ਪੱਛਮੀ ਬੰਗਾਲ : ਪ੍ਰਦਰਸ਼ਨਕਾਰੀਆਂ ਨੇ ਪੁਲਸ ''ਤੇ ਸੁੱਟਿਆ ਬੰਬ, DCP ਜ਼ਖਮੀ

12/17/2019 10:34:22 PM

ਕੋਲਕਾਤਾ — ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪੱਛਮੀ ਬੰਗਾਲ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨ ਦੇ ਹੀ ਦੌਰਾਨ ਇਕ ਬੰਬ ਧਮਾਕੇ 'ਚ ਹਾਵੜਾ ਦੇ ਪੁਲਸ ਡਿਪਟੀ ਕਮਿਸ਼ਨਰ ਅਜੀਤ ਸਿੰਘ ਯਾਦਵ ਜ਼ਖਮੀ ਹੋ ਗਏ ਹਨ। ਦਰਅਸਲ ਹਾਵੜਾ ਦੇ ਸਾਂਕਰਾ ਮਨੀਕਪੁਰ ਇਲਾਕੇ 'ਚ ਵਿਰੋਧ ਪ੍ਰਦਰਸ਼ਨ ਤੇਜ ਹੋਣ ਤੋਂ ਬਾਅਦ ਉਹ ਭੀੜ੍ਹ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਹੀ ਪੁਲਸ 'ਤੇ ਪ੍ਰਦਰਸ਼ਨਕਾਰੀਆਂ ਨੇ ਬੰਬ ਸੁੱਟ ਦਿੱਤਾ। ਇਸ ਧਮਾਕੇ 'ਚ ਉਹ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ਼ ਲਈ ਇਕ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਹ ਜੇਰੇ ਇਲਾਜ਼ ਹਨ।

Inder Prajapati

This news is Content Editor Inder Prajapati