3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ''ਚ ਬਣੀ ਵਿਧਾਇਕ

05/03/2021 2:54:37 PM

ਕੋਲਕਾਤਾ- ਪੱਛਮੀ ਬੰਗਾਲ 'ਚ ਭਾਜਪਾ ਭਾਵੇਂ ਹੀ ਸੱਤਾ ਤੋਂ ਦੂਰ ਹੋ ਗਈ ਹੈ ਪਰ ਸਲਟੌਰਾ ਚੋਣ ਖੇਤਰ ਤੋਂ ਇਕ ਦਿਹਾੜੀ ਮਜ਼ਦੂਰ ਦੀ ਪਤਨੀ ਚੰਦਨਾ ਬਾਉਰੀ ਨੇ ਜਿੱਤ ਦਰਜ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 30 ਸਾਲ ਦੀ ਚੰਦਨਾ ਨੇ ਤ੍ਰਿਣਮੂਲ ਕਾਂਗਰਸ ਦੇ ਸੰਤੋਸ਼ ਕੁਮਾਰ ਮੋਂਡਲ ਨੂੰ 4 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ। ਉਨ੍ਹਾਂ ਦੇ ਚੋਣਾਵੀ ਹਲਫ਼ਨਾਮੇ ਅਨੁਸਾਰ, ਬਾਉਰੀ ਤਿੰਨ ਬੱਚਿਆਂ ਦੀ ਮਾਂ ਹੈ ਅਤੇ ਉਨ੍ਹਾਂ ਕੋਲ ਸਿਰਫ਼ 31,985 ਦੀ ਜਾਇਦਾਦ ਹੈ, ਜਦੋਂ ਕਿ ਉਨ੍ਹਾਂ ਦੇ ਪਤੀ ਦੀ ਜਾਇਦਾਦ 11,30,311 ਹੈ। ਬਾਉਰੀ ਦੇ ਪਤੀ ਇਕ ਦਿਹਾੜੀ ਮਜ਼ਦੂਰ ਹਨ। ਉਹ ਰਾਜਮਿਸਤਰੀ ਦਾ ਕੰਮ ਕਰਦੇ ਹਨ। ਬਾਉਰੀ ਜੋੜੇ ਕੋਲ ਤਿੰਨ ਬੱਕਰੀਆਂ ਅਤੇ ਤਿੰਨ ਗਾਂਵਾਂ ਹਨ। 

ਇਹ ਵੀ ਪੜ੍ਹੋ : ਹੁਣ ਕਰਨਾਟਕ ਦੇ ਸਰਕਾਰੀ ਹਸਪਤਾਲ 'ਚ ਆਕਸੀਜਨ ਦੀ ਘਾਟ ਨੇ ਲਈ 24 ਮਰੀਜ਼ਾਂ ਦੀ ਜਾਨ

ਮਾਰਚ 'ਚ ਬਾਉਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ,''ਟਿਕਟਾਂ ਦੇ ਐਲਾਨ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਵਿਧਾਨ ਸਭਾ ਚੋਣਾਂ 'ਚ ਇਕ ਉਮੀਦਵਾਰ ਦੇ ਰੂਪ 'ਚ ਚੁਣਿਆ ਜਾਵੇਗਾ। ਕਈ ਲੋਕਾਂ ਨੇ ਮੈਨੂੰ ਨਾਮਜ਼ਦਗੀ ਲਈ ਆਨਲਾਈਨ ਅਪਲਾਈ ਕਰਨ ਲਈ ਉਤਸ਼ਾਹ ਕੀਤਾ ਪਰ ਮੈਨੂੰ ਨਹੀਂ ਲੱਗਾ ਕਿ ਮੈਂ ਇਹ ਉਪਲੱਬਧੀ ਹਾਸਲ ਕਰ ਸਕਾਂਗੀ।'' ਟਵਿੱਟਰ 'ਤੇ, ਚੰਦਨਾ ਦੇ ਜਿੱਤਣ ਦੀ ਖ਼ਬਰ ਨਾਲ ਸਮਰਥਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ : ਆਕਸੀਜਨ ਦੀ ਘਾਟ ਕਾਰਨ ਆਂਧਰਾ ਪ੍ਰਦੇਸ਼ ਦੇ 2 ਹਸਪਤਾਲਾਂ 'ਚ 20 ਕੋਰੋਨਾ ਮਰੀਜ਼ਾਂ ਦੀ ਮੌਤ

DIsha

This news is Content Editor DIsha