ 'ਚ ਜਰੂਰੀ ਸੇਵਾਵਾਂ ਬਹਾਲ ਕਰਨ ਦੀ ਮਦਦ ਮੰਗੀ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ 'ਚ ਬੁੱਧਵਾਰ ਸ਼ਾਮ ਨੂੰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਏ ਭਿਆਨਕ ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਲਗਭਗ 86 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਅਮਫਾਨ ਨੇ ਸੂਬੇ ਦੇ ਕਈ ਹਿੱਸਿਆਂ 'ਚ ਕਹਿਰ ਵਰਸਾਇਆ ਹੈ। 

ਰਾਜਧਾਨੀ ਕੋਲਕਾਤਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬਿਜਲੀ ਦੀ ਸਪਲਾਈ, ਬ੍ਰਾਂਡਬੈਂਡ ਸੇਵਾਵਾਂ ਅਤੇ ਮੋਬਾਇਲ ਨੈੱਟਵਰਕ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕੋਲਕਾਤਾ ਨਗਰ ਨਿਗਮ ਦੇ ਮੁਤਾਬਕ ਪੂਰੇ ਸ਼ਹਿਰ 'ਚ 5000 ਤੋਂ ਜ਼ਿਆਦਾ ਰੁੱਖ ਤਬਾਹ ਹੋਏ ਹਨ ਅਤੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ ਹਨ। 

ਰਾਸ਼ਟਰੀ ਆਫਤ ਪ੍ਰਬੰਧਨ ਬਲ ਦੀ 10 ਹੋਰ ਟੀਮਾਂ ਅਮਫਾਨ ਪ੍ਰਭਾਵਿਤ ਇਲਾਕਿਆਂ ਪੱਛਮੀ ਬੰਗਾਲ 'ਚ ਰਾਹਤ ਅਤੇ ਬਚਾਅ ਮੁਹਿੰਮ 'ਚ ਤੇਜ਼ੀ ਦੇ ਲਈ ਭੇਜੀ ਜਾ ਰਹੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਪ੍ਰਧਾਨ ਸਕੱਤਰ ਨੇ ਲਿਖਤੀ ਅਪੀਲ ਮਿਲਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਫੋਰਸ ਦੀਆਂ ਹੋਰ ਟੀਮਾਂ ਭੇਜੀਆਂ ਗਈਆਂ ਹਨ। ਐੱਨ.ਡੀ.ਆਰ.ਐੱਫ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਬਾਹਰ ਸਥਿਤ ਐਨ.ਡੀ.ਆਰ.ਐਫ ਸੈਂਟਰਾਂ ਤੋਂ 10 ਹੋਰ ਟੀਮਾਂ ਇਕੱਤਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭੇਜਿਆ ਜਾ ਰਿਹਾ ਹੈ।


Iqbalkaur

Content Editor

Related News